ਮੋਗਾ (ਕਮਲ) :- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੋਕਾਂ ਨੂੰ ਸੜਕ ਉਪਰ ਸੁਰੱਖਿਅਤ ਅਤੇ ਲੀਗਲ ਤਰੀਕੇ ਨਾਲ ਆਵਾਜਾਈ ਕਰਨ ਪ੍ਰਤੀ ਜਾਗਰੂਕ ਕਰਨ ਲਈ ਜ਼ਿਲ੍ਹਾ ਮੋਗਾ ਦਾ ਟ੍ਰੈਫਿਕ ਐਜੂਕੇਸ਼ਨ ਸੈੱਲ ਲਗਾਤਾਰ ਯਤਨਸ਼ੀਲ ਰਹਿ ਰਿਹਾ ਹੈ। ਸੈੱਲ ਵੱਲੋਂ ਲਗਾਤਾਰ ਕੈਂਪ ਲਗਾਕੇ ਜਾਗਰੂਕਤਾ ਫੈਲਾਈ ਜਾ ਰਹੀ ਹੈ। ਇਸਦੀ ਲਗਾਤਾਰਤਾ ਵਿੱਚ ਸੀਨੀਅਰ ਕਪਤਾਨ ਪੁਲਿਸ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜੋਰਾ ਸਿੰਘ ਕਾਗੜਾ ਡੀ.ਐੱਸ.ਪੀ. ਟ੍ਰੈਫਿਕ ਮੋਗਾ ਅਤੇ ਮੈਡਮ ਕਿਰਨ ਜੋਤੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਦੀ ਰਹਿਨੁਮਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ, ਸਾਈਬਰ ਕ੍ਰਾਈਮ ਰਾਹੀਂ ਹੋ ਰਹੀਆਂ ਠੱਗੀਆਂ ਤੋਂ ਬਚਣ ਸਬੰਧੀ ਅਤੇ ਨਸ਼ਿਆਂ ਤੋਂ ਦੂਰ ਰਹਿਣ ਸਬੰਧੀ ਵਿਸਥਾਰਪੂਰਵਕ ਜਾਗਰੂਕ ਕੀਤਾ ਗਿਆ। ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਏ.ਐਸ.ਆਈ. ਕੇਵਲ ਸਿੰਘ ਮੋਗਾ ਨੇ ਨਸ਼ਿਆਂ ਤੋਂ ਦੂਰ ਰਹਿਣ ਸਬੰਧੀ ਨਸ਼ੇ ਦੇ ਮਾੜੇ ਪ੍ਰਭਾਵਾਂ ਸਬੰਧੀ ਅਤੇ ਨਸ਼ਾ ਤਸਕਰਾਂ ਦੀ ਜਾਣਕਾਰੀ ਮੋਬਾਇਲ ਨੰਬਰ 7527000165 ਪਰ ਦੇਣ ਲਈ ਜਾਗਰੂਕ ਕੀਤਾ। ਸਾਈਬਰ ਕ੍ਰਾਈਮ ਰਾਹੀਂ ਹੋ ਰਹੀਆਂ ਠੱਗੀਆਂ ਤੋਂ ਬਚਣ ਸਬੰਧੀ ਅਤੇ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 ਸਬੰਧੀ ਜਾਗਰੂਕ ਕੀਤਾ ਗਿਆ। ਉਹਨਾਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ,ਵਹੀਕਲਾਂ ਦੇ ਦਸਤਾਵੇਜ ਪੂਰੇ ਰੱਖਣ , ਫਰਿਸ਼ਤੇ 2024 ਸਕੀਮ ਸਬੰਧੀ ਅਤੇ 112 ਹੈਲਪ ਲਾਈਨ ਨੰਬਰ ਸਬੰਧੀ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਗੁਰਬਰਮ ਸਿੰਘ ਪੀ ਐਲ ਵੀ, ਗੁਰਿੰਦਰ ਸਿੰਘ, ਪਵਨਦੀਪ ਸਿੰਘ, ਸੁਖਦੀਪ ਸਿੰਘ, ਅਸ਼ੋਕ ਕੁਮਾਰ, ਰਾਕੇਸ਼ ਕੁਮਾਰ, ਚੰਦਰ ਮੋਹਣ, ਸੁਖਮੰਦਰ ਸਿੰਘ, ਰਾਜੇਸ਼ ਕੁਮਾਰ, ਲਵਪ੍ਰੀਤ ਸਿੰਘ ਅਤੇ ਹਰਜੀਤ ਸਿੰਘ ਅਧਿਆਪਕ ਹਾਜਰ ਸਨ।
Check Also
ਕਾਮਰੇਡ ਲਹਿੰਬਰ ਸਿੰਘ ਤੱਗੜ ਸੀਪੀਆਈ (ਐਮ) ਦੇ ਸੂਬਾਈ ਕੰਟਰੋਲ ਕਮਿਸ਼ਨ ਦੇ ਚੇਅਰਮੈਨ ਚੁਣੇ ਗਏ
ਚੇਅਰਮੈਨ ਹੋਣ ਦੇ ਨਾਤੇ ਕਾਮਰੇਡ ਤੱਗੜ ਪਾਰਟੀ ਦੇ ਐਕਸ – ਆਫੀਸ਼ਿਓ ਸੂਬਾ ਕਮੇਟੀ ਮੈਂਬਰ ਹੋਣਗੇ …