ਸਰਕਾਰੀ ਸਕੂਲਾਂ ਅੰਦਰ ਮਿਲਣ ਵਾਲੀਆਂ ਸਹੂਲਤਾਂ ਦਾ ਲਾਭ ਉਠਾਉਣ ਮਾਪੇ : ਕੰਵਲਜੀਤ ਸਿੰਘ

ਦਾਖਲਾ ਮੁਹਿੰਮ ਦੇ ਦੂਸਰੇ ਦਿਨ
ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਜਾਗਰੂਕਤਾ ਵੈਨ ਨੂੰ ਵਿਖਾਈ ਹਰੀ ਝੰਡੀ

ਅੰਮ੍ਰਿਤਸਰ (ਪ੍ਰਦੀਪ) :- ਸਿੱਖਿਆ ਵਿਭਾਗ ਪੰਜਾਬ ਵੱਲੋਂ “ਬਿਹਤਰ ਅਨੁਭਵ ਵਿੱਦਿਆ ਮਿਆਰੀ ਮਾਣ ਪੰਜਾਬ ਦਾ ਸਕੂਲ ਸਰਕਾਰੀ” ਦੇ ਨਾਂ ਹੇਠ ਨਵੇਂ ਸੈਸ਼ਨ ਲਈ ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਸ਼ੁਰੂ ਹੋਈ ’ਦਾਖ਼ਲਾ ਮੁਹਿੰਮ’ ਤਹਿਤ ਅੱਜ ਦੂਸਰੇ ਦਿਨ ਵੱਖ-ਵੱਖ ਖੇਤਰਾਂ ‘ਚ ਜਾਣ ਵਾਲੀ ਜਾਗਰੂਕਤਾ ਵੈਨ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਕੰਵਲਜੀਤ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਇੰਦੂ ਮੰਗੋਤਰਾ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਫੈਜਪੁਰਾ ਤੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ।
ਇਸ ਸਬੰਧੀ ਬਲਾਕ ਸਿੱਖਿਆ ਅਫ਼ਸਰ ਗੁਰਦੇਵ ਸਿੰਘ ਦੀ ਦੇਖ-ਰੇਖ ਹੋਏ ਸਮਾਗਮ ‘ਚ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਕੰਵਲਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਵੱਡੇ ਪੱਧਰ ਤੇ ਸੁਧਾਰ ਕੀਤੇ ਜਾ ਰਹੇ ਹਨ, ਜਿਸ ਤਹਿਤ ਜਿੱਥੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦੀ ਦਿੱਖ ਵਿੱਚ ਵੱਡੇ ਪੱਧਰ ਤੇ ਬਦਲਾਅ ਆਇਆ ਹੈ ਉੱਥੇ ਹੀ ਵਿਦਿਆਰਥੀਆਂ ਨੂੰ ਹਰ ਪੱਖੋਂ ਸਮੇਂ ਦੇ ਹਾਣੀ ਬਣਾਉਣ ਲਈ ਸਿੱਖਣ-ਸਿਖਾਉਣ ਦੀਆਂ ਵੱਖ-ਵੱਖ ਆਧੁਨਿਕ ਤਕਨੀਕਾਂ ਦੀ ਵਰਤੋਂ ਅਮਲ ‘ਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਸਰਕਾਰੀ ਸਕੂਲਾਂ ਤੇ ਭਰੋਸਾ ਕਰ ਕੇ ਆਪਣੇ ਬੱਚੇ ਇਨ੍ਹਾਂ ਸਕੂਲਾਂ ਅੰਦਰ ਹੀ ਦਾਖ਼ਲ ਕਰਵਾਉਣੇ ਚਾਹੀਦੇ ਹਨ ਕਿਉਂਕਿ ਸਰਕਾਰੀ ਸਕੂਲਾਂ ਅੰਦਰ ਨਿੱਜੀ ਸਕੂਲਾਂ ਨਾਲੋਂ ਵੱਧ ਮਿਆਰੀ ਤੇ ਮੁਫ਼ਤ ਸਿੱਖਿਆ ਮੁਹਈਆ ਕਰਵਾਈ ਜਾ ਰਹੀ ਹੈ।


ਇਸ ਮੌਕੇ ਉਪਰੋਕਤ ਤੋਂ ਇਲਾਵਾ ਪ੍ਰਧਾਨ ਪ੍ਰਮੋਦ ਕੁਮਾਰ, ਰਿੰਕੂ ਭਾਟੀਆ,ਪ੍ਰਿੰਸੀ: ਅਨੂ ਬੇਦੀ, ਏ.ਸੀ.ਸਮਾਰਟ ਸਕੂਲ ਰਜਿੰਦਰ ਸਿੰਘ, ਡੀ.ਆਰ.ਸੀ. ਵਿਜੇ ਕੁਮਾਰ, ਮੀਡੀਆ ਕੋਆਰਡੀਨੇਟਰ ਪਰਮਿੰਦਰ ਸੰਧੂ, ਮਨੀਸ਼ ਕੁਮਾਰ ਮੇਘ, ਸੰਦੀਪ ਸਿਆਲ, ਸੀ.ਐਚ.ਟੀ.ਮੋਨਿਕਾ ਰਾਣਾ, ਸੁਰੇਸ਼ ਕੁਮਾਰ ਖੁੱਲਰ, ਐੱਚ.ਟੀ. ਹਰਦਿਆਲ ਸਿੰਘ,ਮੀਡੀਆ ਇੰਚਾਰਜ ਮਨਪ੍ਰੀਤ ਸੰਧੂ, ਬਲਜੀਤ ਸਿੰਘ ਮੱਲੀ, ਯਾਦਵਿੰਦਰ ਸਿੰਘ, ਸੋਹਨ ਸਿੰਘ, ਕਰਨਜੀਤ ਸਿੰਘ, ਰਣਜੀਤ ਸਿੰਘ, ਅਵਤਾਰ ਸਿੰਘ, ਸੁਖਦੀਪ ਸਿੰਘ, ਹਤਿੰਦਰ ਸਿੰਘ, ਗੁਰਲਾਲ ਸਿੰਘ, ਰਵਿੰਦਰ ਸ਼ਰਮਾ, ਵਰਿੰਦਰ ਕੁਮਾਰ, ਜਗਦੀਪ ਕੌਰ ਮਾਨ, ਸ਼ਿਖਾ, ਉਪਿੰਦਰ ਕੌਰ, ਧੰਤਾ ਦੇਵੀ, ਰਜਿੰਦਰ ਰੰਧਾਵਾ, ਜੋਗਾ ਸਿੰਘ, ਮੁਨੀਸ਼ ਸਨੋਤਰਾ,ਦੇਸ ਬਿੰਦੂ, ਕੰਵਲਦੀਪ ਸਿੰਘ, ਮਨਮੋਹਨ ਸਿੰਘ, ਬਚਿੱਤਰ ਸਿੰਘ ਆਦਿ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸੱਜਣ ਵੀ ਮੌਜੂਦ ਸਨ।

Check Also

पीसीएम एसडी कॉलेज फॉर विमेन, जालंधर के संगीत गायन विभाग ने गुरबानी संगीत परअंतर्राष्ट्रीय वेबिनार आयोजित किया

जालंधर(तरुण):- पीसीएम एसडी कॉलेज फॉर विमेन, जालंधर के IIc के मार्गदर्शन में संगीत गायन विभाग …

Leave a Reply

Your email address will not be published. Required fields are marked *