ਸੀ.ਐਮ. ਦੀ ਯੋਗਸ਼ਾਲਾ ਸਕੀਮ ਦੇ ਰਹੀ ਲੋਕਾਂ ਨੂੰ ਨਿਰੋਗ ਜੀਵਨ

ਮੋਗਾ ਵਿੱਚ 93 ਸਥਾਨਾਂ ਉਪਰ 3506 ਨਾਗਰਿਕ ਲੈ ਰਹੇ ਯੋਗ ਕਲਾਸਾਂ ਦਾ ਮੁਫਤ ਲਾਹਾ-ਏ.ਡੀ.ਸੀ. ਚਾਰੂਮਿਤਾ

ਮੋਗਾ (ਕਮਲ) :- ਭੱਜ ਦੌੜ ਤੇ ਤਨਾਅ ਭਰੇ ਮਾਹੌਲ ਵਿੱਚ ਮਨੁੱਖ ਲਈ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਬਹੁਤ ਜਰੂਰੀ ਹੈ ਅਜਿਹੇ ਸਮੇਂ ਵਿੱਚ ਲੋਕਾਂ ਨੂੰ ਸਰੀਰ ਪ੍ਰਤੀ ਜਾਗਰੂਕ ਕਰਨ ਲਈ ਸੀ.ਐਮ. ਦੀ ਯੋਗਸ਼ਾਲਾ‌‌ ਬਹੁਤ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ। ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਚਾਰੂਮੀਤਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 93 ਥਾਵਾਂ ਤੇ ਯੋਗ ਕਲਾਸਾਂ ਲਗਾਈਆਂ ਜਾ ਰਹੀਆਂ ਹਨ ਜਿਸ ਵਿੱਚ ਹੁਣ ਤੱਕ ਲਗਭਗ 3506 ਲੋਕਾਂ ਦੀ ਯੋਗਾ ਵਿੱਚ ਰਜਿਸਟਰੇਸ਼ਨ ਹੋ ਚੁੱਕੀ ਹੈ ਅਤੇ ਨਾਲ ਹੀ ਸੀ.ਐਮ. ਦੀ ਯੋਗਸ਼ਾਲਾ ਵਿੱਚ ਵੱਧ ਤੋਂ ਵੱਧ ਲਾਭ ਲੈਣ ਲਈ ਲੋਕਾਂ ਨੂੰ ਅਪੀਲ ਵੀ ਕੀਤੀ। ਚਾਰੂਮਿਤਾ ਨੇ ਦੱਸਿਆ ਕਿ ਸੀ.ਐਮ.ਦੀ ਯੋਗਸ਼ਾਲਾ ਦੀਆਂ ਕਲਾਸਾਂ ਨਿਊ ਟੋਨ ਗਲੀ ਨੰਬਰ 4, ਪੀਪੀਆਂ ਵਾਲੀ ਗਲੀ ਨੇੜੇ ਜੋੜ ਸਿੰਘ ਗੁਰਦੁਆਰਾ, ਏਕ ਜੋਤ ਭਵਨ ਵਾਲੀ ਗਲੀ ਨੇੜੇ ਪਹਾੜਾ ਸਿੰਘ ਚੌਂਕ, ਸ਼ਹੀਦ ਭਗਤ ਸਿੰਘ ਪਾਰਕ, ਦਸ਼ਮੇਸ਼ ਪਾਰਕ, ਗਰੀਨ ਫੀਲਡ ਪਾਰਕ, ਸੰਧੂਵਾਂ ਦੀ ਧਰਮਸ਼ਾਲਾ ਵਾਰਡ ਨੰਬਰ 33, ਨੇਚਰ ਪਾਰਕ, ਰਜਿੰਦਰਾ ਸਟੇਟ, ਗੁਰੂ ਨਾਨਕ ਮਹੱਲਾ, ਸੋਢੀਆਂ ਦਾ ਮਹੱਲਾ, ਲੈਲਪੁਰ ਰੇਲਵੇ ਪਾਰਕ, ਜਲੰਧਰ ਕਲੋਨੀ ਆਦੀ ਇਸ ਤੋਂ ਇਲਾਵਾ ਤਹਿਸੀਲਾਂ ਵਿੱਚ ਬਾਘਾ ਪੁਰਾਣਾ ਕਲੋਨੀ ਪਾਰਕ, ਨਿਹਾਲ ਸਿੰਘ ਵਾਲਾ ਗਰੀਨ ਸਿਟੀ ਪਾਰਕ, ਬੱਧਨੀ ਕਲਾਂ, ਕੋਟ ਈਸੇ, ਧਰਮਕੋਟ, ਤਲਵੰਡੀ ਆਦੀ ਵਿੱਚ ਕਲਾਸਾਂ ਲਗਾਈਆਂ ਜਾਂਦੀਆਂ ਹਨ ਜਿਸ ਦਾ ਲੋਕ ਲਾਭ ਲੈ ਰਹੇ।

ਸੀ.ਐਮ. ਦੀ ਯੋਗਸ਼ਾਲਾ ਤੋਂ ਜ਼ਿਲਾ ਕੋਆਰਡੀਨੇਟਰ ਆਜ਼ਾਦ ਸਿੰਘ, ਜੋਗਾ ਟਰੇਨਰ ਰਾਣੀ, ਸਿਮਰਜੀਤ ਕੌਰ, ਅਮਨਦੀਪ ਕੌਰ, ਸੋਵੀਆ ਰਾਓ, ਜੈਸੀਕਾ, ਰਵਿੰਦਰ ਕੌਰ, ਪ੍ਰਵੀਨ ਕੰਬੋਜ, ਮੰਗਾ ਸਿੰਘ, ਭਗਵੰਤ ਸਿੰਘ, ਬਲਵਿੰਦਰ ਸਿੰਘ, ਯਾਦਵਿੰਦਰ ਯਾਦਵ, ਰੋਹਿਤ ਕੁਮਾਰ, ਅਰਸ਼ਦੀਪ, ਅਨਿਲ ਕੁਮਾਰ, ਸਿੰਦਰਪਾਲ, ਦੀਦਾਰ ਸਿੰਘ, ਸ਼ੁਮਾਰ ਸਿੰਘ ਆਦੀ ਯੋਗਾ ਟਰੇਨਰ ਆਪਣੀ ਮਿਹਨਤ ਸਦਕਾ ਇਲਾਕੇ ਦੇ ਲੋਕਾਂ ਨੂੰ ਸੀ.ਐਮ.ਦੀ ਯੋਗਸ਼ਾਲਾ ਦੀ ਮੁਹਿੰਮ ਰਾਹੀਂ ਯੋਗ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਕੇ ਉਨਾਂ ਨੂੰ ਕਿਸ ਤਰ੍ਹਾਂ ਬਿਮਾਰੀਆਂ ਨੂੰ ਦੂਰ ਕਰਕੇ ਸਿਹਤਮੰਦ ਰਿਹਾ ਜਾ ਸਕਦਾ ਹੈ ਬਾਰੇ ਦੱਸ ਕੇ ਯੋਗ ਕਰਵਾਇਆ ਜਾਂਦਾ ਹੈ। ਸ਼੍ਰੀ ਆਜਾਦ ਨੇ ਦੱਸਿਆ ਕਿ ਸਰੀਰ ਨੂੰ ਤੰਦਰੁਸਤ ਰੱਖਣ ਲਈ ਯੋਗ ਆਸਨ ਕਰਨਾ ਬਹੁਤ ਜਰੂਰੀ ਹੈ ਯੋਗ ਦਾ ਲਾਭ ਲੈ ਕੇ ਲੋਕ ਆਪਣੀਆਂ ਬਿਮਾਰੀਆਂ ਨੂੰ ਠੀਕ ਕਰਕੇ ਆਰਥਿਕ ਮਾਨਸਿਕ, ਅਤੇ ਸਰੀਰਿਕ ਪੱਖੋਂ ਆਪਣੇ ਆਪ ਨੂੰ ਮਜਬੂਤ ਬਣਾ ਰਹੇ ਹਨ। ਉਹਨਾਂ ਦੱਸਿਆ ਕਿ ਯੋਗ ਸਿਖਲਾਈ ਦਾ ਮੁਫਤਰ ਲਾਭ ਲੈਣ ਲਈ ਟੋਲ ਫਰੀ ਨੰਬਰ 76694-00500 ਡਾਇਲ ਕੀਤਾ ਜਾ ਸਕਦਾ ਹੈ।

Check Also

10वें गोला-बारूद सह-टारपीडो सह-मिसाइल (ए.सी.टी.सी.एम.) बार्ज, एलएसएएम 24 (यार्ड 134) का प्रक्षेपण

दिल्ली/जालंधर (ब्यूरो) :- 10वें गोला-बारूद सह टारपीडो सह मिसाइल (ए.सी.टी.सी.एम.) बार्ज, एलएसएएम 24 (यार्ड 134) …

Leave a Reply

Your email address will not be published. Required fields are marked *