ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਲਈ ਸਾਲਾਨਾ ਅਧਿਆਪਕ ਦਿਵਸ ਮੌਕੇ ਸਕੂਲ ਆਫ ਐਮੀਨੈਂਸ ਮਾਲ ਰੋਡ ਦੇ ਅਧਿਆਪਕ ਸਨਮਾਨਿਤ

ਅੰਮ੍ਰਿਤਸਰ (ਪ੍ਰਦੀਪ) :- ਅੱਜ ਜ਼ਿਲ੍ਹੇ ਦੇ ਸਕੂਲ ਆਫ ਐਮੀਨੈਂਸ ਮਾਲ ਰੋਡ ਵਿਖੇ ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮਦਿਨ ਨੂੰ ਸਮਰਪਿਤ ਕੌਮੀ ਅਧਿਆਪਕ ਦਿਸਵ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਵਿਚ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਲਈ ਸਕੂਲ ਦੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਵਲੋਂ ਇਸ ਮੌਕੇ ਵਿਸ਼ੇਸ਼ ਸਵੇਰ ਦੀ ਸਭਾ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਅਧਿਆਪਕਾਂ ਦੀ ਸੁਹਿਰਦਤਾ ਅਤੇ ਦ੍ਰਿੜ ਕਰਮਸ਼ੀਲਤਾ ਨੂੰ ਸਮਰਪਿਤ ਇਕ ਸ਼ਾਨਦਾਰ ਸਕਿਟ ਦੀ ਪੇਸ਼ਕਾਰੀ ਕੀਤੀ ਗਈ। ਉਨ੍ਹਾਂ ਕਵਿਤਾਵਾਂ ਅਤੇ ਭਾਸ਼ਣ ਰਾਹੀਂ ਆਪਣੇ ਮਹਿਨਤੀ ਅਧਿਆਪਕਾਂ ਨੂੰ ਨਮਨ ਕੀਤਾ। ਇਸ ਸਭਾ ਵਿਚ ਪ੍ਰਤਿਭਾ (ਲੈਕਚਰਾਰ ਬਾਇਓ), ਮਨਦੀਪ ਕੌਰ ਬੱਲ (ਲੈਕਚਰਾਰ ਅੰਗਰੇਜ਼ੀ) ਅਤੇ ਇੰਦਰਜੀਤ ਕੌਰ (ਲੈਕਚਰਾਰ ਕਮਿਸਟਰੀ) ਦਾ ਅਹਿਮ ਯੋਗਦਾਨ ਰਿਹਾ।

ਇਸ ਮੌਕੇ ਸਕੂਲ ਪ੍ਰਿੰਸੀਪਲ ਮਨਦੀਪ ਕੌਰ ਨੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ, ” ਅਧਿਆਪਕ ਦਿਵਸ ਅਧਿਆਪਕਾਂ ਦੀ ਪ੍ਰਸ਼ੰਸਾ ਲਈ ਇੱਕ ਵਿਸ਼ੇਸ਼ ਦਿਨ ਹੈ। ਅਧਿਆਪਕ ਰਾਸ਼ਟਰ ਨਿਰਮਾਤਾ ਹਨ ਅਤੇ ਸਾਡੇ ਸਮਾਜ ਦੇ ਸਕਾਰਆਤਮਕ ਨਿਰਮਾਣ ਵਿੱਚ ਮੁਢਲੀ ਭੁਮਿਕਾ ਨਿਭਾਉਂਦੇ ਹਨ। ਉਨ੍ਹਾਂ ਦੇ ਯੋਗਦਾਨ ਨੂੰ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ।” ਇਸ ਮੌਕੇ ਮਾਲ ਰੋਡ ਸਕੂਲ ਦੇ ਕੰਪਿਊਟਰ ਅਧਿਆਪਕ ਸ. ਪਰਮ ਆਫਤਾਬ ਸਿੰਘ ਨੂੰ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਵਲੋਂ ਵਿਦਿਅਕ ਖੇਤਰ ਵਿਚ ਬਹੁਮੁੱਲੀਆਂ ਸੇਵਾਵਾਂ ਦੇਣ ਲਈ ਸਿਰੜ੍ਹੀ, ਸੁਝਵਾਨ ਸੋਚ ਲਈ 20ਵੇਂ ਸਾਲਾਨਾ ਸਮਾਗਮ ਵਿਖੇ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ), ਅੰਮ੍ਰਿਤਸਰ ਸ.ਹਰਭਗਵੰਤ ਸਿੰਘ ਹਾਜ਼ਰ ਸਨ।

Check Also

लायंस क्लब जालंधर के पूर्व प्रधान स्वर्गीय लायन धर्मपाल छाबड़ा के निमित्त रखें पाठ का भोग एवं रस्म किरया आज 1 से 2 बजे तक

जालंधर/अरोड़ा – लायंस क्लब जालंधर के पूर्व प्रधान स्वर्गीय लायन धर्मपाल छाबड़ा बहुत ही मिलनसार, …

Leave a Reply

Your email address will not be published. Required fields are marked *