ਜ਼ਿਲ੍ਹਾ ਰੋਜ਼ਗਾਰ ਬਿਊਰੋ ਮੋਗਾ ਦੇ ਰਿਹੈ ਲਿਖਤੀ ਪੇਪਰ ਦੀ ਮੁਫ਼ਤ ਕੋਚਿੰਗ ਚਾਹਵਾਨ ਨੌਜਵਾਨ 20 ਮਈ ਤੱਕ ਕਰਵਾਉਣ ਕੋਚਿੰਗ ਲਈ ਰਜਿਸਟ੍ਰੇਸ਼ਨ-ਡਿੰਪਲ ਥਾਪਰ
ਮੋਗਾ (ਕਮਲ) :- ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਪੰਜਾਬ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਤਹਿਤ ਵਿਭਾਗ ਵੱਲੋਂ ਨੌਜਵਾਨਾਂ ਨੂੰ ਨੌਕਰੀਆਂ ਦੇ ਕਾਬਿਲ ਬਣਾਉਣ ਲਈ ਸਕਿੱਲ ਟ੍ਰੇਨਿੰਗ ਮੁਹੱਈਆ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਸ੍ਰੀਮਤੀ ਡਿੰਪਲ ਥਾਪਰ, ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਮੋਗਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਵੱਲੋਂ ਭਰਤੀ ਲਈ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਗਈ ਸੀ ਜਿਸ ਦੀ ਅੰਤਿਮ ਮਿਤੀ 25 ਅਪ੍ਰੈਲ 2025 ਸੀ। ਜਿਲ੍ਹਾ ਮੋਗਾ ਦੇ ਜਿਹਨਾਂ ਨੌਜਵਾਨਾਂ ਨੇ ਇਸ ਭਰਤੀ ਲਈ ਅਪਲਾਈ ਕੀਤਾ ਸੀ, ਉਹਨਾਂ ਦਾ ਲਿਖਤੀ ਟੈਸਟ ਜੂਨ ਦੇ ਦੂਜੇ ਹਫਤੇ ਵਿੱਚ ਹੋਵੇਗਾ ਅਤੇ ਇਸ ਦੇ ਸਰੀਰਿਕ ਟੈਸਟ ਲਈ ਰੈਲੀਆਂ ਅਗਸਤ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋਣਗੀਆਂ। ਜਿਲ੍ਹਾ ਮੋਗਾ ਦੇ ਨੌਜਵਾਨ ਜਿਹਨਾਂ ਨੇ ਅਗਨੀਵੀਰ ਦੀ ਭਰਤੀ ਲਈ ਅਪਲਾਈ ਕੀਤਾ ਹੈ, ਉਹ ਨੌਜਵਾਨ ਲਿਖਤੀ ਪੇਪਰ ਦੀ ਤਿਆਰੀ ਕਰਨਾ ਚਾਹੁੰਦੇ ਹਨ ਤਾਂ ਉਹ ਮਿਤੀ 20 ਮਈ, 2025 ਤੱਕ ਕਮਰਾ ਨੰਬਰ 314, ਤੀਜੀ ਮੰਜਿਲ, ਜੇਹਲਮ-ਚਨਾਬ ਬਿਲਡਿੰਗ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਨੈਸਲੇ ਦੇ ਸਾਹਮਣੇ, ਫਿਰੋਜ਼ਪੁਰ ਰੋਡ, ਜਿਲ੍ਹਾ ਰੋਜ਼ਗਾਰ ਦਫ਼ਤਰ, ਮੋਗਾ ਵਿਖੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਹੋਰ ਵਧੇਰੇ ਜਾਣਕਾਰੀ ਲਈ 62392-66860 ਨੰਬਰ ਉੱਪਰ ਸੰਪਰਕ ਵੀ ਕੀਤਾ ਜਾ ਸਕਦਾ ਹੈ।