ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਵੱਲੋਂ ਸੀਪੀਆਈ (ਐਮ) ਨੂੰ 3 ਲੱਖ ਰੁਪਏ ਸਹਾਇਤਾ

ਜ਼ਿਲ੍ਹਾ ਕਮੇਟੀ ਜਲੰਧਰ ਕਪੂਰਥਲਾ ਵੱਲੋਂ ਵੀ 3 ਲੱਖ ਰੁਪਏ ਦਿੱਤੇ
ਪੁਰਾਣੇ ਸਾਥੀਆਂ ਵੱਲੋਂ ਕਾਮਰੇਡ ਤੱਗੜ ਦੀ ਪੁਸਤਕ ਲਈ ਤਿੰਨ ਲੱਖ ਰੁਪਏ ਅਤੇ ਮਾਸਕ ਲੋਕ ਲਹਿਰ ਲਈ ਡੇਢ ਲੱਖ ਰੁਪਏ
ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵੱਲੋਂ ਸਹਾਇਤਾ ਲਈ ਧੰਨਵਾਦ ਅਤੇ ਸ਼ਲਾਘਾ

ਜਲੰਧਰ (ਅਰੋੜਾ) :- ਸੀਪੀਆਈ (ਐਮ) ਦੇ ਸੂਬਾ ਕੰਟਰੋਲ ਕਮਿਸ਼ਨ ਦੇ ਨਵੇਂ ਚੁਣੇ ਗਏ ਚੇਅਰਮੈਨ ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਉਨਾਂ ਦੀ ਜੀਵਨ ਸਾਥਣ ਬੀਬੀ ਗੁਰਪਰਮਜੀਤ ਕੌਰ ਤੱਗੜ ਵੱਲੋਂ ਪਾਰਟੀ ਦੀ 24ਵੀਂ ਸੂਬਾ ਕਾਨਫਰੰਸ (ਜਲੰਧਰ) ਦੇ ਮੌਕੇ ਤੇ ਪਾਰਟੀ ਨੂੰ 3 ਲੱਖ ਰੁਪਏ ਦੀ ਸਹਾਇਤਾ ਦਿੱਤੀ ਗਈ। ਇਹਨਾਂ ਵਿੱਚੋਂ 1 ਲੱਖ ਰੁਪਏ ਪਾਰਟੀ ਦੀ ਕੇਂਦਰੀ ਕਮੇਟੀ ਨੂੰ, 1 ਲੱਖ ਰੁਪਏ ਸੂਬਾ ਕਮੇਟੀ ਨੂੰ ਅਤੇ 1 ਲੱਖ ਰੁਪਏ ਪਾਰਟੀ ਦੇ ਮਾਸਕ ਬੁਲਾਰੇ ਮੈਗਜ਼ੀਨ ਲੋਕ ਲਹਿਰ ਨੂੰ ਦਿੱਤੇ ਗਏ ਜਿਸ ਦੇ ਕਾਮਰੇਡ ਤੱਗੜ ਸੰਪਾਦਕ ਵੀ ਹਨ। ਇਸ ਦੇ ਨਾਲ ਹੀ ਇਸ ਮੌਕੇ ਤੇ ਕਾਮਰੇਡ ਤੱਗੜ ਨੇ ਪਾਰਟੀ ਦੀ ਜ਼ਿਲ੍ਹਾ ਕਮੇਟੀ ਜਲੰਧਰ ਕਪੂਰਥਲਾ ਵੱਲੋਂ ਵੀ 3 ਲੱਖ ਰੁਪਏ ਪਾਰਟੀ ਸੂਬਾ ਕਮੇਟੀ ਨੂੰ ਸਹਾਇਤਾ ਵਜੋਂ ਦਿੱ। ਇਸ ਤੋਂ ਬਿਨਾਂ ਕਾਮਰੇਡ ਤੱਗੜ ਨੇ ਉਨ੍ਹਾਂ ਦੇ ਪੁਰਾਣੇ (ਐਸਐਫਆਈ ਵੇਲੇ ਦੇ) ਕਾਮਰੇਡਾਂ ਵੱਲੋਂ ਮੈਗਜ਼ੀਨ ਲੋਕ ਲਹਿਰ ਲਈ ਡੇਢ ਲੱਖ ਰੁਪਏ ਵੀ ਦਿੱਤੇ। ਉਪਰੋਕਤ ਸਾਰੀ ਸਹਾਇਤਾ ਵਾਸਤੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵੱਲੋਂ ਕਾਮਰੇਡ ਲਹਿੰਬਰ ਸਿੰਘ ਤੱਗੜ, ਬੀਬੀ ਗੁਰਪਰਮਜੀਤ ਕੌਰ ਤੱਗੜ ਅਤੇ ਕਾਮਰੇਡ ਤੱਗੜ ਦੇ ਪੁਰਾਣੇ ਸਾਥੀਆਂ ਦੀ ਸ਼ਲਾਘਾ ਅਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਕਾਮਰੇਡ ਤੱਗੜ ਵੱਲੋਂ ਇਹ ਵੀ ਦੱਸਿਆ ਗਿਆ ਕਿ ਉਨਾਂ ਵੱਲੋਂ ਪੰਜਾਬ ਦੀ ਕਮਿਊਨਿਸਟ ਲਹਿਰ ਦੇ ਇਤਿਹਾਸ ਬਾਰੇ ਲਿਖੀ ਗਈ ਪੁਸਤਕ ਦੀ ਛਪਵਾਈ ਦਾ ਸਾਰਾ ਖਰਚਾ (ਲਗ ਪਗ 3 ਲੱਖ ਰੁਪਏ) ਵੀ ਉਹਨਾਂ ਦੇ ਪੁਰਾਣੇ ਕਾਮਰੇਡਾਂ ਨੇ ਹੀ ਕੀਤਾ ਹੈ।

ਕਾਮਰੇਡ ਤੱਗੜ ਦੇ ਇਹਨਾਂ ਪੁਰਾਣੇ ਸਾਥੀਆਂ ਵਿੱਚ ਮੁੱਖ ਤੌਰ ਤੇ ਕਾਮਰੇਡ ਜਸਵਿੰਦਰ ਪਾਲ ਸਿੰਘ ਪੱਖੋਕੇ, ਮੱਖਣ ਸਿੰਘ ਸੰਧੂ, ਦਵਿੰਦਰਜੀਤ ਸਿੰਘ ਢਿੱਲੋ, ਮਹਿੰਦਰ ਸਿੰਘ ਦੋਸਾਂਝ, ਮਹਿੰਦਰ ਸਿੰਘ ਢਾਹ, ਸੁਰਿੰਦਰ ਸਿੰਘ ਮੰਢਾਲੀ , ਬੂਟਾ ਸਿੰਘ ਬੜਾ ਪਿੰਡ, ਮਹਿੰਦਰ ਸਿੰਘ ਸੰਗ ਢੇਸੀਆਂ, ਹਰਜਿੰਦਰ ਸਿੰਘ ਦੋਸਾਂਝ, ਸਨੀ ਬੱਬਰ, ਸ਼ਿੰਗਾਰਾ ਰਾਮ ਘੁੜਕਾ, ਹੀਰਾ ਸਿੰਘ ਘੁੜਕਾ ਅਤੇ ਕੁਝ ਹੋਰ ਸਾਥੀ ਸ਼ਾਮਿਲ ਹਨ। ਇਸ ਦੇ ਨਾਲ ਹੀ ਕਾਮਰੇਡ ਤੱਗੜ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹਨਾਂ ਨੇ ਪਾਰਟੀ ਵੱਲੋਂ ਲਗਾਈ ਗਈ ਡਿਊਟੀ ਅਨੁਸਾਰ ਪੰਜਾਬ ਦੀ ਕਮਿਊਨਿਸਟ ਲਹਿਰ ਦੇ ਇਤਿਹਾਸ ਬਾਰੇ ਪੁਸਤਕ ਲਿਖ ਕੇ ਅਤੇ ਛਪਵਾ ਕੇ ਪਾਰਟੀ ਦੇ ਹਵਾਲੇ ਕਰ ਦਿੱਤੀ ਹੈ ਅਤੇ ਹੁਣ ਇਹ ਪੁਸਤਕ ਪੂਰੀ ਤਰ੍ਹਾਂ ਪਾਰਟੀ ਦੀ ਜਾਇਦਾਦ ਹੈ। ਯਾਦ ਰਹੇ ਇਸ ਪੁਸਤਕ ਨੂੰ ਪਾਰਟੀ ਦੀ 24ਵੀਂ ਸੂਬਾ ਕਾਨਫਰੰਸ ਜਲੰਧਰ ਦੇ ਮੌਕੇ ਤੇ 9 ਦਸੰਬਰ 2024 ਵਾਲੇ ਦਿਨ ਪਾਰਟੀ ਦੇ ਪੋਲਿਟ ਬਿਊਰੋ ਮੈਂਬਰਾਂ ਕਾਮਰੇਡ ਨਿਲੋਤਪਾਲ ਬਾਸੂ, ਕਾਮਰੇਡ ਅਸ਼ੋਕ ਧਾਵਲੇ, ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਸੀਪੀਆਈ ਦੇ ਸੀਨੀਅਰ ਆਗੂ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਕਾਮਰੇਡ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਕਾਮਰੇਡ ਗੁਰਇਕਬਾਲ ਸਿੰਘ ਢਿੱਲੋ ਐਡਵੋਕੇਟ, (ਸਪੁੱਤਰ ਮਰਹੂਮ ਕਾਮਰੇਡ ਦਰਬਾਰਾ ਸਿੰਘ ਢਿਲੋਂ) ਚੇਅਰਮੈਨ ਸਵਾਗਤੀ ਕਮੇਟੀ ਵੱਲੋਂ ਰਿਲੀਜ਼ ਕੀਤਾ ਗਿਆ ਸੀ ।

Check Also

सी.टी. ग्रुप के छात्रों ने 152 अनूठे नैपकिन फोल्ड बनाकर लिम्का बुक रिकॉर्ड बनाने का किया प्रयास

जालंधर (अरोड़ा) :- शाहपुर कैंपस में सी.टी. इंस्टीट्यूट ऑफ हॉस्पिटैलिटी मैनेजमेंट (सी.टी.आई.एच.एम) के छात्रों ने …

Leave a Reply

Your email address will not be published. Required fields are marked *



Fatal error: Uncaught TypeError: call_user_func_array(): Argument #1 ($callback) must be a valid callback, function "wp_print_speculation_rules" not found or invalid function name in /home/jiwanjotsavera.com/public_html/wp-includes/class-wp-hook.php:324 Stack trace: #0 /home/jiwanjotsavera.com/public_html/wp-includes/class-wp-hook.php(348): WP_Hook->apply_filters() #1 /home/jiwanjotsavera.com/public_html/wp-includes/plugin.php(517): WP_Hook->do_action() #2 /home/jiwanjotsavera.com/public_html/wp-includes/general-template.php(3208): do_action() #3 /home/jiwanjotsavera.com/public_html/wp-content/themes/sahifa/footer.php(34): wp_footer() #4 /home/jiwanjotsavera.com/public_html/wp-includes/template.php(810): require_once('...') #5 /home/jiwanjotsavera.com/public_html/wp-includes/template.php(745): load_template() #6 /home/jiwanjotsavera.com/public_html/wp-includes/general-template.php(92): locate_template() #7 /home/jiwanjotsavera.com/public_html/wp-content/themes/sahifa/single.php(121): get_footer() #8 /home/jiwanjotsavera.com/public_html/wp-includes/template-loader.php(106): include('...') #9 /home/jiwanjotsavera.com/public_html/wp-blog-header.php(19): require_once('...') #10 /home/jiwanjotsavera.com/public_html/index.php(17): require('...') #11 {main} thrown in /home/jiwanjotsavera.com/public_html/wp-includes/class-wp-hook.php on line 324