ਜਲੰਧਰ (ਅਰੋੜਾ) :- ਆਖਰੀ ਉਮੀਦ ਵੈਲਫੇਅਰ ਸੋਸਾਇਟੀ ਵੱਲੋਂ 34 ਵਾਂ ਖੂਨਦਾਨ ਮਹਾਨਦਾਨ ਕੈਂਪ ਦਾ ਆਯੋਜਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜਾਂ ਚਨਪ੍ਰੀਤ ਚੰਨੀ ਮਮੋਰੀਅਲ ਹਸਪਤਾਲ ਜਲੰਧਰ ਵਿਖੇ ਕੀਤਾ ਗਿਆ ਜਿਸ ਵਿੱਚ ਤਕਰੀਬਨ 48 ਡੋਨਰਸ ਵੱਲੋਂ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਨੂੰ ਅੱਗੇ ਵਧਾਇਆ ਗਿਆ।

ਜਿਸ ਵਿੱਚ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਵੱਲੋਂ ਰੋਗਾਂ ਦੀ ਜਾਂਚ ਕੀਤੀ ਗਈ ਅੱਖਾਂ ਦੇ ਆਪਰੇਸ਼ਨ ਫਰੀ ਕੀਤੇ ਗਏ ਇਸ ਕੈਂਪ ਦੇ ਮੁੱਖ ਮਹਿਮਾਨ ਮਹਿੰਦਰ ਭਗਤ ਮੰਤਰੀ ਪੰਜਾਬ ਵਨੀਤ ਧੀਰ ਮੇਅਰ ਰਮਨ ਅਰੋੜਾ ਐਮਐਲਏ ਬਲਬੀਰ ਸਿੰਘ ਢਿੱਲੋਂ ਸੀਨੀਅਰ ਡਿਪਟੀ ਮੇਅਰ ਬਹੁਤ ਸਾਰੇ ਕੌਂਸਲਰ ਸਾਹਿਬਾਨ ਸ਼ਾਮਿਲ ਹੋਏ ਅਤੇ ਇਸ ਕੈਂਪ ਦੀ ਸ਼ੁਰੂਆਤ ਕੀਤੀ।