ਲੀਗਲ ਏਡ ਡਿਫੈਂਸ ਕਾਊਂਸਲ ਅਤੇ ਪੈਰਾ ਲੀਗਲ ਵਲੰਟੀਅਰਾਂ ਨੂੰ ਈ-ਸ਼ਰਮ ਪੋਰਟਲ ਦੀ ਦਿੱਤੀ ਟ੍ਰੇਨਿੰਗ

ਮਿਸ ਕਿਰਨ ਜਯੋਤੀ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਪੋਰਟਲ ਦੇ ਫਾਇਦਿਆਂ ਬਾਰੇ ਕੀਤਾ ਜਾਗਰੂਕ

ਮੋਗਾ (ਵਿਮਲ) :- ਅੱਜ ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸ੍ਰੀ ਸਰਬਜੀਤ ਸਿੰਘ ਧਾਲੀਵਾਲ, ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਦੀ ਰਹਿਨੁਮਾਈ ਹੇਠ ਮਿਸ ਕਿਰਨ ਜਯੋਤੀ, ਮਾਨਯੋਗ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਤੇ ਕਰਨ ਗੋਇਲ ਲੇਬਰ ਇੰਸਪੈਕਟਰ ਦੁਆਰਾ ਲੀਗਲ ਏਡ ਡਿਫੈਂਸ ਕਾਊਂਸਲ ਅਤੇ ਪੈਰਾ ਲੀਗਲ ਵਲੰਟੀਅਰਾਂ ਨੂੰ ਜੁਡੀਸ਼ੀਅਲ ਕੋਰਟਸ ਕੰਪਲੈਕਸ ਮੋਗਾ ਵਿਖੇ ਈ-ਸ਼ਰਮ ਪੋਰਟਲ ਦੀ ਟ੍ਰੇਨਿੰਗ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ। ਮਿਸ ਕਿਰਨ ਜਯੋਤੀ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਪੋਰਟਲ ਦੇ ਫਾਇਦਿਆਂ ਬਾਰੇ ਜਾਗਰੂਕ ਕੀਤਾ। ਇਸ ਪ੍ਰੋਗਰਾਮ ਵਿੱਚ ਲੇਬਰ ਇੰਸਪੈਕਟਰ ਮੋਗਾ ਵੱਲੋ ਅਨਆਰਗੇਨਾਈਜ਼ਡ ਸੈਕਟਰ ਦੇ ਵਰਕਰਾਂ ਨੂੰ ਈ-ਸ਼ਰਮ ਪੋਰਟਲ ਰਾਹੀਂ ਰਜਿਸਟਰ ਕਰਨ ਦੀ ਟ੍ਰੇਨਿੰਗ ਦਿੱਤੀ ਗਈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਕੋਈ ਵੀ ਅਨਆਰਗੇਨਾਈਜਡ ਸੈਕਟਰ ਦਾ ਵਰਕਰ ਆਪਣੇ ਆਪ ਹੀ ਆਪਣੇ ਮੋਬਾਇਲ ਤੋਂ ਵੀ ਈ-ਸ਼ਰਮ ਪੋਰਟਲ ਤੇ ਰਜਿਸਟਰ ਹੋ ਸਕਦਾ ਹੈ ਤੇ ਇਸ ਲਈ ਕੋਈ ਵੀ ਹੋਰ ਅਪਰੂਵਲ ਅਥਾਰਟੀ ਨਹੀਂ ਹੈ। ਇਸ ਦੇ ਨਾਲ ਹੀ ਉਹਨਾਂ ਪੋਰਟਲ ਤੇ ਰਜਿਸਟਰ ਹੋਣ ਦੇ ਫਾਇਦਿਆਂ ਬਾਰੇ ਵੀ ਜਾਗਰੂਕ ਕੀਤਾ ਗਿਆ।

Check Also

भारत सरकार के दूरसंचार विभाग के नियंत्रक संचार लेखा पंजाब ने समर्पित सेवा और संस्थागत उत्कृष्टता के 25 वर्षों के उपलक्ष्य में मनाई रजत जयंती

“सम्पन्न 2” अपने पेंशनभोगियों को बेहतर पेंशन वितरण के लिए तत्पर: वंदना गुप्ता चंडीगढ़ (ब्यूरो) …

Leave a Reply

Your email address will not be published. Required fields are marked *