ਅੰਮ੍ਰਿਤਸਰ (ਪ੍ਰਦੀਪ) :- ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਵੱਲੋ ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਜਿਲ੍ਹਾ ਪੱਧਰੀ ਖੇਡਾਂ ਮਿਤੀ: 16 ਸਤੰਬਰ -2024 ਤੋ 29 ਸਤੰਬਰ 2024 ਤੱਕ ਕਰਵਾਈਆ ਜਾ ਰਹੀਆ ਹਨ। ਖੇਡਾਂ ਦੀ ਸ਼ੁਰੂਆਤ ਸੁਖਚੈਨ ਸਿੰਘ ਕਾਹਲੋ ਜਿਲ੍ਹਾ ਖੇਡ ਅਫਸਰ ਅੰਮ੍ਰਿਤਸਰ ਵੱਲੋ ਕੀਤੀ ਗਈ। ਉਹਨਾਂ ਨੇ ਖਿਡਾਰੀਆ ਨੂੰ ਉਤਸ਼ਾਹਿਤ ਕਰਦਿਆ ਹੋਇਆ ਨਸ਼ਿਆ ਜਿਹੀਆ ਬੁਰੀਆ ਤੋ ਦੂਰ ਰਹਿਣ ਅਤੇ ਵੱਧ ਤੋ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਵੇਧੇਰੇ ਜਾਣਕਾਰੀ ਦਿੰਦਿਆ ਹੋਇਆ ਸੁਖਚੈਨ ਸਿੰਘ ਕਾਹਲੋ ਜਿਲ੍ਹਾ ਖੇਡ ਅਫਸਰ ਅੰਮ੍ਰਿਤਸਰ ਨੇ ਦੱਸਿਆ ਕਿ ਜਿਲ੍ਹਾ ਪੱਧਰ ਟੂਰਨਾਂਮੈਟ ਗੇਮਜ ਫੁੱਟਬਾਲ, ਖੋਹ-ਖੋਹ, ਕਬੱਡੀ ਨੈਸ਼ਨਲ ਸਟਾਈਨ ਅਤੇ ਕਬੱਡੀ ਸਰਕਲ ਸਟਾਈਲ, ਗੱਤਕਾ, ਕਿੱਕ ਬਾਕਸਿੰਗ, ਨੈਟਬਾਲ, ਪਾਵਰਲਿਫਟਿੰਗ, ਵਾਲੀਬਾਲ (ਸਮੈਸਿੰਗ ਅਤੇ ਸੂਟਿੰਗ), ਬੈਡਮਿੰਟਨ, ਟੇਬਲ ਟੈਨਿਸ ਚੱਲ ਰਹੀਆ ਹਨ। ਅੱਜ ਦੇ ਨਤੀਜੇ ਇਸ ਪ੍ਰਕਾਰ ਹਨ।
ਗੇਮ ਫੁੱਟਬਾਲ :-ਗੇਮ ਫੁਟੱਬਾਲ ਦੀਆ ਪੱਧਰੀ ਖੇਡਾਂ ਖਾਲਸਾ ਕਾਲਜੀਏਟ:ਸੀ:ਸੈ:ਸਕੂਲ ਅੰਮ੍ਰਿਤਸਰ ਵਿਖੇ ਚੱਲ ਰਹੀਆ ਹਨ। ਅੰ-17 ਲੜਕੀਆ ਦੇ ਮੁਕਾਬਲੇ ਵਿੱਚ ਡੇਰੀਵਾਲ ਕਲੱਬ ਦੀ ਟੀਮ ਨੇ ਪਹਿਲਾ ਸਥਾਨ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਅਜਨਾਲਾ ਦੀ ਟੀਮ ਨੇ ਦੂਜਾ ਸਥਾਨ ਅਤੇ ਦ ਮਿਲੇਨੀਅਮ ਸਕੂਲ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ-21ਤੋ 30 ਲੜਕਿਆ ਦੇ ਮੁਕਾਬਲੇ ਵਿੱਚ ਖਾਲਸਾ ਫੁੱਟਬਾਲ ਕਲੱਬ ਨੇ ਪਹਿਲਾ ਸਥਾਨ, ਟਕਾਪੁਰ ਕਲੱਬ ਨੇ ਦੂਜਾ ਸਥਾਨ ਅਤੇ ਯੱਗ ਸਟਾਰ ਫੁੱਟਬਾਲ ਕਲੱਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ
ਗੇਮ ਟੇਬਲ ਟੈਨਿਸ L–ਗੇਮ ਟੇਬਲ ਟੈਨਿਸ ਦੀਆ ਜਿਲ੍ਹਾ ਪੱਧਰੀ ਖੇਡਾਂ ਜੇ.ਜੇ.ਐਸ.ਈਨੋਵੇਸ਼ਨ, ਰਣਜੀਤ ਐਵਨਿਊ ਅੰਮ੍ਰਿਤਸਰ ਵਿਖੇ ਚੱਲ ਰਹੀਆ ਹਨ। 21 ਤੋ 30 ਪੁਰਸ਼ਾ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਰਕਸ਼ਿਤ ਮਲਹੋਤਰਾ ਨੇ, ਦੂਜਾ ਸਥਾਨ ਸਾਰਥਿਕ ਠਾਕੁਰ ਅਤੇ ਤੀਜਾ ਸਥਾਨ ਹਰਕ੍ਰਿਰਤ ਸਿੰਘ ਅਤੇ ਦੀਨੇਸ਼ ਮਹਾਜਨ ਨੇ ਪ੍ਰਾਪਤ ਕੀਤਾ। 51 ਤੋ 60 ਪੁਰਸ਼ਾ ਦੇ ਮੁਕਾਬਲੇ ਵਿੱਚ ਸੰਜੈ ਮਹਿਰਾ ਨੇ ਪਹਿਲਾ ਸਥਾਨ, ਵਿਵੇਕ ਰਿਸ਼ੀ ਨੇ ਦੂਜਾ ਸਥਾਨ ਅਤੇ ਰਮਨਪ੍ਰੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਦਕਿ 51 ਤੋ 60 ਮਹਿਲਾਵਾ ਦੇ ਮੁਕਾਬਲੇ ਵਿੱਚ ਰਜਣੀ ਗੁਪਤਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਗੇਮ ਵਾਲੀਬਾਲ :- ਗੇਮ ਵਾਲੀਬਾਲ ਦੀਆ ਜਿਲ੍ਹਾ ਪੱਧਰੀ ਖੇਡਾਂ ਖਾਲਸਾ ਕਾਲਜੀਏਟ:ਸੀ:ਸੈ:ਸਕੂਲ ਅੰਮ੍ਰਿਤਸਰ ਵਿਖੇ ਚੱਲ ਰਹੀਆ ਹਨ। ਅੰ-21 ਲੜਕਿਆ ਦੇ ਮੁਕਾਬਲੇ ਵਿੱਚ ਕੋਚਿੰਗ ਸੈਟਰ ਖਾਲਸਾ ਕਾਲਜ ਸੀ:ਸੈ:ਸਕੂਲ ਦੀ ਟੀਮ ਨੇ ਪਹਿਲਾ ਸਥਾਨ, ਸ਼ਹਿਜਾਦਾ ਨੰਦ ਕਾਲਜ ਦੀ ਟੀਮ ਨੇ ਦੂਜਾ ਸਥਾਨ ਅਤੇ ਤਲਵੰਡੀ ਘੁੰਮਣ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ-21 ਲੜਕੀਆ ਦੇ ਮੁਕਾਬਲੇ ਵਿੱਚ ਕੋਚਿੰਗ ਸੈਟਰ ਖਾਲਸਾ ਕਾਲਜ ਸੀ:ਸੈ:ਸਕੂਲ ਦੀ ਟੀਮ ਪਹਿਲਾ ਸਥਾਨ, ਬੀ.ਬੀ.ਕੇ.ਡੀ.ਏ.ਵੀ.ਕਾਲਜ ਦੀ ਟੀਮ ਨੇ ਦੂਜਾ ਸਥਾਨ ਅਤੇ ਅਕਾਲ ਅਕੈਡਮੀ ਬਾਸਰਕੇ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਗੇਮ ਕਬੱਡੀ :-ਗੇਮ ਕਬੱਡੀ ਦੀਆਂ ਜਿਲ੍ਹਾ ਪੱਧਰੀ ਖੇਡਾਂ ਮੈਰੀਟੋਰੀਅਸ ਸਕੂਲ ਅੰਮ੍ਰਿਤਸਰ ਵਿਖੇ ਚੱਲ ਰਹੀਆ ਹਨ। ਕਬੱਡੀ ਸਰਕਲ ਸਟਾਈਲ ਅੰ-17 ਲੜਕੀਆ ਦੇ ਮੁਕਾਬਲੇ ਵਿੱਚ ਗ੍ਰਾਮ ਪੰਚਾਇਤ ਸੋਹੀਆਂ ਦੀ ਟੀਮ ਨੇ ਪਹਿਲਾ ਸਥਾਨ, ਗੁਰੂ ਅਰਜਨ ਦੇਵ ਸਪੋਰਟਸ ਕਲੱਬ ਦੀ ਟੀਮ ਨੇ ਦੂਜਾ ਸਥਾਨ ਅਤੇ ਮੈਰੀਟੋਰੀਅਸ ਸਕੂਲ ਵੇਰਕਾ ਅਤੇ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਦਕਿ ਕਬੱਡੀ ਸਰਕਲ ਸਟਾਈਲ ਅੰ-17 ਲੜਕਿਆ ਦੇ ਮੁਕਾਬਲੇ ਵਿੱਚ ਗ੍ਰਾਮ ਪੰਜਾਇਤ ਸੋਹੀਆ ਕਲਾਂ ਦੀ ਟੀਮ ਨੇ ਪਹਿਲਾ ਸਥਾਨ, ਮੈਰੀਟੋਰੀਅਸ ਸਕੂਲ ਦੀ ਟੀਮ ਨੇ ਦੂਜਾ ਸਥਾਨ ਅਤੇ ਕਾਰਪੋਰੇਸ਼ਨ ਫਤਾਹਪੁਰ ਦੀ ਟੀਮ ਅਤੇ ਗੁਰੂ ਤੇਗ ਬਹਾਦਰ ਖਿਲਚੀਆ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।