ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਰਕਾਰੀ ਕੋ-ਐਜੂ: ਕਾਲਜ ਜਲੰਧਰ ਦੇ ਮੁੱਖ ਗੇਟ ਦਾ ਉਦਘਾਟਨ ਕੀਤਾ ਗਿਆ

ਜਲੰਧਰ (ਅਰੌੜਾ) – ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਰਕਾਰੀ ਕੋ-ਐਜੂ: ਕਾਲਜ ਬੂਟਾਂ ਮੰਡੀ, ਜਲੰਧਰ ਦੇ ਮੁੱਖ ਗੇਟ ਦਾ ਉਦਘਾਟਨ ਕੈਬਿਨਟ ਮੰਤਰੀ (ਡਿਫੈਂਸ ਭਲਾਈ ਸੇਵਾਵਾਂ, ਸੁਤੰਤਰਤਾ ਸੈਨਾਨੀ ਅਤੇ ਬਾਗਬਾਨੀ) ਪੰਜਾਬ ਸਰਕਾਰ ਮਹਿੰਦਰ ਭਗਤ ਦੇ ਕਰ ਕਮਲਾਂ ਨਾਲ ਕੀਤਾ ਗਿਆ।

ਉਹਨਾਂ ਨੇ ਇਸ ਮੌਕੇ ਸੰਬੋਧਨ ਕਰਦਿਆਂ ਵਿਸ਼ਵਾਸ ਦੁਆਇਆ ਕਿ ਕਾਲਜ ਅਤੇ ਸ਼ਹਿਰ ਦੇ ਵਿਕਾਸ ਲਈ ਸਰਕਾਰ ਵੱਲੋਂ ਜਾਰੀ ਕੋਸ਼ਿਸ਼ਾਂ ਨੂੰ ਭਵਿੱਖ ਵਿੱਚ ਹੋਰ ਵੀ ਤੇਜੀ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਕਾਲਜ ਪ੍ਰਿੰਸੀਪਲ ਡਾ: ਚੰਦਰ ਕਾਂਤਾ ਨੇ ਉਹਨਾਂ ਦੇ ਕਾਲਜ ਆਉਣ ਤੇ ਸਵਾਗਤ ਕਰਦਿਆਂ ਵਿਸ਼ੇਸ਼ ਰੂਪ ਵਿੱਚ ਧੰਨਵਾਦ ਕੀਤਾ। ਇਸ ਮੌਕੇ ਡਾ: ਰਮਣੀਕ ਕੌਰ, ਡਾ: ਹਰਬਲਾਸ ਹੀਰਾ, ਡਾ: ਸੁਖਪਾਲ ਸਿੰਘ, ਡਾ: ਰਜਨੀਸ਼ ਕੁਮਾਰ, ਨਵਿਤਾ, ਨਰਿੰਦਰ ਕੋਰ, ਡਾ: ਕਲਪਨਾ, ਸ਼ਿਖਾ, ਸੀਮਾ, ਸੁਮਨ ਬਾਲਾ, ਅਸ਼ਵਨੀ ਜੱਸਲ, ਅਨੂ ਸ਼ਰਮਾ, ਪੂਨਮ ਬੈਂਸ, ਡਾ: ਨਰਿੰਦਰ ਕੁਮਾਰ, ਸ੍ਰੀ ਨਰੇਸ਼ ਕੁਮਾਰ ਅਤੇ ਅਸ਼ਵਨੀ ਵਾਲੀਆ ਸ਼ਾਮਿਲ ਸਨ।

Check Also

एपीजे कॉलेज ऑफ फाइन आर्ट्स जालंधर में करवाया गया पेंटिंग एवं डिजिटल पेंटिंग कंप्टीशन

जालंधर (अरोड़ा) :- एपीजे कॉलेज ऑफ फाइन आर्ट्स जालंधर में जिला प्रशासन एवं म्युनिसिपल कॉरपोरेशन …

Leave a Reply

Your email address will not be published. Required fields are marked *