ਸਿਵਲ ਸਰਜਨ ਡਾ ਕਿਰਨਦੀਪ ਕੌਰ ਵਲੋਂ ਡੇਂਗੂ/ਚਿਕਨਗੁਨੀਆਂ ਸੰਬਧੀ ਸੰਭਾਵਿਤ ਖੇਤਰਾਂ ਵਿਚ ਜਾ ਕੇ ਲੋਕਾਂ ਨੂੰ ਕੀਤਾ ਜਾਗਰੂਕ

ਅੰਮ੍ਰਿਤਸਰ (ਪ੍ਰਦੀਪ) :- ਸਿਵਲ ਸਰਜਨ ਡਾ ਕਿਰਨਦੀਪ ਕੌਰ ਵਲੋਂ ਡੇਂਗੂ/ਚਿਕਨਗੁਨੀਆਂ ਸੰਬਧੀ ਸੰਭਾਵਿਤ ਖੇਤਰਾਂ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਐਂਟੀਲਾਰਵਾ ਗਤੀਵਿਧੀਆ ਕਰਵਾਈਆਂ ਗਈਆਂ। ਇਸ ਤੋਂ ਪਹਿਲਾਂ ਅੱਜ ਜਿਲਾ੍ ਐਪੀਡਿਮੋਲੋਜਿਸਟ ਡਾ ਹਰਜੋਤ ਕੌਰ ਦੀ ਅਗਵਾਹੀ ਹੇਠਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਮਜੀਠਾ ਰੋਡ, ਪਾਵਰ ਕਲੌਨੀ, ਸ਼ਿਵ ਪੁਰੀ, ਤੁੰਗ ਬਾਲਾ ਆਦਿ ਦੇ ਇਲਾਕਿਆਂ ਵਿੱਚ ਡੇਂਗੂ/ਚਿਕਨਗੁਨੀਆਂ ਦੇ ਸੰਬਧ ਵਿਚ ਐਂਟੀ ਲਾਰਵਾ ਦੀਆਂ 15 ਟੀਮਾਂ ਵਲੋਂ ਸਮੂਹ ਇਲਾਕੇ ਦੇ ਲਗਭਗ 321 ਘਰਾਂ ਵਿਚ ਜਾ ਕੇ ਡੇਂਗੂ/ਚਿਕਨਗੁਨੀਆਂ ਦੇ ਲਾਵਰੇ ਸੰਬਧੀ ਲੋਕਾਂ ਨੂੰ ਜਾਗਰੂਕ ਕੀਤਾ। ਇਸ ਦੌਰਾਣ ਸਮੂਹ ਟੀਮਾਂ ਵਲੋਂ ਵੱਖ-ਵੱਖ ਘਰਾਂ ਵਿਚ ਜਾ ਕੇ ਐਂਟੀ ਲਾਰਵਾ ਗਤੀਵਿਧੀਆਂ ਕਰਵਾਈਆਂ ਗਈਆਂ ਅਤੇ ਲਗਭਗ 12 ਘਰਾਂ ਵਿਚੋਂ ਕੰਟੇਨਰਾਂ ਵਿਚ ਮਿਲੇ ਲਾਰਵੇ ਨੂੰ ਮੌਕੇ ਤੇ ਨਸ਼ਟ ਕੀਤਾ ਗਿਆ। ਇਸਤੋਂ ਇਲਾਵਾ ਇਹਨਾਂ ਇਲਾਕਿਆ ਵਿਚੋਂ ਫੀਵਰ ਸਰਵੇ ਵੀ ਕੀਤਾ ਗਿਆ ਅਤੇ ਬੁਖਾਰ ਦੇ ਮਰੀਜਾਂ ਬਲੱਡ-ਸੈਂਪਲ ਵੀ ਲਏ ਗਏ। ਇਸ ਦੇ ਨਾਲ ਹੀ ਕਈ ਥਾਵਾਂ ਦੇ ਖੜ੍ਹੇ ਪਾਣੀ ਵਿੱਚ ਕਾਲਾ ਤੇਲ ਪਾਇਆ ਗਿਆ, ਸਪਰੇਅ ਅਤੇ ਫੋਗਿੰਗ ਵੀ ਕਰਵਾਈ ਗਈ।

ਇਸ ਸੰਬਧੀ ਸਿਵਲ ਸਰਜਨ ਡਾ ਕਿਰਨਦੀਪ ਕੌਰ ਵਲੋਂ ਖੁਦ ਜਾ ਕੇ ਮੌਕੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਜਾਣਕਾਰੀ ਦਿੰਦਿਆ ਕਿਹਾ ਕਿ ਸਿਹਤ ਵਿਭਾਗ ਪੂਰੀ ਤਰਾਂ ਚੌਕਸ ਹੈ ਅਤੇ ਡੇਂਗੂ ਦੀ ਰੋਕਥਾਮ ਸੰਬਧੀ ਜਿਲੇ੍ਹ ਭਰ ਵਿਚ ਡੇਂਗੂ ਵਾਰਡਾਂ ਤਿਆਰ ਕੀਤੀਆਂ ਗਈਆਂ ਹਨ। ਜਿਨਾਂ ਵਿੱਚ ਸਿਵਲ ਹਸਪਤਾਲ ਅੰਮ੍ਰਿਤਸਰ, ਹਰੇਕ ਸਬ ਡਜਿਵੀਜਨਲ ਹਸਪਤਾਲਾਂ ਅਤੇ ਹਰੇਕ ਬਲਾਕ ਪੱਧਰ ਤੇ ਵੀ ਡੇਂਗੂ ਵਾਰਡਾਂ ਬਣਾਈਆਂ ਗਈਆ ਹਨ। ਐਂਟੀ ਲਾਰਵਾ ਵਿੰਗ ਵਿਚ 15 ਟੀਮਾਂ ਕੰਮ ਕਰ ਰਹੀਆ ਜੋ ਕਿ ਰੋਜਾਨਾਂ ਸ਼ਹਿਰ ਦੇ ਅਲੱਗ-ਅੱਲਗ ਹਿੱਸਿਆਂ ਵਿਚ ਖਾਸ ਕਰਕੇ ਹੋਟਸਪੋਟ ਖੇਤਰਾਂ ਵਿਚ ਜਾ ਕੇ ਐਂਟੀਲਾਰਵਾ ਗਤੀਵਿਧੀਆ ਕਰ ਰਹੀਆਂ ਹਨ।ਇਸਤੋਂ ਇਲਾਵਾ ਸਾਰੇ ਪ੍ਰਾਇਵੇਟ ਹਸਪਤਾਲਾਂ ਅਤੇ ਲੈਬੋਰਟਰੀਆਂ ਨੂੰ ਅਗਾਹ ਕੀਤਾ ਜਾ ਚੁੱਕਿਆ ਹੈ ਕਿ ਕੋਈ ਵੀ ਕੇਸ ਸਾਹਮਣੇ ਆਉਣ ਤੇ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ।ਇਸ ਮੋਕੇ ਤੇ ਜਿਲਾ੍ਹ ਐਮ.ਈ.ਆਈ ਓ. ਅਮਰਦੀਪ ਸਿੰਘ, ਐਸ.ਆਈ. ਸੁਖਦੇਵ ਸਿੰਘ, ਹਰਵਿੰਦਰ ਸਿੰਘ, ਹਰਮੀਤ
ਸਿੰਘ, ਰਣਜੋਧ ਸਿੰਘ, ਸੰਜੀਵ ਕੁਮਾਰ, ਸਮੂਹ ਫੀਲਡ ਵਰਕਰ, ਬ੍ਰੀਡਿੰਗ ਕੈਚਰ ਅਤੇ ਐਂਟੀ ਲਾਰਵਾ ਸਟਾਫ ਹੋਏ।

Check Also

अलायंस क्लब्स इंटरनेशनल जिला 126-एन द्वारा हिमालयन मोटरसाइकिल रैली का आयोजन — “राष्ट्रीय एकता के लिए एक अभियान”

जालंधर (अरोड़ा) :- ऐसोसिएशन आफ अलायंस क्लब इंटरनेशनल के जिला126-ऐन ने देश में एकता और …

Leave a Reply

Your email address will not be published. Required fields are marked *