ਅਸਲਾ ਲਾਇਸੰਸ ਆਨਲਾਈਨ ਕਰਵਾਉਣਾ ਲਾਜ਼ਮੀ, ਸਮੂਹ ਅਸਲਾ ਲਾਇਸੰਸ ਧਾਰਕ ਕਰਨ ਹੁਕਮਾਂ ਦੀ ਪਾਲਣਾ-ਵਧੀਕ ਡਿਪਟੀ ਕਮਿਸ਼ਨਰ
ਮੋਗਾ (ਕਮਲ) :- ਜ਼ਿਲ੍ਹਾ ਮੋਗਾ ਦੇ ਸਮੂਹ ਅਸਲਾ ਲਾਇਸੰਸ ਧਾਰਕ ਜਿਹਨਾਂ ਨੇ ਸਤੰਬਰ-2019 ਤੋਂ ਹੁਣ ਤੱਕ ਆਪਣੇ ਅਸਲਾ ਲਾਇਸੰਸਾਂ ਨਾਲ ਸਬੰਧਤ ਸੇਵਾਵਾਂ ਬਾਰੇ ਈ-ਸੇਵਾ ਪੋਰਟਲ ਰਾਹੀਂ ਅਰਜੀ ਨਹੀਂ ਦਿੱਤੀ ਜਾਂ ਅਪਡੇਟ ਨਹੀਂ ਕਰਵਾਇਆ, ਉਹਨਾਂ ਅਸਲਾ ਲਾਇਸੰਸ ਧਾਰਕਾਂ ਨੂੰ ਆਪਣਾ ਅਸਲਾ-ਲਾਇਸੰਸ ਈ-ਸੇਵਾ ਪੋਰਟਲ ਵਿੱਚ ਅਪਲਾਈ ਕਰਕੇ, ਆਨਲਾਈਨ ਕਰਵਾਉਣਾ ਲਾਜ਼ਮੀ ਹੈ। ਇਸਦੀ ਆਖਰੀ ਮਿਤੀ 31 ਦਸੰਬਰ, 2024 ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਮੋਗਾ ਚਾਰੂਮਿਤਾ ਨੇ ਸਾਂਝੀ ਕੀਤੀ। ਉਹਨਾਂ ਕਿਹਾ ਕਿ ਸਮੂਹ ਅਸਲਾ ਲਾਇਸੰਸ ਧਾਰਕਾ ਉਕਤ ਅਨੁਸਾਰ ਕਾਰਵਾਈ ਕਰਨ ਨੂੰ ਯਕੀਨੀ ਬਣਾਉਣ ਤਾਂ ਕਿ ਭਵਿੱਖ ਵਿੱਚ ਉਹਨਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।