ਖੇਤੀਬਾੜੀ ਵਿੱਚ ਆਧੁਨਿਕਤਾ ਅੱਜ ਦੇ ਸਮੇਂ ਦੀ ਮੁੱਖ ਲੋੜ-ਡਿਪਟੀ ਕਮਿਸ਼ਨਰ

*ਆਮ ਕਿਸਾਨਾਂ ਨੂੰ ਖੇਤੀਬਾੜੀ ਇਨਪੁਟਸ ਡੀਲਰਜ ਬਣਾਉਣ ਤੇ ਆਧੁਨਿਕ ਖੇਤੀਬਾੜੀ ਵੱਲ ਉਤਸ਼ਾਹਿਤ ਕਰਨ ਲਈ ਡਿਪਲੋਮਾ ਦੀ ਸ਼ੁਰੂਆਤ

ਮੋਗਾ (ਕਮਲ) :- ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ ਅਤੇ ਖੇਤੀਬਾੜੀ ਵਿੱਚ ਆਧੁਨਿਕਤਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਪੰਜਾਬ ਸਰਕਾਰ ਇਸ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੀ ਹੈ ਜਿਵੇਂ ਕਿ ਖੇਤੀਬਾੜੀ ਸੰਦ ਭਾਰੀ ਸਬਸਿਡੀ ਉਪਰ ਮੁਹੱਈਆ ਕਰਵਾਉਣਾ, ਕਿਸਾਨ ਸਿਖਲਾਈ ਕੈਂਪਾਂ ਜਰੀਏ ਕਿਸਾਨਾਂ ਤੱਕ ਆਧੁਨਿਕ ਜਾਣਕਾਰੀ ਭੇਜਣੀ ਆਦਿ। ਆਧੁਨਿਕ ਵਿਧੀ ਨਾਲ ਕੀਤੀ ਖੇਤੀ ਖਰਚੇ ਘਟਾਉਣ ਦੇ ਨਾਲ ਨਾਲ ਆਮਦਨੀ ਵਧਾਉਣ ਦਾ ਸਰੋਤ ਵੀ ਬਣਦੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਨੇ ਮੋਗਾ ਵਿਖੇ ਆਮ ਕਿਸਾਨਾਂ ਲਈ ਡਿਪਲੋਮਾ ਇਨ ਐਗਰੀਕਲਚਰਲ ਐਕਸਟੈਨਸ਼ਨ ਸਰਵਿਸਜ ਫਾਰ ਇਨਪੁਟਸ ਡੀਲਰਜ ਦੀ ਰਸਮੀ ਸ਼ੁਰੂਆਤ ਕਰਨ ਮੌਕੇ ਕੀਤਾ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਪੰਜਾਬ ਜ਼ਿਲ੍ਹਾ ਮੋਗਾ ਅਤੇ ਪੰਜਾਬ ਐਗਰੀਕਲਚਰ ਮੈਨੇਜਮੈਂਟ ਐਂਡ ਐਕਸਟੈਨਸ਼ਨ ਟ੍ਰੇਨਿੰਗ ਇੰਸਟੀਚਿਊਟ (ਪੀ.ਏ.ਯੂ ਲੁਧਿਆਣਾ) ਵੱਲੋਂ ਵਿਖੇ ਆਤਮਾ ਸਕੀਮ ਤਹਿਤ ਇਸ ਡਿਪਲੋਮੇ ਦੀ ਸ਼ੁਰੂਆਤ ਕੀਤੀ ਗਈ ਹੈ। ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਇਸ ਡਿਪਲੋਮੇ ਨਾਲ ਸਿਖਿਆਰਥੀ ਆਪਣੀ ਮਿੱਟੀ ਅਤੇ ਕਿਸਾਨਾਂ ਨਾਲ ਜੁੜ ਕੇ ਵਾਤਾਵਰਨ ਨੂੰ ਸਵੱਛ ਰੱਖਣ ਅਤੇ ਕਿਸਾਨਾਂ ਦੀ ਖੁਸ਼ਹਾਲੀ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਹਨਾਂ ਕਿਹਾ ਕਿ 40 ਸਿਖਿਆਰਥੀਆਂ ਨੂੰ 48 ਹਫਤਿਆਂ ਦੀ ਮਿਆਦ ਦਾ (ਇੱਕ ਕਲਾਸ ਪ੍ਰਤੀ ਹਫਤਾ) ਦਾ ਇਹ ਡਿਪਲੋਮਾ ਕਰਵਾਇਆ ਜਾ ਰਿਹਾ ਹੈ।

ਡਿਪਲੋਮਾ ਕਰਨ ਉਪਰੰਤ ਸਿਖਿਆਰਥੀ ਖੁਦ, ਬੀਜ਼ ਅਤੇ ਦਵਾਈਆਂ ਦਾ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹਨ। ਸਿਖਿਆਰਥੀਆਂ ਨੂੰ ਖੇਤੀ ਇਨਪੁਟਸ ਤੋਂ ਲੇ ਕੇ ਵਾਤਾਵਰਨ ਬਚਾਉਣ ਲਈ ਸੰਤੁਲਿਤ ਖਾਦਾਂ, ਕੀੜੇਮਾਰ ਦਵਾਈਆਂ ਦੀ ਸੁਚੱਜੀ ਵਰਤੋਂ ਅਤੇ ਖੇਤੀ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਬਰੀਕੀ ਨਾਲ ਸਮਝਾਈ ਜਾਵੇਗੀ। ਉਹਨਾਂ ਸਿਖਿਆਰਥੀਆਂ ਨੂੰ ਇਸ ਅਤਿ ਮਹੱਤਵਪੂਰਨ ਡਿਪਲੋਮੇ ਨੂੰ ਮਨ ਲਗਾ ਕੇ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਨੇ ਡਿਪਟੀ ਕਮਿਸ਼ਨਰ ਮੋਗਾ ਹਾਜਰ ਅਧਿਕਾਰੀਆਂ ਅਤੇ ਸਿਖਿਆਰਥੀਆਂ ਨੂੰ ਜੀ ਆਇਆਂ ਕਿਹਾ। ਡਾ. ਰੁਪਿੰਦਰ ਕੌਰ ਡਿਪਟੀ ਡਾਇਰੈਕਟਰ ਪਾਮੇਤੀ ਲੁਧਿਆਣਾ ਨੇ ਇਸ ਡਿਪਲੋਮੇ ਦਾ ਮੰਤਵ ਅਤੇ ਇਸ ਸਬੰਧੀ ਸਾਰੀ ਜਾਣਕਾਰੀ ਉਪਰ ਚਾਨਣਾ ਪਾਇਆ। ਉਹਨਾਂ ਸਿਖਿਆਰਥੀਆਂ ਨੂੰ ਇਸ ਡਿਪਲੋਮਾ ਵਿੱਚ ਆਪਣੀ ਹਾਜਰੀ ਸਤ ਫੀਸਦੀ ਯਕੀਨੀ ਬਣਾਉਣ ਲਈ ਕਿਹਾ। ਡਾ: ਕੰਵਲਬੀਰ ਸਿੰਘ ਡਾਇਰੈਕਟਰ ਪਾਮੇਤੀ ਨੇ ਸਿਖਿਆਰਥੀਆਂ ਨੂੰ ਖੇਤੀ ਸਬੰਧੀ ਅਤੇ ਖੇਤੀ ਸਮੱਗਰੀ, ਵਾਤਾਵਰਨ ਦੀ ਸਵੱਛਤਾ, ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਹੱਲ ਅਤੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ। ਡਾ. ਬਲਵਿੰਦਰ ਸਿੰਘ ਪ੍ਰੋਜੈਕਟ ਡਾਇਰੈਕਟਰ ਆਤਮਾ ਨੇ ਆਤਮਾ ਸਕੀਮ ਅਧੀਨ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਦੱਸਿਆ। ਡਾ. ਸੁਖਰਾਜ ਕੌਰ ਦਿਓਲ ਖੇਤੀਬਾੜੀ ਅਫਸਰ ਮੋਗਾ ਨੇ ਮਿੱਟੀ ਅਤੇ ਪਾਣੀ ਪਰਖ ਦੀ ਮਹੱਤਤਾ ਸਬੰਧੀ ਅਤੇ ਹੋਰ ਖੇਤੀ ਸਕੀਮਾਂ ਸਬੰਧੀ ਵਿਸਥਾਰ ਪੂਰਵਕ ਦੱਸਿਆ। ਇਸ ਮੌਕੇ ਤੇ ਡਿਪਲੋਮਾ ਕਰਨ ਵਾਲੇ ਸਿਖਿਆਰਥੀਆਂ ਤੋਂ ਇਲਾਵਾ ਡਾ. ਗੁਰਬਾਜ ਸਿੰਘ, ਡਾ. ਅੰਮ੍ਰਿਤਪਾਲ ਸਿੰਘ, ਡਾ. ਬਲਜਿੰਦਰ ਸਿੰਘ, ਡਾ. ਗੁਰਇਕਬਾਲ ਸਿੰਘ, ਡਾ. ਤਪਤੇਜ ਸਿੰਘ ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਹਾਜ਼ਰ ਸਨ। ਸਟੇਜ ਦਾ ਸੰਚਾਲਨ ਡਾ. ਨਵਦੀ ਸਿੰਘ ਜੌੜਾ ਬਲਾਕ ਖੇਤੀਬਾੜੀ ਅਫਸਰ, ਬਾਘਾਪੁਰਾਣਾ ਨੇ ਬਾਖੂਬੀ ਨਿਭਾਇਆ।

Check Also

क्वांटम प्रौद्योगिकी में “आत्मनिर्भर भारत”: सीएसआईआर-एनपीएल में मानकों और स्वदेशी दृष्टिकोणों पर चर्चा की गई

दिल्ली/जालंधर (ब्यूरो) :- भारत के राष्ट्रीय मापन संस्थान, सीएसआईआर-राष्ट्रीय भौतिक प्रयोगशाला (एनपीएल) ने 6 मई, …

Leave a Reply

Your email address will not be published. Required fields are marked *