5,10 ਅਤੇ 21 ਕਿਲੋਮੀਟਰ ਦੀ ਹੋਵੇਗੀ ਦੌੜ
ਹਾਫ ਮੈਰਾਥਨ ਦੀ ਦੌੜ ਸਬੰਧੀ ਤਿਆਰੀਆਂ ਦਾ ਲਿਆ ਜਾਇਜਾ
ਅੰਮ੍ਰਿਤਸਰ (ਪ੍ਰਦੀਪ) :- ਭਾਰਤੀ ਫੌਜ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 ਨਵੰਬਰ 2024 ਨੂੰ ਇੰਡੀਆ ਗੇਟ ਤੋਂ ਅਟਾਰੀ ਤੱਕ ਹਾਫ ਮੈਰਾਥਨ ਦੌੜ ਦਾ ਕਰਵਾਈ ਜਾਵੇਗੀ। ਇਸ ਸਬੰਧੀ ਤਿਆਰੀਆਂ ਦਾ ਜਾਇਜਾ ਲੈਂਦੇ ਹੋਏ ਸਹਾਇਕ ਕਮਿਸ਼ਨਰ ਸ੍ਰੀਮਤੀ ਗੁਰਸਿਮਰਨ ਕੌਰ ਨੇ ਦੱਸਿਆ ਕਿ ਇਹ ਹਾਫ ਮੈਰਾਥਨ ਤਿੰਨ ਕੈਟਾਗਰੀਆਂ 5, 10 ਅਤੇ 21 ਕਿਲੋਮੀਟਰ ਦੀ ਹੋਵੇਗੀ ਅਤੇ ਜੇਤੂ ਉਮੀਦਾਵਾਰਾਂ ਨੂੰ ਇਨਾਮ ਵੀ ਦਿੱਤੇ ਜਾਣਗੇ। ਇਸ ਸਬੰਧੀ ਆਰਮੀ ਅਧਿਕਾਰੀਆਂ ਅਤੇ ਪ੍ਰਸਾਸਨਿਕ ਅਧਾਕਰੀਆਂ ਨਾਲ ਹਾਫ ਮੈਰਾਥਨ ਦੌੜ ਦੀਆਂ ਤਿਆਰੀਆਂ ਦਾ ਜਾਇਜਾ ਲੈਦੇ ਹੋਏ ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਇਸ ਮੈਰਾਥਨ ਦੌੜ ਦੇ ਰਸਤੇ ਵਿੱਚ ਐਬੂਲੈਂਸ ਡਾਕਟਰੀ ਟੀਮਾਂ ਅਤੇ ਸਾਫ ਸਫਾਈ ਸਬੰਧੀ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਇਸ ਈਵੈਂਟ ਦਾ ਉਦੇਸ਼ ਸਿਵਲ ਪ੍ਰਸ਼ਾਸਨ ਅਤੇ ਸਮਾਜ ਨਾਲ ਫੌਜ ਦੇ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ ਅਤੇ ਵਿਰਾਸਤੀ ਸ਼ਹਿਰ ਅੰਮ੍ਰਿਤਸਰ ਦੀ ਸੁਰੱਖਿਆ ਵਿੱਚ ਭਾਰਤੀ ਫੌਜ ਦੀ 1965 ਅਤੇ 1971 ਦੀ ਭਾਰਤ-ਪਾਕਿ ਜੰਗ ਵਿੱਚ ਇਸਦੇ ਮਹੱਤਵਪੂਰਨ ਰੋਲ ਨੂੰ ਦਰਸਾਉਣਾ ਹੈ। ਉਨ੍ਹਾਂ ਦੱਸਿਆ ਕਿ ਹਾਫ ਮੈਰਾਥਨ ਰਜਿਸਟਰੇਸ਼ਨ ਦੀ ਆਖਿਰੀ ਮਿਤੀ 18 ਨਵੰਬਰ 2024 ਹੈ। ਉਨਾਂ ਦੱਸਿਆ ਕਿ ਇਹ ਦੌੜ ਅੰਮ੍ਰਿਤਸਰ ਤੋਂ ਅਟਾਰੀ ਰੂਟ ਤੱਕ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਇਸਦੀ ਰਜਿਸਟ੍ਰੇਸ਼ਨ: https://www.townscript.com/e/victory-run-amritsar ਉਤੇ ਕੀਤੀ ਜਾ ਸਕਦੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਕਰਨਲ ਜੀ:ਐਸ: ਘੁੰਮਣ ਨੇ ਦੱਸਿਆ ਕਿ ਇਹ ਦੌੜ ਜੀਵਨ ਦੇ ਸਾਰੇ ਖੇਤਰਾਂ ਤੋਂ ਸਥਾਨਕ ਨਾਗਰਿਕ ਆਬਾਦੀ ਵਿੱਚ ਚੰਗੀ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਪਲੇਟਫਾਰਮ ਵਜੋਂ ਵੀ ਕੰਮ ਕਰੇਗੀ, ਉਹਨਾਂ ਨੂੰ ਸਰੀਰਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਅਤੇ ਸਮੁੱਚੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਦੇ ਇੱਕ ਸਾਧਨ ਵਜੋਂ ਇੱਕ ਸਰਗਰਮ ਜੀਵਨ ਸ਼ੈਲੀ ਦੀ ਚੋਣ ਕਰਨ ਲਈ ਉਤਸ਼ਾਹਿਤ ਕਰੇਗੀ। ਉਨਾਂ ਦੱਸਿਆ ਕਿ ਇਸ ਹਾਲਫ ਮੈਰਾਥਨ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਨੌਜਵਾਨਾਂ ਨੂੰ ਇਕ ਯਾਦਗਾਰੀ ਟੀ-ਸ਼ਰਟ, ਇੱਕ ਰੇਸ ਮੈਡਲ ਵੀ ਦਿੱਤਾ ਜਾਵੇਗਾ। ਇਸ ਮੌਕੇ ਕਰਨਲ ਨਵੀਨ ਨਰੋਲਾ, ਮੇਜਰ ਅਕਸ਼ਤ ਜੋਸ਼ੀ, ਨਾਇਬ ਸੂਬੇਦਾਰ ਪਵਨ ਕੁਮਾਰ, ਜਿਲ੍ਹਾ ਸਮਾਜਿਕ ਭਲਾਈ ਅਫਸਰ ਪਲਵ ਸ੍ਰੇਸ਼ਟਾ, ਸਕੱਤਰ ਰੈਡ ਕਰਾਸ ਸੈਮਸਨ ਮਸੀਹ, ਜਿਲ੍ਹਾ ਸਿਹਤ ਅਫਸਰ ਡਾ: ਜਸਪਾਲ ਸਿੰਘ, ਡੀ:ਐਸ:ਪੀ ਬਲਜੀਤ ਸਿੰਘ, ਨੋਡਲ ਅਫਸਰ ਧਰਮਿੰਦਰ ਸਿੰਘ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜਰ ਸਨ।