ਗੁਰਕਿਰਪਾਲ ਸਿੰਘ ਖੋਖਰ ਨੇ ਓਪਨ ਏਸ਼ੀਆ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਜਿਤਿਆ ਸੋਨੇ ਦਾ ਤਗਮਾ

ਅੰਮ੍ਰਿਤਸਰ (ਪ੍ਰਦੀਪ) :- ਯੂਨਾਈਟਡ ਪਾਵਰ ਲਿਫਟਿੰਗ ਇੰਡੀਆ ਐਂਡ ਸਪੋਰਟਸ ਐਸੋਸੀਏਸ਼ਨ ਆਫ ਗੁਜਰਾਤ ਵੱਲੋਂ ਬੀਤੇ ਦਿਨੀ ਸੂਰਤ ਵਿਖੇ ਕਰਵਾਈ ਗਈ ਚੈਂਪੀਅਨਸ਼ਿਪ ਵਿੱਚ ਅੰਮ੍ਰਿਤਸਰ ਦੇ ਨੌਜਵਾਨ ਗੁਰਕਿਰਪਾਲ ਸਿੰਘ ਖੋਖਰ ਨੇ 82.5 ਕਿਲੋ ਗ੍ਰਾਮ ਭਾਰ ਵਰਗ ਵਿੱਚ 662.5 ਕਿਲੋ ਭਾਰ ਚੁੱਕ ਕੇ ਸੋਨੇ ਦਾ ਤਗਮਾ ਹਾਸਿਲ ਕੀਤਾ ਹੈ। ਅੱਜ ਅੰਮ੍ਰਿਤਸਰ ਪੁੱਜਣ ਉੱਤੇ ਐਸਡੀਐਮ ਗੁਰ ਸਿਮਰਨ ਸਿੰਘ ਢਿੱਲੋ ਨੇ ਉਹਨਾਂ ਨੂੰ ਜੀ ਆਇਆਂ ਕਿਹਾ।
ਉਹਨਾਂ ਦੱਸਿਆ ਕਿ ਇਸ ਓਪਨ ਏਸ਼ੀਆ ਚੈਂਪੀਅਨਸ਼ਿਪ ਵਿੱਚ ਖੋਖਰ ਨੇ 270 ਕਿਲੋ ਸਕਵੈਟ, 272.5 ਕਿਲੋ ਡੈਡ ਲਿਫਟ ਅਤੇ 120,0 ਕਿਲੋਗ੍ਰਾਮ ਦੀ ਬੈਂਚ ਪ੍ਰੈਸ ਲਗਾ ਕੇ ਆਪਣੀ ਸ਼੍ਰੇਣੀ ਵਿੱਚੋਂ ਪਹਿਲਾ ਸਥਾਨ ਹਾਸਲ ਕਰਦੇ ਹੋਏ ਸੋਨੇ ਦਾ ਤਗਮਾ ਪ੍ਰਾਪਤ ਕੀਤਾ।
ਉਹਨਾਂ ਇਸ ਪ੍ਰਾਪਤੀ ਲਈ ਖੋਖਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਤੁਹਾਡੇ ਵਰਗੇ ਨੌਜਵਾਨ ਸਾਡੇ ਬੱਚਿਆਂ ਅਤੇ ਗੱਭਰੂਆਂ ਦਾ ਮਾਰਗ ਦਰਸ਼ਕ ਹਨ ਅਤੇ ਤੁਸੀਂ ਇਕੱਲਾ ਅੰਮ੍ਰਿਤਸਰ ਜ਼ਿਲ੍ਹੇ ਦਾ ਹੀ ਨਹੀਂ ਸਮੁੱਚੇ ਪੰਜਾਬ ਤੋਂ ਨੌਜਵਾਨ ਪ੍ਰੇਰਨਾ ਲੈਣਗੇ ਅਤੇ ਜ਼ਿੰਦਗੀ ਵਿੱਚ ਕੁਝ ਬਣਨਗੇ।

Check Also

ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਵੱਲੋਂ ਪਿੰਡ ਸੁਖਾਨੰਦ ਵਿੱਚ ਆਰ.ਸੀ.ਸੀ. ਭੂਮੀਗਤ ਪਾਈਪਲਾਈਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ

1.31 ਕਰੋੜ ਤੋਂ ਵਧੇਰੇ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਨਾਲ ਕਿਸਾਨਾਂ ਨੂੰ ਹੋਵੇਗਾ ਵੱਡਾ ਲਾਭ-ਵਿਧਾਇਕ …

Leave a Reply

Your email address will not be published. Required fields are marked *