ਕੈਬਨਿਟ ਮੰਤਰੀ ਧਾਲੀਵਾਲ , ਈਟੀਓ ਅਤੇ ਡਿਪਟੀ ਕਮਿਸ਼ਨਰ ਨੇ ਪਿੰਗਲਵਾੜਾ ਦੇ ਬੱਚਿਆਂ ਨਾਲ ਮਿਲ ਕੇ ਮਨਾਈਲੋਹੜੀ

ਧਾਲੀਵਾਲ ਨੇ ਦਿੱਤਾ ਪਿੰਗਲਵਾੜੇ ਨੂੰ 5 ਲੱਖ ਦਾ ਚੈੱਕ

ਅੰਮ੍ਰਿਤਸਰ (ਪ੍ਰਦੀਪ) :- ਅੱਜ ਪਿੰਗਲਵਾੜਾ ਵਾਲਾ ਵਿਖੇ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ, ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ ਅਤੇ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨੇ ਵਿਸ਼ੇਸ਼ ਤੌਰ ਤੇ ਮਾਨਾਵਾਲਾ ਬਰਾਂਚ ਪਿੰਗਲਵਾੜਾ ਵਿਖੇ ਪੁੱਜੇ ਅਤੇ ਉੱਥੇ ਬੱਚਿਆਂ ਨਾਲ ਮਿਲ ਕੇ ਲੋਹੜੀ ਮਨਾਈ। ਇਸ ਮੌਕੇ ਕੈਬਨਿਟ ਮੰਤਰੀ ਸ ਧਾਲੀਵਾਲ ਨੇ ਪਿੰਗਲਵਾੜਾ ਸੁਸਾਇਟੀ ਨੂੰ ਆਪਣੇ ਅਖਤਿਆਰੀ ਫੰਡ ਵਿੱਚੋਂ 5 ਲੱਖ ਰੁਪਏ ਦਾ ਚੈੱਕ ਭੇਟ ਕਰਦੇ ਹੋਏ ਕਿਹਾ ਕਿ ਇਹ ਬੱਚੇ ਵੀ ਸਮਾਜ ਦਾ ਇੱਕ ਅਜਿਹਾ ਹਿੱਸਾ ਹਨ ਜੋ ਸਾਡੇ ਸਮਾਜ ਦੀ ਤਰੱਕੀ ਵਿੱਚ ਆਪਣਾ ਅਹਿਮ ਯੋਗਦਾਨ ਪਾ ਸਕਦੇ ਹਨ । ਉਹਨਾਂ ਕਿਹਾ ਕਿ ਅੱਜ ਇਹਨਾਂ ਬੱਚਿਆਂ ਨਾਲ ਮਿਲ ਕੇ ਲੋਹੜੀ ਮਨਾ ਕੇ ਮੈਂ ਬਹੁਤ ਖੁਸ਼ੀ ਦਾ ਮਹਿਸੂਸ ਕਰ ਰਿਹਾ ਹਾਂ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਇਹੋ ਜਿਹੇ ਤਿਓਹਾਰ ਇਹਨਾਂ ਬੱਚਿਆਂ ਨਾਲ ਮਿਲ ਕੇ ਜਰੂਰ ਮਨਾਉਣ। ਉਨ੍ਹਾਂ ਕਿਹਾ ਕਿ ਮੈਂ ਵਾਅਦਾ ਕੀਤਾ ਸੀ ਕਿ ਪਿੰਗਲਵਾੜਾ ਚੈਰੀਟੇਬਲ ਟਰੱਸਟ ਨੂੰ ਬੱਚਿਆਂ ਦੀ ਭਲਾਈ ਲਈ 5 ਲੱਖ ਰੁਪਏ ਦੇਵਾਂਗਾ ਅਤੇ ਮੈਂ ਅੱਜ ਇਹ ਵਾਅਦਾ ਆਪਣਾ ਪੂਰਾ ਕਰ ਰਿਹਾ ਹਾਂ।

ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਨਾਲ ਲੋਹੜੀ ਮਨਾ ਕੇ ਮੈਂ ਆਪਣੇ ਆਪ ਨੂੰ ਵਡਭਾਗਾ ਸਮਝਦਾ ਹਾਂ। ਇਸ ਮੌਕੇ ਕੈਪਟਨ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਪਿੰਗਲਵਾੜਾ ਬੱਚਿਆਂ ਨਾਲ ਲੋਹੜੀ ਮਨਾਉਂਦੇ ਹੋਏ ਕਿਹਾ ਕਿ ਅੱਜ ਉਹ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ ਕਿ ਉਹ ਅੱਜ ਇਹੋ ਜਿਹੀ ਸੰਸਥਾ ਵਿੱਚ ਪਹੁੰਚੇ ਹਨ, ਜਿੱਥੇ ਬੇਸਹਾਰਾ ਬੇਘਰੇ ਅਤੇ ਹੋਰ ਲੋੜਵੰਦਾਂ ਲੋਕਾਂ ਨੂੰ ਮੁਫਤ ਭੋਜਨ ਦੇ ਨਾਲ ਮੁਫਤ ਰਿਹਾਇਸ਼ ਅਤੇ ਸਿੱਖਿਆ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਅੱਜ ਪਿੰਗਲਵਾੜੇ ਦਾ ਨਾਂ ਦੇਸ਼ ਵਿੱਚ ਨਹੀਂ ਪੂਰੇ ਦੇਸ਼ ਵਿਦੇਸ਼ ਵਿੱਚ ਮਸ਼ਹੂਰ ਹੈ। ਉਨ੍ਹਾਂ ਬੱਚਿਆਂ ਨੂੰ ਲੋਹੜੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਲੋਹੜੀ ਦਾ ਜਿਥੇ ਲੋਹੜੀ ਦਾ ਤਿਓਹਾਰ ਮੌਸਮ ਦਾ ਨਿੱਘ ਲੈ ਕੇ ਆਉਂਦਾ ਹੈ ਉਥੇ ਸਾਨੂੰ ਚੰਗੇ ਪਾਸੇ ਤੁਰਨ ਲਈ ਵੀ ਪ੍ਰੇਰਦਾ ਹੈ। ਉਨ੍ਹਾਂ ਨੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਲੋਹੜੀ ਦਾ ਤਿਓਹਾਰ ਜੁਰਮਾਂ ਅਤੇ ਬੁਰਾਈਆਂ ਦੇ ਖਾਤਮੇ ਵਾਲੇ ਹੋਵੇ ਅਤੇ ਸਮਾਜ ਵਿੱਚ ਲੋਕ ਅਮਨ ਅਤੇ ਸ਼ਾਂਤੀ ਨਾਲ ਰਹਿਣ। ਇਸ ਮੌਕੇ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨੇ ਪਿੰਗਲਵਾੜਾ ਦੇ ਬੱਚਿਆਂ ਨਾਲ ਲੋਹੜੀ ਮਨਾਉਂਦਿਆਂ ਕਿਹਾ ਕਿ ਬੱਚੇ ਸਮਾਜ ਦਾ ਇਕ ਅਹਿਮ ਹਿੱਸਾ ਹਨ ਅਤੇ ਸਾਨੂੰ ਸਾਰਿਆਂ ਨੂੰ ਇਨ੍ਹਾਂ ਨਾਲ ਮਿਲ ਬੈਠ ਕੇ ਤਿਓਹਾਰ ਮਨਾਉਣੇ ਚਾਹੀਦੇ ਹਨ ਤਾਂ ਜੋ ਇਨ੍ਹਾਂ ਵਿੱਚ ਕਿਸੇ ਕਿਸਮ ਦੀ ਹੀਣ ਭਾਵਨਾ ਪੈਦਾ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਲੜਕੇ ਲੜਕੀ ਦਾ ਭੇਦਭਾਵ ਨਹੀਂ ਕਰਨਾ ਚਾਹੀਦਾ ਸਗੋਂ ਧੀਆਂ ਦੀ ਲੋਹੜੀ ਹਰ ਸਾਲ ਮਨਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਾਨਵਤਾ ਦੀ ਸ਼ੁਰੂਆਤ ਧੀਆਂ ਤੋਂ ਹੀ ਹੁੰਦੀ ਹੈ ਅਤੇ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਅਸੀਂ ਲੜਕੇ ਲੜਕੀ ਵਿੱਚ ਕੋਈ ਭੇਦਭਾਵ ਨਾ ਕਰੀਏ। ਇਸ ਮੌਕੇ ਕੈਬਨਿਟ ਮੰਤਰੀ ਧਾਲੀਵਾਲ ਅਤੇ ਹਰਭਜਨ ਸਿੰਘ ਈ:ਟੀ:ਓ ਨੇ ਸਾਂਝੇ ਤੌਰ ਤੇ ਲੋਹੜੀ ਬਾਲ ਕੇ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪਿੰਗਲਵਾੜਾ ਚੈਰੀਟੇਬਲ ਟਰੱਸਟ ਦੇ ਡਾ: ਇੰਦਰਜੀਤ ਕੌਰ, ਸਕੱਤਰ ਰੈਡ ਕਰਾਸ ਸੈਮਸਨ ਮਸੀਹ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਗਲਵਾੜਾ ਸੁਸਾਇਟੀ ਦੇ ਬੱਚੇ ਅਤੇ ਸਟਾਫ ਹਾਜਰ ਸੀ।

Check Also

ਮੁੱਖ ਖੇਤੀਬਾੜੀ ਅਫ਼ਸਰ ਸੁਰਿੰਦਰਪਾਲ ਸਿੰਘ ਨੇ ਅਹੁਦਾ ਸੰਭਾਲਿਆ

ਅੰਮ੍ਰਿਤਸਰ (ਪ੍ਰਦੀਪ) :- ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ ਸੁਰਿੰਦਰਪਾਲ …

Leave a Reply

Your email address will not be published. Required fields are marked *