ਲੋੜਵੰਦਾਂ ਦੀ ਜਰੂਰਤਾਂ ਲਈ ਰੈਡ ਕਰਾਸ ਨੇ ਹਮੇਸ਼ਾ ਮੋਹਰੀ ਭੂਮਿਕਾ ਨਿਭਾਈ – ਵਿਧਾਇਕਾ ਜੀਵਨਜੋਤ ਕੌਰ

ਰੈਡ ਕਰੋਸ ਵੱਲੋਂ ਲੋੜਵੰਦ ਔਰਤ ਨੂੰ 25000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ

ਅੰਮ੍ਰਿਤਸਰ (ਪ੍ਰਦੀਪ) :- ਵਿਧਾਇਕਾ ਜੀਵਨਜੋਤ ਕੌਰ ਨੇ ਰੈਡ ਕ੍ਰਾਸ ਅੰਮ੍ਰਿਤਸਰ ਵੱਲੋਂ ਇੱਕ ਲੋੜਵੰਦ ਔਰਤ ਨੂੰ ਘਰ ਬਣਾਉਣ ਲਈ 25 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਦਾ ਚੈੱਕ ਦਿੰਦੇ ਹੋਏ ਕਿਹਾ ਕਿ ਰੈਡ ਕ੍ਰਾਸ ਅੰਮ੍ਰਿਤਸਰ ਨੇ ਹਰ ਲੋੜ ਵੇਲੇ ਅੱਗੇ ਹੋ ਕੇ ਲੋੜਵੰਦਾਂ ਦੀ ਮਦਦ ਕੀਤੀ ਹੈ। ਉਹਨਾਂ ਕਿਹਾ ਕਿ ਕਰੋਨਾ ਕਾਲ ਵੇਲੇ ਵੀ ਰੈਡ ਕ੍ਰਾਸ ਵੱਲੋਂ ਸਿਹਤ ਵਿਭਾਗ ਦੇ ਨਾਲ ਮਿਲ ਕੇ ਜਿੱਥੇ ਦਵਾਈਆਂ ਦੀ ਵੰਡ ਕੀਤੀ ਜਾਂਦੀ ਰਹੀ ਉੱਥੇ ਲੋੜਵੰਦਾਂ ਤੱਕ ਰਾਸ਼ਨ ਪਹੁੰਚਾਉਣ ਦਾ ਕੰਮ ਵੀ ਚੱਲਦਾ ਰਿਹਾ। ਉਹਨਾਂ ਕਿਹਾ ਕਿ ਹੁਣ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਰੈਡ ਕਰਾਸ ਵੱਲੋਂ ਸਮਾਜ ਦੀ ਬੇਹਤਰੀ ਲਈ ਨਿਰੰਤਰ ਸੇਵਾ ਦਾ ਇਹ ਕਾਰਜ ਜਾਰੀ ਹੈ ਅਤੇ ਆਸ ਕਰਦੇ ਹਾਂ ਕਿ ਲੋਕ ਹਿੱਤ ਵਿੱਚ ਕੰਮ ਕਰਨ ਵਾਲੀ ਇਹ ਸੰਸਥਾ ਇਸੇ ਤਰ੍ਹਾਂ ਆਪਣੀਆਂ ਸੇਵਾਵਾਂ ਨਿਰੰਤਰ ਦਿੰਦੀ ਰਹੇਗੀ। ਉਹਨਾਂ ਅੰਮ੍ਰਿਤਸਰ ਸ਼ਹਿਰ ਦੀਆਂ ਉਹਨਾਂ ਹਸਤੀਆਂ ਨੂੰ ਵੀ ਸ਼ਾਬਾਸ਼ ਦਿੱਤੀ ਜੋ ਕਿ ਹਰ ਵੇਲੇ ਰੈਡ ਕ੍ਰਾਸ ਨੂੰ ਦਿਲ ਖੋਲ ਕੇ ਦਾਨ ਦਿੰਦੇ ਹਨ। ਉਹਨਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਫਲਸਫੇ ਉੱਤੇ ਚੱਲ ਕੇ ਰੈਡ ਕਰਾਸ ਲੋੜਵੰਦਾਂ ਦੀ ਹਰ ਵੇਲੇ ਮਦਦ ਕਰਦਾ ਆ ਰਿਹਾ ਹੈ ਅਤੇ ਇਸੇ ਤਰ੍ਹਾਂ ਕਰਦਾ ਰਹੇਗਾ। ਇਸ ਵੇਲੇ ਰੈਡ ਕ੍ਰਾਸ ਦੇ ਕਾਰਜਕਾਰੀ ਸੈਕਟਰੀ ਸੈਮਸਨ ਮਸੀਹ, ਵਿਨੋਦ ਕੁਮਾਰ, ਸ਼ਿਸ਼ਪਾਲ ਸਿੰਘ ਵੀ ਹਾਜ਼ਰ ਸਨ।

Check Also

सेना के उप प्रमुख लेफ्टिनेंट जनरल एनएस राजा सुब्रमणि 39 वर्षों की अनुकरणीय सेवा के बाद सेवानिवृत्त हुए

दिल्ली/जालंधर (ब्यूरो) :- लेफ्टिनेंट जनरल एनएस राजा सुब्रमणि आज सेवानिवृत्त हो गए। इसके साथ ही …

Leave a Reply

Your email address will not be published. Required fields are marked *