ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਰਕਾਰੀ ਕੋ-ਐਜੂ: ਕਾਲਜ ਬੂਟਾ ਮੰਡੀ, ਜਲੰਧਰ, ਵੱਲੋਂ ਗਣਤੰਤਰ ਦਿਵਸ ਮਨਾਇਆ ਗਿਆ

ਜਲੰਧਰ (ਅਰੋੜਾ) :- ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਰਕਾਰੀ ਕੋ-ਐਜੂ: ਕਾਲਜ ਬੂਟਾ ਮੰਡੀ, ਜਲੰਧਰ ਵਿਖੇ ਅੱਜ ਮਿਤੀ 26-01-2025 ਗਣਤੰਤਰ ਦਿਵਸ ਦੇ ਮੌਕੇ ਤੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਗਣਤੰਤਰ ਦਿਵਸ ਮਨਾਇਆ ਗਿਆ। ਜਿਸ ਵਿੱਚ ਕਾਲਜ ਪ੍ਰਿੰਸੀਪਲ ਡਾ: ਚੰਦਰ ਕਾਂਤਾ ਵੱਲੋਂ ਪੂਰੇ ਸਨਮਾਨਾਂ ਨਾਲ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਉਹਨਾਂ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਬਹੁਤ-ਬਹੁਤ ਵਧਾਈ ਦਿੱਤੀ। ਪ੍ਰੋ: ਡਾ: ਸੁਖਪਾਲ ਸਿੰਘ ਥਿੰਦ(ਪ੍ਰੋਗਰਾਮ ਇੰਚਾਰਜ) ਨੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਇਹ ਗੱਲ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਦੇਸ਼ ਦਾ ਸੰਵਿਧਾਨ ਕੰਸਟੀਚਿਊਅੰਟ ਅਸੈਂਬਲੀ ਦੇ ਮੈਂਬਰ ਖਾਸ ਕਰਕੇ ਡਰਾਫਟੀ ਕਮੇਟੀ ਦੇ ਚੇਅਰਮੈਨ ਡਾ. ਭੀਮ ਰਾਓ ਅੰਬੇਦਕਰ ਜੀ ਦੀ ਅਣਥੱਕ ਮਿਹਨਤ ਸਦਕਾ ਮਿਲਿਆ ਹੈ। ਇਸ ਉਪਰੰਤ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਰਾਸ਼ਟਰੀ ਗਾਨ ਗਾਇਆ ਗਿਆ। ਵਿਦਿਆਰਥੀਆਂ ਨੇ ਸ਼ਬਦ ਗਾਇਨ ਅਤੇ ਹੋਰ ਦੇਸ਼ ਭਗਤੀ ਦੇ ਗੀਤਾਂ ਨਾਲ ਸਮਾਗਮ ਨੂੰ ਚਾਰ ਚੰਦ ਲਾ ਦਿੱਤੇ। ਗਣਤੰਤਰ ਦਿਵਸ ਦੇ ਮੌਕੇ ਤੇ ਸਟਾਫ ਅਤੇ ਵਿਦਿਆਰਥੀਆਂ ਨੂੰ ਲੱਡੂ ਵੀ ਵੰਡੇ ਗਏ। ਇਸ ਮੌਕੇ ਡਾ: ਰਮਣੀਕ ਕੋਰ, ਡਾ: ਹਰਬਲਾਸ, ਡਾ: ਰਜਨੀਸ਼ ਕੁਮਾਰ, ਨਵੀਤਾ, ਨਰਿੰਦਰ ਕੌਰ, ਸ਼ਿਖਾ ਸਾਨਨ, ਡਾ. ਕਲਪਨਾ ਦੇਵੀ, ਸੀਮਾ, ਅਸ਼ਵਨੀ ਕੁਮਾਰ ਜੱਸਲ, ਸੁਮਨ ਬਾਲਾ, ਮਤੀ ਨਿਧੀ ਸ਼ਰਮਾ, ਪੂਨਮ ਬੈਂਸ, ਡਾ.ਨਰਿੰਦਰ ਕੁਮਾਰ, ਨਰੇਸ਼ ਕੁਮਾਰ, ਅਸ਼ਵਨੀ ਵਾਲੀਆ, ਡਾ. ਮੰਜੂਲਿਕਾ, ਸੰਦੀਪ ਕੁਮਾਰ, ਗੁਰਮਿੰਦਰ ਸਿੰਘ, ਤਨਵੀ, ਜਸਵਿੰਦਰ ਕੌਰ, ਰਜਿੰਦਰ ਕੁਮਾਰ ਅਤੇ ਸੁਰਿੰਦਰ ਕੁਮਾਰ ਆਦਿ ਮੌਜੂਦ ਰਹੇ।

Check Also

एपीजे कॉलेज ऑफ फाइन आर्ट्स जालंधर के विद्यार्थियों को दिखाया गया लाइव बजट

जालंधर (अरोड़ा) :- एपीजे कॉलेज ऑफ़ फाइन आर्ट्स जालंधर के इकोनॉमिक्स विभाग के ‘इकोनॉमिक्स फोरम’ …

Leave a Reply

Your email address will not be published. Required fields are marked *