ਜਲੰਧਰ (JJS) – ਚਰਨ ਸਿੰਘ ਬਾਠ ਰਿਟਾਇਰਡ ਡੀ.ਐਸ.ਪੀ. ਪ੍ਰਧਾਨ ਪੰਜਾਬ ਪੁਲਿਸ ਪੈਨਸ਼ਨਰਜ ਞੈਲਫੇਅਰ ਐਸੋਸੀਏਸ਼ਨ ਭਲਾਈ ਸੰਸਥਾ ਕਮਿਸ਼ਨਰੇਟ ਜਲੰਧਰ ਅਤੇ ਹਰਪਾਲ ਸਿੰਘ ਬੋਪਾਰਾਏ ਜਨਰਲ ਸਕੱਤਰ ਨੇ ਨਵੇੰ ਸਾਲ ਦੇ ਪਹਿਲੇ ਦਿਨ ਸਰਬਤ ਦੇ ਭਲੇ ਦੀ ਅਰਦਾਸ ਕਰਨ ਨਾਲ ਮਹੀਨਾਵਾਰ ਮੀਟਿੰਗ ਸ਼ੁਰੂਆਤ ਕੀਤੀ ਅਤੇ ਮੀਟਿੰਗ ਵਿੱਚ ਸ਼ਾਮਿਲ ਹੋਏ ਪੰਜਾਬ ਪੁਲਿਸ ਦੇ ਰਿਟਾਇਰਡ ਅਧਿਕਾਰੀਆਂ ਨੂੰ ਨਵੇੰ ਸਾਲ ਦੀ ਵਧਾਈ ਦਿੱਤੀ ਅਤੇ ਠੰਡ ਦੇ ਮੌਸਮ ਨੂੰ ਮੁੱਖ ਰੱਖਦਿਆਂ ਹੋਇਆਂ ਅਪਣੀ ਅਪਣੀ ਸਿਹਤ ਦਾ ਧਿਆਨ ਰੱਖਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਕਈ ਅਲੱਗ ਅਲੱਗ ਮੁਦਿਆਂ ਤੇ ਚਰਚਾ ਹੋਈ।
ਇਸ ਮੋੋਕੇ ਤੇ ਪੰਜਾਬ ਪੁਲਿਸ ਦੇ ਰਿਟਾਇਰਡ ਅਧਿਕਾਰੀਆਂ ਵਿੱਚੋਂ ਨਰਿੰਦਰ ਮੋਹਨ ਸਕੱਤਰ, ਰਾਜੀਵ ਕੁਮਾਰ ਕੈਸ਼ੀਅਰ, ਗੁਰਮੁੱਖ ਸਿੰਘ ਮੀਤ ਪ੍ਰਧਾਨ, ਹਰਭਜਨ ਸਿੰਘ ਜੌਹਲ ਰਿਟਾਇਰਡ ਡੀ.ਐਸ.ਪੀ, ਸੁਖਦੇਵ ਸਿੰਘ ਰਿਟਾਇਰਡ ਡੀ.ਐਸ.ਪੀ, ਹਰਭਜਨ ਸਿੰਘ ਭਾਗੋਵਾਲੀਆ ਰਿਟਾਇਰਡ ਡੀ.ਐਸ.ਪੀ, ਰਾਮ ਪ੍ਰਕਾਸ਼ ਪਾਲ, ਜਸਵੰਤ ਸਿੰਘ ਰਿਟਾਇਰਡ ਇੰਸਪੈਕਟਰ, ਸੰਜੀਵ ਕੁਮਾਰ ਰਿਟਾਇਰਡ ਇੰਸਪੈਕਟਰ, ਸਤਪਾਲ ਰਿਟਾਇਰਡ ਇੰਸਪੈਕਟਰ, ਪ੍ਰਦੀਪ ਸਿੰਘ ਰਿਟਾਇਰਡ ਇੰਸਪੈਕਟਰ, ਬਖਸ਼ਿਸ਼ ਸਿੰਘ ਰਿਟਾਇਰਡ ਇੰਸਪੈਕਟਰ, ਸੁਰਿੰਦਰ ਸਿੰਘ ਰਿਟਾਇਰਡ ਸਬ ਇੰਸਪੈਕਟਰ, ਸੁੱਚਾ ਸਿੰਘ ਰਿਟਾਇਰਡ ਸਬ ਇੰਸਪੈਕਟਰ, ਦਿਲਦਾਰ ਸਿੰਘ ਰਿਟਾਇਰਡ ਸਬ ਇੰਸਪੈਕਟਰ ਤੇ ਇੰਨਾ ਤੋ ਇਲਾਵਾ ਹੋਰ ਵੀ ਪੰਜਾਬ ਪੁਲਿਸ ਦੇ ਰਿਟਾਇਰਡ ਅਧਿਕਾਰੀ ਮੀਟਿੰਗ ਵਿੱਚ ਸ਼ਾਮਿਲ ਹੋਏ। ਮੀਟਿੰਗ ਦੇ ਅੰਤ ਵਿੱਚ ਆਏ ਹੋਏ ਪੰਜਾਬ ਪੁਲਿਸ ਦੇ ਰਿਟਾਇਰਡ ਅਧਿਕਾਰੀਆਂ ਨੂੰ ਰਿਫਰੈਸ਼ਮੈਂਟ ਦਿਤੀ ਗਈ।