ਟਰੈਫਿਕ ਜਾਗਰੂਕਤਾ ਮੁਹਿੰਮ ਤਹਿਤ ਸਮਾਜਸੇਵੀ ਸੰਸਥਾ ਵਲੋਂ ਵਿਦਿਆਰਥਣਾਂ ਅਤੇ ਮਾਪਿਆਂ ਨੂੰ ਹੈਲਮੈਟ ਵੰਡੇ

ਟਰੈਫਿਕ ਨਿਯਮਾਂ ਸੰਬੰਧੀ ਵਿਦਿਆਰਥੀਆਂ ਨੂੰ ਮੁਢਲੇ ਪੱਧਰ ਤੇ ਸਿੱਖਿਅਤ ਹੋਣ ਜਰੂਰੀ- ਪੁਲਿਸ ਕਮਿਸ਼ਨਰ ਢਿਲੋਂ

ਅੰਮ੍ਰਿਤਸਰ (ਪ੍ਰਦੀਪ) :- ਸਕੂਲਾਂ ਅੰਦਰ ਸਿੱਖਿਆ ਹਾਸਲ ਕਰ ਰਹੇ ਵਿਿਦਆਰਥੀਆਂ ਨੂੰ ਟਰੈਫਿਕ ਨਿਯਮਾਂ ਨੂੰ ਜਾਣੂਂ ਕਰਵਾਉਣ ਲਈ ਮੁਢਲੇ ਪੱਧਰ ਤੋਂ ਹੀ ਲੋੜੀਂਦੇ ਕਦਮ ਚੁੱਕਣ ਦੀ ਜਰੂਰਤ ਹੈ ਤਾਂ ਜੋ ਸੜਕੀ ਹਾਦਸਿਆਂ ਵਿੱਚ ਬੇਸ਼ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਰਣਜੀਤ ਸਿੰਘ ਢਿਲੋਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵਲੋਂ ਸ਼ਹੀਦ ਗੁਰਮੀਤ ਸਿੰਘ ਸਕੂਲ ਆਫ ਐਂਮੀਨੈਂਸ ਸੁਲਤਾਨਵਿੰਡ (ਲੜਕੀਆਂ) ਵਿਖੇ ਸਮਾਜ ਸੇਵੀ ਸਮਸਥਾ ਵਲੋਂ ਵਿਿਦਆਰਥਣਾਂ ਤੇ ਮਾਪਿਆਂ ਨੂੰ ਹੈਲਮੈਟ ਵੰਡਣ ਦੌਰਾਨ ਹਾਜਰ ਵਿਿਦਆਰਥਣਾਂ, ਸਕੂਲ ਅਧਿਆਪਕਾਂ ਅਤੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਕੀਤਾ। ਸਲਤਾਨਵਿੰਡ ਸਕੂਲ (ਲੜਕੀਆਂ ) ਦੇ ਵਿਹੜੇ ਹੋਏ ਸਮਾਗਮ ਦੌੌਰਾਨ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਅੰਮ੍ਰਿਤਸਰ ਹਰਭਗਵੰਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਵਿਿਦਆਰਥਣਾਂ ਨੂੰ ਸੜਕੀ ਨਿਯਮਾਂ ਨੂੰ ਅਪਣਾਉਣ ਅਤੇ ਇਸ ਸੰਬੰਧੀ ਆਪਣੇ ਮਾਪਿਆਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ। ਏ.ਡੀ.ਸੀ.ਪੀ. ਟ੍ਰੈਫਿਕ ਹਰਪਾਲ ਸਿੰਘ ਰੰਧਾਵਾ ਨੇ ਹੈਲਮੈਟ ਦੀ ਮਹੱਤਤਾ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸੜਕੀ ਹਾਦਸਿਆਂ ਵਿੱਚ ਜਿਆਦਾਤਰ ਜਾਨਾਂ ਸਿਰ ਵਿੱਚ ਸੱਟ ਲੱਗ ਜਾਣ ਕਾਰਨ ਹੁੰਦੀਆਂ ਹਨ ਅਤੇ ਹੈਲਮੈਟ ਸਿਰ ਦੀ ਸੁਰੱਖਿਆ ਕਰਕੇ ਸਾਡੀ ਜਾਨ ਦੀ ਰਖਵਾਲੀ ਕਰਦਾ ਹੈ।ਇਸ ਸਮੇਂ ਰਣਜੀਤ ਸਿੰਘ ਢਿਲੋਂ ਆਈ.ਪੀ.ਐਸ. ਹਰਭਗਵੰਤ ਸਿੰਘ, ਹਰਪਾਲ ਸਿੰਘ ਰੰਧਾਵਾ ਪੀ.ਪੀ.ਐਸ., ਸਮਾਜ ਸੇਵੀ ਸੰਸਥਾ ਇੰਡੀਅਨ ਹੈੱਡ ਇੰਜੁਅਰੀ ਫਾਊਂਡੇਸ਼ਨ ਦੇ ਚੇਅਰਮੈਨ ਡਾ, ਚਿਤਰਾ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਰਜੇਸ਼ ਖੰਨਾ, ਪ੍ਰਿੰਸੀਪਲ ਗੁਰਿੰਦਰ ਕੌਰ, ਸਬ-ਇੰਸਪੈਕਟਰ ਦਲਜੀਤ ਸਿੰਘ ਇੰਚਾਰਜ ਟ੍ਰੈਫਿਕ ਅੇਜੂਕੇਸ਼ਨ ਸੈੱਲ ਵਲੋਂ ਸਕੂਲ ਦੀਆਂ 6ਵੀਂ ਤੋਂ 8ਵੀਂ ਜਮਾਤ ਦੀਆਂ 64 ਵਿਿਦਆਰਥਣਾਂ ਅਤੇ 64 ਮਾਪਿਆਂ ਨੂੰ ਉੱਚ ਕਵਾਲਿਟੀ ਦੇ ਹੈਲਮੇਟ ਵੰਡੇ ਗਏ। ਇਸ ਸਮੇਂ ਹੋਰਨਾਂ ਤੋਂ ਇਲਾਵਾ ਅਮਰਜੀਤ ਕੌਰ, ਸਤਿੰਦਰ ਕੌਰ ਸੈਣੀ, ਗੁਰਇਕਬਾਲ ਸਿੰਘ, ਸ਼ਰਨਜੀਤ ਸਿੰਘ, ਜਸਪ੍ਰੀਤ ਸਿੰਘ, ਅੰਕਿਤ ਸ਼ਰਮਾ, ਰਜ਼ਨੀਸ਼ ਕੁਮਾਰ, ਨਵਪ੍ਰੀਤ ਕੌਰ, ਉਰਮਿਲਾ ਸ਼ਰਮਾ, ਪ੍ਰਭਜੋਤ ਕੌਰ, ਅਮਨਦੀਪ ਕੌਰ, ਵੰਦਨਾ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥਣਾਂ, ਸਕੂਲ ਸਟਾਫ ਅਤੇ ਮਾਪੇ ਹਾਜਰ ਸਨ।

Check Also

जालंधर ग्रामीण पुलिस ने संगठित अपराध पर की बड़ी कार्यवाही : दो ऑपरेशन में 6 गिरफ्तार

दो ड्रग तस्कर, चार लुटेरे गिरफ्तार; नशीला पदार्थ और चोरी का सामान बरामद जालंधर (अरोड़ा) …

Leave a Reply

Your email address will not be published. Required fields are marked *