ਕਰਜ਼ੇ ਕਾਰਨ ਕੀਤੀਆਂ ਖੁਦਕੁਸ਼ੀਆਂ ਦਾ ਮੁਆਵਜ਼ਾ ਦੇਣ ਸਬੰਧੀ ਮੀਟਿੰਗ

ਮੋਗਾ (ਕਮਲ) :- ਜ਼ਿਲ੍ਹਾ ਮੋਗਾ ਵਿਚ ਕਰਜ਼ੇ ਕਾਰਨ ਕਿਸਾਨਾਂ ਵੱਲੋਂ ਕੀਤੀਆਂ ਗਈਆਂ ਆਤਮਹੱਤਿਆਵਾਂ ਦੇ ਕੇਸਾਂ ਦਾ ਨਿਪਟਾਰਾ ਕਰਨ ਲਈ ਡਿਪਟੀ ਕਮਿਸ਼ਨਰ ਮੋਗਾ ਵਿਸ਼ੇਸ਼ ਸਾਰੰਗਲ ਪ੍ਰਧਾਨਗੀ ਹੇਠ ਸਮੂਹ ਕਮੇਟੀ ਦੀ ਮੀਟਿੰਗ ਹੋਈ। ਡਾ: ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ, ਮੋਗਾ ਨੇ ਸਮੂਹ ਕਮੇਟੀ ਮੈਬਰਾਂ ਨੂੰ ਜਾਣੂੰ ਕਰਵਾਇਆ ਕਿ ਇਸ ਮੀਟਿੰਗ ਵਿਚ ਖੁਦਕੁਸ਼ੀਆਂ ਦੇ ਕੇਸ ਮੁਆਵਜ਼ੇ ਲਈ ਵਿਚਾਰੇ ਜਾਣੇ ਹਨ। ਮੀਟਿੰਗ ਦੌਰਾਨ ਰਣਜੀਤ ਸਿੰਘ ਪੁੱਤਰ ਬਲਵੀਰ ਸਿੰਘ ਪਿੰਡ ਭਲੂਰ ਦੇ ਕੇਸ ਦੇ ਦਸਤਾਵੇਜ਼ਾਂ ਅਤੇ ਪੜ੍ਹਤਾਲ ਦੇ ਅਧਾਰ ਤੇ ਮੁਆਵਜ਼ਾ ਦੇਣ ਯੋਗ ਪਾਇਆ ਗਿਆ। ਇਹ ਕੇਸ ਅਗਲੇਰੀ ਕਾਰਵਾਈ ਲਈ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ ਅਤੇ ਮੁਆਵਜ਼ੇ ਦੀ ਰਕਮ ਦੀ ਵਾਰਸਾਂ ਨੂੰ ਅਦਾਇਗੀ ਕਰਵਾ ਦਿੱਤੀ ਜਾਵੇਗੀ।
ਇਸ ਮੀਟਿੰਗ ਵਿਚ ਚਾਰੂਮਿਤਾ ਵਧੀਕ ਡਿਪਟੀ ਕਮਿਸ਼ਨਰ, ਸਾਰੰਗਪ੍ਰੀਤ ਸਿੰਘ ਐਸ.ਡੀ.ਐਮ ਮੋਗਾ, ਹਿਮਾਸ਼ੂੰ ਗੁਪਤਾ ਐਸ.ਡੀ.ਐਮ ਧਰਮਕੋਟ, ਬੇਅੰਤ ਸਿੰਘ ਸਿੱਧੂ ਐਸ.ਡੀ.ਐਮ ਬਾਘਾਪੁਰਾਣਾ, ਮਿਸ ਸਵਾਤੀ ਐਸ.ਡੀ.ਐਮ ਨਿਹਾਲ ਸਿੰਘ ਵਾਲਾ, ਸਤਨਾਮ ਸਿੰਘ ਡੀ.ਐਸ.ਪੀ., ਡਾ: ਖੁਸ਼ਦੀਪ ਸਿੰਘ ਏ.ਡੀ.ਓ, ਪ੍ਰਭਦੀਪ ਸਿੰਘ ਨੱਥੋਵਾਲ ਜ਼ਿਲ੍ਹਾ ਲੋਕ ਸੰਪਰਕ ਅਫਸਰ, ਜਸਵਿੰਦਰ ਸਿੰਘ ਸਰਪੰਚ, ਅਰਸ਼ਦੀਪ ਸਿੰਘ ਸਰਪੰਚ ਅਤੇ ਹਰਵਿੰਦਰ ਸਿੰਘ ਸਰਪੰਚ ਹਾਜ਼ਰ ਸਨ।

Check Also

ਫੂਡ ਸੇਫਟੀ ਐਕਟ ਨੂੰ ਸਹੀ ਤਰ੍ਹਾਂ ਲਾਗੂ ਕਰਨ ਲਈ ਫੂਡ ਸੇਫਟੀ ਜਾਗਰੂਕਤਾ ਕੈਂਪਾਂ ਦਾ ਆਯੋਜਨ

95 ਫੂਡ ਬਿਜਨੈਸ ਆਪਰੇਟਰਾਂ ਨੂੰ ਦਿੱਤੀ ਫੂਡ ਸੇਫਟੀ ਦੀ ਟ੍ਰੇਨਿੰਗ-ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਮੋਗਾ (ਕਮਲ) …

Leave a Reply

Your email address will not be published. Required fields are marked *