ਜਲੰਧਰ (ਅਰੋੜਾ) – ਦਿਆਲ ਨਗਰ ਵੈਲਫੇਅਰ ਸੋਸਾਇਟੀ ਦੇ ਪੈਟਰਨ ਅਤੇ ਸਮਾਜ ਸੇਵਕ ਗੁਰਵਿੰਦਰ ਸਿੰਘ ਜੱਜ ਦੇ ਘਰ ਵਾਰਡ ਨੰਬਰ 64 ਦੇ ਨਵੇਂ ਬਣੇ ਕੌਂਸਲਰ ਸ੍ਰੀ ਰਾਜੀਵ ਢਿਗਰਾ ਨੇ ਸ਼ਿਰਕਤ ਕੀਤੀ । ਇਸ ਮੀਟਿੰਗ ਵਿੱਚ ਦਿਆਲ ਨਗਰ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਇਕਬਾਲ ਸਿੰਘ ਸਿਡਾਨਾ, ਵਾਈਸ ਪ੍ਰਧਾਨ ਕੁਲਜੀਤ ਸਿੰਘ ਚਾਵਲਾ, ਕੈਸ਼ੀਅਰ ਵਿਜੇ ਰਹੇਜਾ, ਐਗਜੈਕਟਿਵ ਮੈਂਬਰ ਰਜੇਸ਼ ਸੂਰੀ, ਲਖਬੀਰ ਸਿੰਘ ਚਾਵਲਾ, ਟੈਗੋਰ ਨਗਰ ਵੈਲਫੇਅਰ ਸੋਸਾਇਟੀ ਦੇ ਪਾਸਟ ਪ੍ਰਧਾਨ ਰਮੇਸ਼ ਗੁਲਾਟੀ , ਸੌਰਵ ਭੰਡਾਰੀ, ਨਵੀਨ ਸੰਗਰ, ਸੁਰਿੰਦਰ ਬੱਬਰ, ਜਸਵਿੰਦਰ ਸਿੰਘ, ਭੁਪਿੰਦਰ ਸਿੰਘ, ਸੁਮੀਰ ਵਰਮਾ, ਕੁੰਦਰਾ ਗੁਜਰਾਲ ਨਗਰ ਤੋਂ ਅਤੇ ਹਰਜੀਤ ਸਿੰਘ ਸੀਨੀਅਰ ਸਿਟੀਜਨ ਅਤੇ ਉਘੇ ਸਮਾਜ ਸੇਵਕ ਵੱਲੋਂ ਢੀਂਗਰਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੀਟਿੰਗ ਵਿੱਚ ਮੁਹੱਲੇ ਦੇ ਪ੍ਰਧਾਨ ਨੇ ਮਹੱਲੇ ਦੀਆਂ ਕੁਝ ਸਮੱਸਿਆਵਾਂ ਵੀ ਸਾਂਝਾ ਕੀਤੀਆਂ ਅਤੇ ਕੌਂਸਲਰ ਨੇ ਵਿਸ਼ਵਾਸ ਦਵਾਇਆ ਕਿ ਪਹਿਲ ਦੇ ਆਧਾਰ ਤੇ ਇਹ ਸਾਰੀਆਂ ਸਮੱਸਿਆਵਾਂ ਜਲਦੀ ਹੀ ਹੱਲ ਕਰਵਾ ਦਿੱਤੀਆਂ ਜਾਣਗੀਆਂ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਹਰ ਮੁਹੱਲੇ ਦੇ ਵਿੱਚ ਜਾ ਕੇ ਇਸੇ ਤਰ੍ਹਾਂ ਛੋਟੀਆਂ ਛੋਟੀਆਂ ਮੀਟਿੰਗ ਕਰਨਗੇ ਅਤੇ ਮਹੱਲੇ ਦੀਆਂ ਸਮੱਸਿਆਵਾਂ ਨੂੰ ਜਲਦੀ ਤੋਂ ਜਲਦੀ ਠੀਕ ਕਰਵਾਉਣਗੇ ਵਿਸ਼ੇਸ਼ ਤੌਰ ਤੇ ਉਹਨਾਂ ਨੇ ਸਟਰੀਟ ਡੋਗਸ ਦੇ ਉੱਤੇ ਵੀ ਕੰਮ ਕਰਨ ਵਾਸਤੇ ਕਿਹਾ ਕਿ ਇਸ ਵਾਸਤੇ ਕੋਈ ਨਵੀਂ ਰਣਨੀਤੀ ਤਿਆਰ ਕਰਕੇ ਹਾਊਸ ਚੋਂ ਪਾਸ ਕਰਾਣਗੇ ਤਾਂ ਜੋ ਇਹ ਜਿਹੜੀ ਵੱਧ ਰਹੀ ਸਮੱਸਿਆ ਉੱਤੇ ਕਾਬੂ ਪਾਇਆ ਜਾ ਸਕੇ।
Check Also
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਹੁੱਕਾ ਬਾਰਾਂ ‘ਤੇ ਪਾਬੰਦੀ ਲਗਾਉਣ ਦੇ ਹੁਕਮ
ਜੇਕਰ ਸੰਭਵ ਹੋਵੇ ਤਾਂ ਧਾਰਮਿਤਾ ਸਥਾਨਾਂ ਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੇ ਆਦੇਸ਼ ਮੋਗਾ (ਕਮਲ) :- …