ਜਲੰਧਰ (JJS) – ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਆਪਣੀ ਪ੍ਰਿੰਸੀਪਲਸ਼ਿਪ ਦੇ ਸਫਰ ਦੇ ਸੋਲਾਂ ਸਾਲ ਪੂਰੇ ਕਰ ਲਏ ਹਨ। ਉਨ੍ਹਾਂ ਨੇ 1 ਫਰਵਰੀ 2009 ਨੂੰ ਇਸ ਤਕਨੀਕੀ ਸੰਸਥਾਨ ਦੇ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ ਸੀ। ਇਨ੍ਹਾਂ 16 ਸਾਲਾਂ ਦੌਰਾਨ ਮੇਹਰਚੰਦ ਪੋਲੀਟੈਕਨਿਕ ਨੇ ਕਈ ਕੀਰਤੀਮਾਨ ਸਥਾਪਤ ਕੀਤੇ ਹਨ ਤੇ ਸਫਲਤਾ ਦੀ ਬੁਲੰਦੀਆਂ ਨੂੰ ਛੋਹਿਆ ਹੈ।

ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਇਸ ਸਫਰ ਦੀ ਸਫਲਤਾ ਦਾ ਸਿਹਰਾ ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ ਪੂਨਮ ਸੂਰੀ, ਮੇਰੇ ਮਾਤਾ ਪਿਤਾ, ਦਿੱਲੀ ਅਤੇ ਲੋਕਲ ਮੈਨੇਜਿੰਗ ਕਮੇਟੀ ਦੇ ਮੈਂਬਰ ਅਤੇ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕਾਰਜ ਕਰਨ ਦੌਰਾਨ ਕਾਲਜ ਨੂੰ ਚਾਰ ਵਾਰੀ 2011, 2013, 2017 ਅਤੇ 2023 ਵਿੱਚ ਉੱਤਰ ਭਾਰਤ ਦੇ ਸਰਵੋਤਮ ਬਹੁਤਕਨੀਕੀ ਕਾਲਜ ਦਾ ਖਿਤਾਬ ਮਿਲਿਆ ਹੈ। ਇਸ ਦੌਰਾਨ ਕਾਲਜ ਨੂੰ ਮਾਨਵ ਸੰਸਾਧਨ ਮੰਤਰਾਲੇ ਵਲੋਂ ਕਮਊਨਿਟੀ ਕਾਲਜ ਦਾ ਰੁਤਬਾ ਮਿਲਿਆ ਤੇ ਇੱਕ ਕਰੋੜ ਤੋਂ ਵੀ ਵਧੇਰੇ ਦੀ ਗ੍ਰਾਂਟ ਜਾਰੀ ਹੋਈ। ਇਸ ਦੌਰਾਨ ਬ੍ਰਿਟਿਸ਼ ਕਾਊਂਸਲ ਵਲੋਂ ਮੇਹਰਚੰਦ ਬਹੁਤਕਨੀਕੀ ਕਾਲਜ ਦੀ ਯੁਕੇਰੀ ਪ੍ਰਾਜੈਕਟ ਅਧੀਨ ਵਿਸ਼ੇਸ਼ ਚੋਣ ਕੀਤੀ ਗਈ ਤੇ 31 ਲੱਖ ਦੀ ਗ੍ਰਾਂਟ ਜਾਰੀ ਹੋਈ। ਕਾਲਜ ਵਿੱਚ ਵਿਦਿਆਰਥੀਆਂ ਲਈ ਕਈ ਨਵੇਂ ਬਲਾਕ ਬਣਾਏ ਗਏ, ਸਮਾਰਟ ਰੂਮਜ਼ ਅਤੇ ਸਮਾਰਟ ਲੈਬਜ਼ ਸਥਾਪਤ ਕੀਤੇ ਗਏ ਅਤੇ 1000 ਵਿਦਿਆਰਥੀਆਂ ਦੀ ਸਮਰੱਥਾ ਵਾਲੇ ਮਹਾਤਮਾ ਆਨੰਦ ਸਵਾਮੀ ਆਡੀਟੋਰੀਅਮ ਦਾ ਨਿਰਮਾਣ ਕੀਤਾ ਗਿਆ। 2017 ਵਿੱਚ ਕਾਲਜ ਵਿੱਚ ਸਵੈ- ਰੋਜ਼ਗਾਰ ਲਈ ਚਲਦੀ ਕੇਂਦਰ ਸਰਕਾਰ ਦੀ ਸੀ.ਡੀ.ਟੀ.ਪੀ ਸਕੀਮ ਨੂੰ ਨਿੱਟਰ ਚੰਡੀਗੜ ਵਲੋਂ ਉੱਤਰ ਭਾਰਤ ਦਾ ਪਹਿਲਾ ਪੁਰਸਕਾਰ ਦਿੱਤਾ ਗਿਆ। 2020 ਵਿੱਚ ਹੀ ਉੱਨਤ ਭਾਰਤ ਸਕੀਮ ਅਧੀਨ ਕਾਲਜ ਨੂੰ ਉਸ ਦੀ ਵਧੀਆ ਕਾਰਜਗੁਜ਼ਾਰੀ ਲਈ ਮਾਨਵ ਸੰਸਾਧਨ ਮੰਤਰਾਲੇ ਵਲੋਂ ਵਿਸ਼ੇਸ਼ ਐਵਾਰਡ ਦਿੱਤਾ ਗਿਆ। 2014 ਵਿੱਚ ਕਾਲਜ ਵਲੋਂ 60 ਸਾਲ ਪੂਰੇ ਹੋਣ ਤੇ ਡਾਇਮੰਡ ਜੁਬਲੀ ਮਨਾਈ ਗਈ ਤੇ ਪਿਛਲੇ ਸਾਲ 2024 ਵਿੱਚ 70 ਸਾਲ ਪੂਰੇ ਹੋਣ ‘ਤੇ ਇਸ ਕਾਲਜ ਵਲੋਂ ਪਲੈਟੀਨਮ ਜੁਬਲੀ ਮਨਾਈ ਗਈ, ਜਿਸ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਸ਼ਾਮਲ ਹੋਏ । ਡਾ. ਜਗਰੂਪ ਸਿੰਘ ਨੇ ਕਈ ਕਿਤਾਬਾਂ ਲਿਖੀਆਂ ਹਨ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਸਿਹਤ ਸੰਭਾਲ “ਸਬੰਧੀ ਕਿਤਾਬ ਸੋਨਧਾਰਾ ਵੀ ਲਿਖੀ ਹੈ। ਜਿਸ ਨੂੰ ਗੋਲਡਨ ਬੁਕ ਐਵਾਰਡ ਵੀ ਮਿਲਿਆ ਹੈ। ਅਮੈਜ਼ਨ ਵਲੋੰ ਇਸ ਨੂੰ ਬੈਸਟ ਸੈਲਰ ਕਿਤਾਬ ਦਾ ਖਿਤਾਬ ਦਿੱਤਾ ਗਿਆ ਹੈ। ਇਹ ਕਾਲਜ ਖੇਡਾਂ ਅਤੇ ਸਭਿਆਚਾਰਿਕ ਗਤੀਵਿਧੀਆਂ ਵਿੱਚ ਵੀ ਕਮਾਲ ਦਾ ਪ੍ਰਦਰਸ਼ਨ ਕਰ ਰਿਹਾ ਹੈ। ਕਾਲਜ ਵਿਦਿਆਰਥੀਆਂ ਨੇ ਇਨ੍ਹਾਂ 15 ਸਾਲਾ ਵਿੱਚ ਨੌਵੀਂ ਵਾਰ ਇੰਟਰ ਪੋਲੀਟੈਕਨਿਕ ਸਟੇਟ ਟੈਕ ਫੈਸਟ ਟਰਾਫੀ ‘ਤੇ ਕਬਜ਼ਾ ਕੀਤਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਾਲਜ ਦੇ ਸਮੁੱਚੇ ਪ੍ਰੋਗਰਾਮਾਂ ਦੀ ਐਨ. ਬੀ. ਏ ਐਕਰੀਡੀਟੇਸ਼ਨ ਕਰਵਾਉਣ ਦਾ ਪ੍ਰਣ ਲਿਆ ਹੈ। ਇਸ ਸਾਲ ਇਲੈਕਟ੍ਰੀਕਲ ਅਤੇ ਫਾਰਮੇਸੀ ਨੂੰ ਐਕਰੀਡੇਸ਼ਨ ਮਿਲ ਗਈ ਹੈ। ਪ੍ਰਿੰਸੀਪਲ ਜਗਰੂਪ ਸਿੰਘ ਵੱਲੋ ਹਰ ਦੂਜੇ ਸ਼ਨੀਵਾਰ ਨੂੰ ਇੰਡਸਟਰੀ ਡੇਅ ਮਨਾਉਣ ਦੀ ਰਵਾਇਤ ਸ਼ੁਰੂ ਕੀਤੀ ਗਈ। ਵਿਭਾਗ ਮੁਖੀਆਂ ਤੇ ਸਟਾਫ ਮੈਬਰਾਂ ਨੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੂੰ ਪ੍ਰਿੰਸੀਪਲ ਦੇ ਤੌਰ ‘ਤੇ 16 ਸਾਲ ਪੂਰੇ ਕਰਨ ‘ਤੇ ਵਧਾਈ ਦਿੱਤੀ ਅਤੇ ਗੁਲਦਸਤਾ ਭੇਟ ਕੀਤਾ।