ਅੰਮ੍ਰਿਤਸਰ (ਪ੍ਰਦੀਪ) :- ਏ.ਡੀ.ਜੀ.ਪੀ. ਟ੍ਰੈਫਿਕ, ਏ.ਐੱਸ. ਰਾਏ ਸਾਹਿਬ ਅਤੇ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਹੇਠ ਏ ਡੀ ਸੀ ਪੀ ਟਰੈਫਿਕ ਹਰਪਾਲ ਸਿੰਘ ਦੀ ਰਹਿਨੁਮਾਈ ਹੇਠ ਨੈਸ਼ਨਲ ਰੋਡ ਸੇਫਟੀ ਮਹੀਨਾ 2025, 01 ਜਨਵਰੀ 2025 ਤੋ 31 ਜਨਵਰੀ 2025 ਨੂੰ ਮੁੱਖ ਰੱਖਦਿਆਂ ਟ੍ਰੈਫਿਕਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵਲੋਂ ਅਤੇ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਨਾਲ ਸਾਂਝਾ ਸੈਮੀਨਾਰ ਸਹਿਜ਼ਾਦਾ ਨੰਦ ਕਾਲਜ ਅੰਮ੍ਰਿਤਸਰ ਵਿਖੇ ਆਯੋਜਿਤ ਕੀਤਾ ਗਿਆ, ਬੱਚਿਆ ਨੂੰ ਸੈਮੀਨਾਰ ਦੌਰਾਨ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਉਹਨਾਂ ਨੂੰ ਰੋਡ ਸਾਇਨ ਬਾਰੇ ਦੱਸਿਆ ਗਿਆ, ਹੈਲਮੇਟ, ਸੀਟ ਬੈਲਟ ਬਾਰੇ ਦੱਸਿਆ ਗਿਆ ਬੱਚਿਆ ਨੂੰ ਹੋ ਰਹੇ ਹਾਦਸਿਆਂ ਤੋ ਬਚਣ ਲਈ ਟ੍ਰੈਫਿਕ ਰੂਲਜ਼ ਫੋਲੋ ਕਰਨ ਲਈ ਜਾਗਰੂਕ ਕੀਤਾ ਗਿਆ।
ਇਸ ਤਰਾ ਸਾਡਾ ਨੈਸ਼ਨਲ ਰੋਡ ਸੇਫਟੀ ਮਹੀਨਾ ਮਨਾਇਆ ਜਾ ਰਿਹਾ ਹੈ। ਇਸਦਾ ਮੁੱਖ ਮਕਸਦ ਹੋ ਰਹੇ ਹਾਦਸਿਆਂ ਨੂੰ ਘਟਾਉਣਾ ਅਤੇ ਲੋਕਾ ਨੂੰ ਜਾਗਰੂਕ ਕਰਨਾ ਹੈ ਤਾ ਜੋ ਜ਼ਿੰਦਗੀ ਵਿਚ ਹੋ ਰਹੇ ਹਾਦਸਿਆ ਨੂੰ ਘੱਟ ਕੀਤਾ ਜਾ ਸਕੇ ਅਤੇ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ। ਇਸ ਮੌਕੇ ਪ੍ਰਿੰਸੀਪਲ ਡਾ ਰੀਨਾ ਤਲਵਾਰ, ਡਾਇਰੈਕਟਰ ਚਮਨ ਲਾਲ, ਹੈਡ ਆਫ ਡਿਪਾਰਟਮੈਂਟ ਆਫ ਇੰਗਲਿਸ਼ ਅਮਨਦੀਪ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।