Saturday , 21 December 2024

ਐਸ ਡੀ ਐਮ ਮਜੀਠਾ ਵਲੋ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਕੀਤਾ ਜਾਗਰੂਕ

ਵੱਖ ਵੱਖ ਪਿੰਡਾਂ ਦਾ ਕੀਤਾ ਦੌਰਾ

ਅੰਮ੍ਰਿਤਸਰ (ਪ੍ਰਦੀਪ) :- ਪਰਾਲੀ ਦੀ ਸਾਂਭ ਸੰਭਾਲ ਸੰਬੰਧੀ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸਾ ਹੇਠ ਐਸ ਡੀ ਐਮ ਮਜੀਠਾਸ੍ਰੀਮਤੀਸੋਨਮਕੁਮਾਰੀ ਵੱਲੋ ਲਗਾਤਾਰ 3 ਦਿਨਾਂ ਤੋਂ ਵੱਖ ਵੱਖ ਪਿੰਡਾਂ ਦਾ ਦੋਰਾ ਕੀਤਾ ਗਿਆ । ਜਿਸ ਵਿੱਚ ਹੋਟ ਸਪੋਟ ਪਿੰਡ ਨਾਗ ਕਲਾਂ, ਨਾਗ ਖੁਰਦ, ਨਵੇ ਨਾਗ, ਅਜੈਬਵਾਲੀ, ਬੇਗੈਵਾਲ, ਕੋਟਲ਼ਾ ਸੈਦਾ, ਡੱਡੀਆਂ , ਮਜੀਠਾ ਰੂਰਲ, ਵਡਾਲਾ ਵੀਰਮ, ਭੋਮਾ, ਰੁਮਾਣਾ ਚੱਕ, ਬੁੱਢਾ ਥੇਹ, ਨੰਗਲ ਪੰਨੂਆ ਆਦਿ ਪਿੰਡਾਂ ਦਾ ਦੋਰਾਂ ਕੀਤਾ। ਐਸ ਡੀ ਐਮ ਮਜੀਠਾ ਨੇ ਕਿਸਾਨਾਂ ਨੂੰ ਕਿਹਾ ਕਿ ਪਰਾਲੀ ਨੂੰ ਅੱਗ ਲੱਗਣ ਨਾਲ ਜਿਥੇ ਸਾਡਾ ਵਾਤਾਵਰਣ ਖ਼ਰਾਬ ਹੋ ਰਿਹਾ ਹੈ ਉਥੇ ਸਾਡੀਆਂ ਜਮੀਨਾਂ ਵੀ ਬੰਜ਼ਰ ਹੋ ਰਹੀਆਂ ਹਨ।

ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤਾਂ ਵਿਚ ਅੱਗ ਨਾ ਲਾੳਣ ਸਗੋ ਪਰਾਲੀ ਨੂੰ ਖੇਤਾਂ ਵਿਚ ਵੀ ਵਾਹ ਕੇ ਆਪਣੀ ਜਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣ। ਇਸ ਮੋਕੇ ਖੇਤੀਬਾੜੀ ਵਿਭਾਗ ਮਜੀਠਾ ਤੋ ਬਲਾਕ ਖੇਤੀਬਾੜੀ ਅਫਸਰ ਸਮੇਤ ਸਮੂਹ ਸਟਾਫ, ਤਹਿਸੀਲਦਾਰ ਮਜੀਠਾ, ਡੀ ਐਸ ਪੀ ਮਜੀਠਾ, ਫਾਇਰ ਬ੍ਰਿਗੇਡ ਟੀਮ, ਸਮੂਹ ਸਰਕਲਾਂ ਦੇ ਇੰਚਾਰਜ ਆਦਿ ਮੋਜੂਦ ਸਨ । ਇਸ ਦੋਰਾਨ ਐਸ ਡੀ ਐਮ ਵੱਲੋ ਕਿਸਾਨਾਂ ਨਾਲ ਬਿਨਾ ਅੱਗ ਲਗਾਏ ਪਰਾਲੀ ਦੀ ਸਾਂਭ ਸੰਭਾਲ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਕਿਸਾਨਾਂ ਨੂੰ ਮਸ਼ੀਨਰੀ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੇ ਇਸ ਸਬੰਧੀ ਵਿਸ਼ਵਾਸ ਦਵਾਇਆ ਕਿ ਇਸ ਸਾਲ ਪਰਾਲੀ ਨੂੰ ਅੱਗ ਨਹੀ ਲਗਾਈ ਜਾਵੇਗੀ।

Check Also

ਡੇਅਰੀ ਵਿਕਾਸ ਵਿਭਾਗ ਮੋਗਾ ਵੱਲੋਂ ਪਿੰਡ ਬਾਕਰ ਵਾਲਾ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ

ਮੋਗਾ (ਕਮਲ) :- ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ …

Leave a Reply

Your email address will not be published. Required fields are marked *