ਜਲੰਧਰ (ਅਰੋੜਾ) :- ਆਖਰੀ ਉਮੀਦ ਵੈਲਫੇਅਰ ਸੋਸਾਇਟੀ ਵਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੁੱਧ ਦੇ ਅਤੁੱਟ ਲੰਗਰਾਂ ਦੀ ਅਤੇ ਸੇਵਾ ਅਤੇ ਲੋੜਵੰਦਾ ਲਈ ਨਵੇਂ ਕੱਪੜੇ ਦੇ ਸਟੋਰ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਤੇ ਸ਼ਹਿਰ ਦੀਆਂ ਵੱਖ ਵੱਖ ਰਾਜਨੀਤਿਕ, ਸਮਾਜਿਕ, ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਹਾਜਰੀ ਭਰੀ ਗਈ। ਅਤੇ ਸੰਸਥਾ ਵੱਲੋ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਸੰਸਥਾਂ ਨਾਲ ਮੋਢੇ ਨਾਲ ਮੋਢਾ ਜੋੜ ਮਨੁੱਖਤਾ ਦੀ ਸੇਵਾ ਨੂੰ ਅੱਗੇ ਵਧਾਉਣ ਲਈ ਰਾਜਨੀਤੀ, ਧਰਮ ਤੋਂ ਉਪਰ ਉੱਠ ਕੇ ਇੱਕ ਜੁੱਟ ਹੋਣ ਦਾ ਦਾਅਵਾ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਓਹਨਾਂ ਦੀ ਸੰਸਥਾ ਵੱਲੋਂ ਕਾਫ਼ੀ ਲੰਬੇ ਸਮੇਂ ਤੋਂ 11 ਰੁੱਪਏ ਵਿਚ ਰੋਟੀ ਕੱਪੜਾ ਦਵਾਈ ਅਤੇ ਐਂਬੂਲੈਂਸ ਸੇਵਾ ਚਲਾਈ ਜਾ ਰਹੀ ਹੈ ਓਸੇ ਤਰ੍ਹਾਂ ਵੱਖ਼ ਵੱਖ ਸ਼ਹਿਰਾਂ ਵਿੱਚ ਸਟੋਰ ਖੋਲ੍ਹ ਕੇ 11 ਰੁੱਪਏ ਵਿੱਚ ਲੋੜਵੰਦਾ ਦੀ ਸੇਵਾ ਨੂੰ ਅੱਗੇ ਵਧਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਸੰਸਥਾ ਵੱਲੋਂ ਬੇਘਰ, ਬੇਸਹਾਰਾ, ਮੰਦਬੁੱਧੀ ਜੀਆਂ ਲਈ ਮਾਸਟਰ ਧਰਮਪਾਲ ਆਖਰੀ ਸਹਾਰਾ ਸੇਵਾ ਘਰ ਬਣਾਇਆ ਜਾ ਰਿਹਾ ਹੈ। ਜਿੱਸ ਦੀ ਫ਼ਰਵਰੀ 2025 ਨੂੰ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਕੌਂਸਲਰ ਨਵਦੀਪ ਜਰੇਵਾਲ ਨੇਹਾ ਜਰੇਵਾਲ਼, ਕੌਂਸਲਰ ਤਲਵਿੰਦਰ ਸੋਈ, ਕੌਂਸਲਰ ਸੌਰਵ ਸੇਠ, ਕੌਂਸਲਰ ਮੁਕੇਸ਼ ਸੇਠੀ, ਯੋਗੇਸ਼ ਮਲਹੌਤਰਾ, ਸਮਾਜ ਸੇਵੀ ਸਾਹਿਲ ਸਹਿਦੇਵ, ਸਮਾਜ ਸੇਵੀ ਪਰਵੀਨ ਅਬਰੋਲ, ਬੱਬੂ ਬਜਾਜ, ਬੰਟੀ ਪ੍ਰੋਪਰਟੀ, ਹਰਪ੍ਰੀਤ ਸਿੰਘ, ਸੁਖਪ੍ਰੀਤ ਸਿੰਘ, ਜਸਮੀਤ ਸਿੰਘ, ਸੁਖਵੰਸ ਸਿੰਘ, ਯਾਦਵਿੰਦਰ ਸਿੰਘ ਰਾਣਾ, ਦੀਪਕ ਰਾਜਪਾਲ, ਪਰਮਿੰਦਰ ਸਿੰਘ, ਪਰਮਜੀਤ ਸਿੰਘ, ਰੀਚੀ ਭਾਟੀਆ, ਗੁਰਚਰਨ ਸਿੰਘ, ਵਿਜੇ ਅਰੋੜਾ, ਰੋਹਿਤ ਕੁਮਾਰ ਅਮਨਦੀਪ ਸਿੰਘ, ਕਮਲਦੀਪ ਸਿੰਘ ਗੁੰਬਰ, ਸੰਦੀਪ ਯਾਦਵ, ਸੰਜੀਵ ਲੱਕੀ, ਅਵਤਾਰ ਸਿੰਘ ਰੋਕੀ, ਮਨੀ, ਪ੍ਰਕਾਸ਼ ਕੋਰ, ਪਰਮਜੀਤ ਕੌਰ, ਅਮਰਪ੍ਰੀਤ ਕੋਰ, ਗੁਰਵਿੰਦਰ ਕੌਰ, ਸਰੀਨਾ ਦੀਵਾਨ, ਅਤੇ ਬਹੂਤ ਸਾਰੇ ਵੀਰਾਂ ਭੈਣਾਂ ਵੱਲੋ ਹਾਜਰੀ ਭਰ ਲੰਗਰਾਂ ਦੀ ਸੇਵਾ ਨਿਭਾਈ ਗਈ।