ਡੀ.ਐਮ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੂੰ ਚਾਈਨਾ ਡੋਰ ਦੇ ਦੁਸ਼ਪ੍ਰਭਾਵਾਂ ਬਾਰੇ ਕੀਤਾ ਜਾਗਰੂਕ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸ.ਡੀ.ਓ ਸ਼ਮਸ਼ੇਰ ਸਿੰਘ ਨੇ ਕੀਤਾ ਬੱਚਿਆਂ ਨੂੰ ਸੰਬੋਧਨ

ਮੋਗਾ (ਕਮਲ) :- ਚਾਈਨਾ ਡੋਰ ਨੂੰ ਵੇਚਣਾ, ਖਰੀਦਣਾ ਤੇ ਇਸਦੀ ਵਰਤੋਂ ਉਪਰ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ ਕਿਉਂਕਿ ਇਸ ਨਾਲ ਪੰਛੀਆਂ ਦੀ ਜਾਨ ਨੂੰ ਖਤਰਾ ਹੋਣ ਦੇ ਨਾਲ ਨਾਲ ਇਸ ਨਾਲ ਹੋਰ ਹਾਦਸੇ ਵੀ ਵਾਪਰਨ ਦਾ ਖਤਰਾ ਰਹਿੰਦਾ ਹੈ। ਸਕੂਲੀ ਬੱਚਿਆਂ ਨੂੰ ਇਸਦੇ ਦੁਸ਼ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮੋਗਾ ਨੇ ਡੀ.ਐਮ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿੱਚ ਇੱਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਜਾਗਰੂਕਤਾ ਕੈਂਪ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮੋਗਾ ਦੇ ਐਸ.ਡੀ.ਓ. ਸ਼ਮਸ਼ੇਰ ਸਿੰਘ ਨੇ ਸੰਬੋਧਨ ਕੀਤਾ। ਉਹਨਾਂ ਸਕੂਲੀ ਬੱਚਿਆਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਇਹ ਡੋਰ ਪਲਾਸਟਿਕ ਦੇ ਧਾਗੇ ਅਤੇ ਮਟੈਲਿਕ ਪਾਉਡਰ ਨਾਲ ਤਿਆਰ ਕੀਤੀ ਜਾਂਦੀ ਹੈ, ਜਿਹੜਾ ਕਿ ਖਤਰਨਾਲ ਸੁਮੇਲ ਹੈ। ਪਲਾਸਟਿਕ ਦਾ ਧਾਗਾ ਟੁੱਟਣ ਵਿੱਚ ਔਖਾ ਹੁੰਦਾ ਹੈ, ਇਸ ਦੀ ਲਪੇਟ ਵਿੱਚ ਆਉਣ ਵਾਲੇ ਵਿਅਕਤੀ, ਡੋਰ ਵਿੱਚ ਉਲਝ ਕੇ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਤੇ ਲੱਗਿਆ ਮਟੈਲਿਕ ਪਾਉਡਰ ਬਿਜਲੀ ਦੀ ਤਾਰ ਨੂੰ ਛੂਹਣ ਤੇ ਕਰੰਟ ਪਾਸ ਕਰਦਾ ਹੈ, ਜਿਸ ਨਾਲ ਜਾਨੀ ਨੁਕਸਾਨ ਜੋ ਸਕਦਾ ਹੈ। ਹਰ ਸਾਲ ਹਜਾਰਾਂ ਦੀ ਗਿਣਤੀ ਵਿੱਚ ਕੁਦਰਤ ਦੇ ਭੋਲੇ-ਭਾਲੇ ਪੰਛੀ ਇਸ ਵਿੱਚ ਫਸ ਕੇ ਜਖਮੀ ਹੋ ਜਾਂਦੇ ਹਨ ਜਾਂ ਮਰ ਜਾਂਦੇ ਹਨ। ਇਸ ਲਈ ਇਸ ਡੋਰ ਨੂੰ ਮੌਤ ਦਾ ਸੌਦਾਗਰ ਵੀ ਕਿਹਾ ਜਾਂਦਾ ਹੈ। ਉਹਨਾਂ ਕਿਹਾ ਕਿ ਸਿਰਫ ਸੂਤੀ ਧਾਗੇ ਵਾਲੀ, ਭਾਰਤੀ ਡੋਰ ਹੀ ਖਰੀਦਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਾਨੂੰ ਸਭਨਾਂ ਨੂੰ ਰਲ ਕੇ ਇਸ ਵਿਰੁੱਧ ਲੋਕ ਲਹਿਰ ਬਣਾਉਣੀ ਚਾਹੀਦੀ ਹੈ ਅਤੇ ਇਸਦੀ ਵਰਤੋਂ ਨੂੰ ਰੋਕਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਵਿਅਕਤੀ ਜਾਂ ਸਾਡਾ ਨਜਦੀਕੀ ਇਸ ਦਾ ਸ਼ਿਕਾਰ ਨਾ ਬਣ ਸਕੇ।

Check Also

केंद्रीय मंत्री मनोहर लाल और राजस्थान के मुख्यमंत्री भजन लाल शर्मा ने केंद्र द्वारा वित्तपोषित शहरी विकास योजनाओं की समीक्षा की

मेट्रो फेज-2 परियोजना में व्यय एवं लागत का उचित आकलन किया जाए जिससे जन सामान्य …

Leave a Reply

Your email address will not be published. Required fields are marked *