ਸੀ.ਜੇ.ਐੱਮ-ਕਮ-ਸਕੱਤਰ ਵੱਲੋਂ ਬਾਲ ਮਜਦੂਰੀ ਸਬੰਧੀ ਕੀਤਾ ਜਾਗਰੂਕ
ਮੋਗਾ (ਕਮਲ) :- ਮਾਨਯੋਗ ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਾਈਲਡ ਲੇਬਰ ਦੇ ਵਿਰੁੱਧ ਪੂਰੇ ਪੰਜਾਬ ਵਿੱਚ ਮਿਤੀ 15.03.2025 ਤੋਂ 15.06.2025 ਤੱਕ “ਚਾਈਲਡ ਲੇਬਰ ਏ ਬੈਨ ਫਾਰ ਸੋਸਾਇਟੀ” ਦੇ ਨਾਮ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਤਹਿਤ ਸ਼੍ਰੀ ਸਰਬਜੀਤ ਸਿੰਘ ਧਾਲੀਵਾਲ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ ਦੀ ਅਗਵਾਈ ਹੇਠ ਪੁਰੀ ਆਇਲ ਮਿੱਲ (ਪੀ ਮਾਰਕਾ) ਮੋਗਾ ਵਿੱਚ ਮਿਸ ਕਿਰਨ ਜਯੋਤੀ ਸੀ.ਜੇ.ਐੱਮ-ਕਮ-ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਜੀ ਵੱਲੋਂ ਇੱਕ ਅਵੇਅਰਨੈੱਸ ਪ੍ਰੋਗਰਾਮ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਬਾਲ ਮਜਦੂਰੀ ਨੂੰ ਰੋਕਣਾ ਅਤੇ ਬੱਚਿਆਂ ਦੇ ਉਜਵਲ ਭਵਿੱਖ ਲਈ ਉਨ੍ਹਾਂ ਨੂੰ ਸਹੀ ਸੇਧ ਦੇਣਾ ਅਤੇ ਇਸ ਲਈ ਆਉਂਦੀਆਂ ਮੁਸ਼ਕਿਲਾਂ ਲਈ ਮੁਫਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਨਾ ਹੈ। ਉਹਨਾਂ ਹਾਜਰੀਨ ਨੂੰ ਬਾਲ ਮਜਦੂਰੀ ਨੂੰ ਰੋਕਣ ਬਾਰੇ ਜਾਗਰੂਕ ਕਰਦਾ ਕਿਹਾ ਕਿ ਬਾਲ ਮਜਦੂਰੀ ਇੱਕ ਜੁਰਮ ਹੈ ਇਸਨੂੰ ਕਰਵਾਉਣ ਵਾਲਾ ਹਰ ਵਿਅਕਤੀ ਅਪਰਾਧੀ ਹੈ, ਸਾਨੂੰ ਆਪਣੇ ਆਲੇ ਦੁਆਲੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਤੇ ਕੋਈ ਵਿਅਕਤੀ ਕਿਸੇ ਬਾਲ ਤੋਂ ਬਾਲ ਮਜਦੂਰੀ ਤਾਂ ਨਹੀਂ ਕਰਵਾ ਰਿਹਾ ਜੇਕਰ ਅਜਿਹਾ ਕੇਸ ਕਿਸੇ ਦੇ ਸਾਹਣੇ ਆਉਂਦਾ ਹੈ ਉਸਦੀ ਸੂਚਨਾ ਤੁਰੰਤ ਨੇੜੇ ਦੇ ਪੁਲਿਸ ਸਟੇਸ਼ਨ ਵਿੱਚ ਦਿੱਤਾ ਜਾ ਸਕਦੀ ਹੈ।