Wednesday , 18 December 2024

ਜ਼ਿਲ੍ਹਾ ਉਦਯੋਗ ਕੇਂਦਰ ਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਵੱਖ ਵੱਖ ਸਕੂਲਾਂ ਵਿੱਚ ਕਰੀਅਰ ਕਾਉਂਸਲਿੰਗ ਸੈਸ਼ਨ ਕਰਵਾਏ

ਨਾਰਦਰਨ ਇੰਡੀਆ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ ਕਾਲਜਾਂ ਬਾਰੇ ਫੈਲਾਈ ਜਾਗਰੂਕਤਾ

ਮੋਗਾ (ਕਮਲ) :- ਡਾਇਰੈਕਟਰ ਜਨਰਲ, ਉਦਯੋਗ ਅਤੇ ਵਣਜ ਵਿਭਾਗ, ਪੰਜਾਬ (ਆਈ.ਏ.ਐੱਸ) ਸੀ.ਡੀ.ਪੀ.ਐਸ. ਖਰਬੰਦਾ ਦੇ ਦਿਸ਼ਾ-ਨਿਰਦੇਸ਼ਾਂ ਤੇ ਯੋਗ ਅਗਵਾਈ ਹੇਠ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਦੇ ਮੁਖੀ ਸੁਖਮਿੰਦਰ ਸਿੰਘ ਰੇਖੀ ਅਤੇ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹਾ ਮੋਗਾ ਦੇ ਵੱਖ ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਕਰੀਅਰ ਕਾਊਂਸਲਿੰਗ ਸੈਸ਼ਨ ਕਰਵਾਏ ਗਏ। ਇਸ ਮੌਕੇ ਨਾਰਦਰਨ ਇੰਡੀਆ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ ਕਾਲਜਾਂ ਬਾਰੇ ਜਾਗਰੂਕਤਾ ਫੈਲਾਈ ਗਈ। ਇਸ ਮੌਕੇ ਸਹਾਇਕ ਪ੍ਰੋਫੈਸਰ ਰਮਨਪ੍ਰੀਤ ਕੌਰ ਨੇ ਨਾਰਦਰਨ ਇੰਡੀਆ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ ਕਾਲਜ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਕਾਲਜ ਸ਼ਹਿਰ ਦੇ ਮੁੱਖ ਉਦਯੋਗਿਕ ਖੇਤਰ ਵਿਚ ਸਥਿਤ ਹਨ ਤਾਂ ਜੋ ਵਿਦਿਆਰਥੀ ਆਸਾਨੀ ਨਾਲ ਉਦਯੋਗਿਕ ਵਿਭਾਗਾਂ ਵਿਚ ਜਾ ਕੇ ਇਸ ਸਬੰਧੀ ਜਾਣਕਾਰੀ ਹਾਸਲ ਕਰ ਸਕਣ। ਇਹ ਕਾਲਜ ਮੋਹਾਲੀ, ਲੁਧਿਆਣਾ ਅਤੇ ਜਲੰਧਰ ਜ਼ਿਲਿਆਂ ਵਿਚ ਸਥਿਤ ਹਨ। ਉਨ੍ਹਾਂ ਕਿਹਾ ਕਿ ਫੈਸ਼ਨ ਦੀ ਦੁਨੀਆਂ ਵਿੱਚ ਬਹੁਤ ਸਾਰੇ ਦਿਲਚਸਪ ਅਤੇ ਰਚਨਾਤਮਕ ਖੇਤਰ ਹਨ ਜਿਸ ਵਿਚ ਸਫਲਤਾ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਹਨ, ਇਸ ਲਈ ਸਿਰਫ ਸਹੀ ਜਾਣਕਾਰੀ ਅਤੇ ਗਿਆਨ ਦੀ ਜ਼ਰੂਰਤ ਹੈ। ਸਿੱਖਿਆ ਜਿਸ ਲਈ ਨਾਰਦਰਨ ਇੰਡੀਆ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ ਪੂਰੇ ਪੰਜਾਬ ਵਿਚ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਪ੍ਰਦਾਨ ਕਰ ਰਹੀ ਹੈ। ਉਸ ਨੇ ਵਿਦਿਆਰਥੀਆਂ ਨੂੰ ਭਾਰਤ ਨਾ ਛੱਡਣ ਦੀ ਅਪੀਲ ਵੀ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਦੇਸ਼ ਵਿਚ ਚੰਗੇ ਉਦਯੋਗਾਂ ਦੀ ਚੋਣ ਕਰਕੇ ‌ਆਪਣੇ ਖੁਦ ਦੇ ਉਦਯੋਗ ਖੋਲ੍ਹ ਕੇ ਦੇਸ਼ ਨੂੰ ਹੋਰ ਸਫ਼ਲ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਨਿਰਮਲ ਸਿੰਘ ਫੰਕਸ਼ਨਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਨੇ ਕਿਹਾ ਕਿ ਸਰਕਾਰ ਵੱਲੋਂ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਅਸੀਂ ਲਾਭ ਉਠਾ ਸਕਦੇ ਹਾਂ, ਥੋੜ੍ਹੀ ਜਿਹੀ ਪੂੰਜੀ ਨਾਲ ਆਪਣਾ ਵੱਡਾ ਉਦਯੋਗ ਸ਼ੁਰੂ ਕਰ ਸਕਦੇ ਹਾਂ, ਜਿਸ ਲਈ ਜ਼ਿਲ੍ਹਾ ਉਦਯੋਗ ਕੇਂਦਰ ਅਤੇ ਜ਼ਿਲ੍ਹਾ ਸਿੱਖਿਆ ਕੇਂਦਰ ਵਰਗੇ ਸਰਕਾਰੀ ਖੇਤਰ ਵਿਦਿਆਰਥੀਆਂ ਨੂੰ ਪੂਰੀ ਜਾਣਕਾਰੀ ਦੇਣ ਲਈ ਤਿਆਰ ਹਨ। ਸਹਾਇਕ ਪ੍ਰੋਫੈਸਰ ਮਤੀ ਹਨੀ ਸ਼ਰਮਾ ਨੇ ਵਿਦਿਆਰਥੀਆਂ ਨੂੰ ਕਾਲਜ ਦੀ ਦਾਖਲਾ ਪ੍ਰਕਿਰਿਆ ਬਾਰੇ ਅਤੇ ਫ਼ੀਸ ਦੇ ਢਾਂਚੇ ਬਾਰੇ ਜਾਣਕਾਰੀ ਦਿੱਤੀ। ਨਾਰਦਰਨ ਇੰਡੀਆ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ 1995 ਤੋਂ ਪੰਜਾਬ ਦੇ ਦੂਜੇ ਕਾਲਜਾਂ ਦੇ ਮੁਕਾਬਲੇ ਸਭ ਤੋਂ ਵਧੀਆ ਸਿੱਖਿਆ ਪ੍ਰਦਾਨ ਕਰ ਰਹੀ ਹੈ। ਗ੍ਰੈਜੂਏਸ਼ਨ ਤੋਂ ਬਾਅਦ ਵਿਦਿਆਰਥੀ ਵੱਖ ਵੱਖ ਖੇਤਰਾਂ ਵਿਚ ਕੰਮ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਮ ਵਿਸ਼ਵ ਵਿਚ ਪ੍ਰਸਿੱਧ ਕਰ ਰਹੇ ਹਨ। ਦੁਨੀਆਂ ਦੇ ਚੋਟੀ ਦੇ ਬ੍ਰਾਂਡ ਜਿਵੇਂ ਕਿ ਮੋਂਟੇਕਾਰਲੋ, ਡਿਊਕ, ਮੈਡੇਮ, ਕੈਸਕੇਡ, ਨਾਇਕੀ, ਉਕਟੇਵ, ਮੈਂਗੋ, ਐਚ ਐਂਡ ਐਮ, ਪੀਟਰ ਇੰਗਲੈਂਡ ਲੇਵੀਜ ਆਦਿ ਵਿੱਚ ਕਾਲਜ ਪਲੇਸਮੈਂਟ ਦੇ ਨਾਲ ਸਿੱਖਿਆ ਲੋਨ ਪ੍ਰੀਮੀਅਮ ਬੈਂਕਾਂ ਦੀ ਮੱਦਦ ਨਾਲ ਸਿੱਖਿਆ ਲੋਨ ਵੀ ਮੁੱਹਈਆ ਕਰਵਾਇਆ ਜਾਂਦਾ ਹੈ। ਇਸ ਮੌਕੇ ਵੱਖ ਵੱਖ ਸਕੂਲਾਂ, ਸੇਕਰਡ ਹਾਰਟ ਸਕੂਲ ਮੋਗਾ, ਡੀ ਐਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਮੋਗਾ, ਆਰ ਕੇ ਐਸ ਪਬਲਿਕ ਸਕੂਲ ਮੋਗਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਬੱਧਨੀਂ ਕਲਾਂ ਦੇ ਪ੍ਰਿੰਸੀਪਲ ਅਤੇ ਸਟਾਫ ਮੋਜੂਦ ਸੀ। ਦੋਵੇਂ ਸਹਾਇਕ ਪ੍ਰੋਫ਼ੈਸਰਾਂ ਨੇ ਸਮੁਚੇ ਉਦਯੋਗ ਵਿਭਾਗ ਦੇ ਨਾਲ ਨਾਲ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਮੁਖੀ, ਸਮੂਹ ਅਧਿਕਾਰੀਆਂ ਅਤੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਮੁਖੀ ਸੁਖਮਿੰਦਰ ਸਿੰਘ ਰੇਖੀ ਦਾ ਧੰਨਵਾਦ ਕੀਤਾ।

Check Also

सीएसआईआर की महानिदेशक डॉ. एन. कलईसेल्वी ने सीएसआईआर-एनआईएससीपीआर के पुनर्निर्मित तल का उद्घाटन किया और वैज्ञानिकों तथा शोधार्थियों के साथ बातचीत की

दिल्ली/जालंधर (ब्यूरो) :- नई दिल्ली में 13 दिसंबर 2024 को वैज्ञानिक तथा औद्योगिक अनुसंधान परिषद …

Leave a Reply

Your email address will not be published. Required fields are marked *