100 ਦਿਨ ਦੀ ਜਾਗਰੂਕਤਾ ਮੁਹਿੰਮ ਵਿੱਚ ਔਰਤਾਂ ਤੇ ਬੱਚਿਆਂ ਨੂੰ ਸਰਕਾਰੀ ਸਕੀਮਾਂ ਅਤੇ ਕਾਨੂੰਨੀ ਸੇਵਾਵਾਂ ਬਾਰੇ ਕੀਤਾ ਜਾ ਰਿਹਾ ਜਾਗਰੂਕ-ਅੰਮ੍ਰਿਤਪਾਲ ਸਿੰਘ
ਮੋਗਾ (ਕਮਲ) :- ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੰਕਲਪ ਅਭਿਆਨ ਤਹਿਤ 100 ਦਿਨ ਦੀ ਜਾਗਰੂਤਾ ਮੁਹਿੰਮ ਜ਼ਿਲ੍ਹਾ ਪੱਧਰੀ ਦਫਤਰ ਵੱਲੋਂ ਚਲਾਈ ਜਾ ਰਹੀ ਹੈ। ਇਸ ਅਭਿਆਨ ਤਹਿਤ ਔਰਤਾਂ ਅਤੇ ਬੱਚਿਆਂ ਲਈ ਲਾਹੇਵੰਦ ਸਰਕਾਰੀ ਸਕੀਮਾਂ ਦੀ ਜਾਗਰੂਤਾ ਤੋਂ ਇਲਾਵਾ ਕਾਨੂੰਨ ਪ੍ਰਤੀ ਵੀ ਜਾਗਰੂਕ ਕਰਨਾ ਹੈ। ਇਸ ਮੁਹਿੰਤ ਤਹਿਤ ਜ਼ਿਲ੍ਹਾ ਮੋਗਾ ਦੇ ਬਲਾਕ ਮੋਗਾ-2, ਸਰਕਾਰੀ ਹਾਈ ਸਕੂਲ ਪਿੰਡ ਦੁਨੇਕੇ ਵਿਖੇ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੋਗਾ ਅਨੂੰ ਪ੍ਰਿਆ ਦੇ ਦਿਸ਼ਾ ਨਿਰਦੇਸਾਂ ਹੇਠ ਜ਼ਿਲ੍ਹਾ ਕੋ-ਆਰਡੀਨੇਟਰ ਅੰਮ੍ਰਿਤਪਾਲ ਸਿੰਘ, ਬਲਾਕ ਕੁਆਰਡੀਨੇਟਰ ਹਰਪ੍ਰੀਤ ਸਿੰਘ, ਐਂਡਵੋਕੇਟ ਹਰਵਿੰਦਰ ਕੌਰ ਲੀਗਲ ਕਮ-ਪ੍ਰੋਬੇਸ਼ਨ ਅਫਸਰ ਅਤੇ ਐਡਵੋਕਟ ਗੁਰਜੀਤ ਹਾਂਡਾ ਵੱਲੋਂ ਸਰਕਾਰੀ ਸਕੀਮਾਂ ਦੇ ਨਾਲ ਨਾਲ ਕਾਨੂੰਨੀ ਜਾਗਰੂਕਤਾ ਵੀ ਫੈਲਾਈ ਗਈ। ਇਸ ਕੈਂਪ ਵਿੱਚ ਬੱਚਿਆਂ ਨੂੰ ਡੀ.ਵੀ ਐਕਟ, ਪੋਸ਼ ਐਕਟ, ਡੋਵਰੀ ਪਰੋਹਿਬਸ਼ਨ ਐਕਟ, ਆਈ.ਟੀ.ਪੀ.ਏ. ਐਕਟ ਬਾਰੇ ਜਾਣੂੰ ਕਰਵਾਇਆ ਗਿਆ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾ ਬਾਰੇ ਵੀ ਦੱਸਿਆ। ਜ਼ਿਲ੍ਹਾ ਕੋ-ਆਰਡੀਨੇਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਹ ਜਾਗਰੂਕਤਾ ਅਭਿਆਨ 4 ਅਕਤੂਬਰ 2024 ਤੱਕ ਚੱਲੇਗਾ ਅਤੇ ਵਿਭਾਗ ਵੱਲੋਂ ਵੱਖ ਵੱਖ ਥਾਵਾਂ ਉਪਰ ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ।