ਜਲੰਧਰ (ਅਰੋੜਾ) :- ਮਾਣਯੋਗ ਸਵਪਨ ਸਰਮਾ IPS ਪੁਲਿਸ ਕਮਿਸ਼ਨਰ ਜਲੰਧਰ ਜੀ, ਦੀ ਰਹਿਨੁਮਾਈ ਹੇਠ ਪੁਲਿਸ ਲਾਈਨ ਜਲੰਧਰ ਵਿਖੇ ਪੈਨਸ਼ਨਰਜ ਡੇਅ ਦਾ ਆਯੋਜਿਤ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਤੋਰ ਤੇ ਸੁਖਵਿੰਦਰ ਸਿੰਘ PPS ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸਥਾਨਿਕ ਕਮਿਸ਼ਨਰੇਟ ਜਲੰਧਰ ਅਤੇ ਮਨਮੋਹਨ ਸਿੰਘ ਅਸਿਸਟੈਂਟ ਕਮਿਸ਼ਨਰ ਪੁਲਿਸ ਸਥਾਨਿਕ ਕਮਿਸ਼ਨਰੇਟ ਜਲੰਧਰ ਵਿਸ਼ੇਸ਼ ਤੌਰ ਤੇ ਪਹੁੰਚੇ। ਸ਼੍ਰੀ ਸੁਖਵਿੰਦਰ ਸਿੰਘ PPS ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸਥਾਨਿਕ ਕਮਿਸ਼ਨਰੇਟ ਜਲੰਧਰ ਜੀ ਨੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਪੰਜਾਬ ਪੁਲਿਸ ਦੇ ਰਿਟਾਇਰਡ ਅਧਿਕਾਰੀਆਂ ਨੂੰ ਆ ਰਹੀਆ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਹਰ ਤਰਾਂ ਦੀ ਸਮੱਸਿਆ ਨੂੰ ਜਲਦੀ ਦੂਰ ਕਰਨ ਦਾ ਭਰੋਸਾ ਦਿਤਾ।
ਇਸ ਮੋਕੇ ਤੇ ਪੰਜਾਬ ਪੁਲਿਸ ਦੇ ਰਿਟਾਇਰਡ ਅਧਿਕਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ, ਇਸ ਮੋਕੇ ਤੇ ਹਰਜੀਤ ਸਿੰਘ ਸੋਹਲ ਰਿਟਾਇਰਡ ਐਸ.ਐਸ.ਪੀ, ਦਿਲਬਾਗ ਸਿੰਘ ਰਿਟਾਇਰਡ ਐਸ.ਐਸ.ਪੀ, ਹਰੀਸ਼ ਕੁਮਾਰ ਰਿਟਾਇਰਡ ਐਸ.ਪੀ, ਹਰਭਜਨ ਸਿੰਘ ਰਿਟਾਇਰਡ ਡੀ.ਐਸ.ਪੀ, ਚਰਨ ਸਿੰਘ ਬਾਠ ਰਿਟਾਇਰਡ ਡੀ.ਐਸ.ਪੀ. ਪ੍ਰਧਾਨ ਪੰਜਾਬ ਪੁਲਿਸ ਪੈਨਸ਼ਨਰਜ ਞੈਲਫੇਅਰ ਐਸੋਸੀਏਸ਼ਨ ਭਲਾਈ ਸੰਸਥਾ ਕਮਿਸ਼ਨਰੇਟ ਜਲੰਧਰ, ਹਰਪਾਲ ਸਿੰਘ ਬੋਪਾਰਾਏ ਜਨਰਲ ਸਕੱਤਰ, ਨਰਿੰਦਰ ਮੋਹਨ ਸਕੱਤਰ, ਰਾਜੀਵ ਕੁਮਾਰ ਕੈਸ਼ੀਅਰ ਸਮੇਤ ਪੰਜਾਬ ਪੁਲਿਸ ਦੇ ਕਈ ਹੋਰ ਰਿਟਾਇਰਡ ਅਧਿਕਾਰੀ ਵੀ ਹਾਜ਼ਰ ਸਨ।