ਪੰਜਾਬ ਗਊ ਸੇਵਾ ਕਮਿਸ਼ਨ ਚੇਅਰਮੈਨ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਮੀਟਿੰਗ

ਸਰਕਾਰੀ ਕੈਟਲ ਪੌਂਡ ਕਿਸ਼ਨਪੁਰਾ ਦੀਆਂ ਗਊਆਂ ਦੀ ਉਚਿਤ ਸਾਂਭ ਸੰਭਾਲ ਬਾਰੇ ਵਿਚਾਰਾਂ

ਮੋਗਾ (ਕਮਲ) :- ਅਸ਼ੋਕ ਕੁਮਾਰ ਸਿੰਗਲਾ ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ, ਅਮਿਤ ਜੈਨ ਮੈਂਬਰ ਪੰਜਾਬ ਗਊ ਸੇਵਾ ਕਮਿਸ਼ਨ ਅਤੇ ਜਸਵਿੰਦਰ ਸਿੰਘ ਨੇ ਅੱਜ ਸਰਕਾਰੀ ਕੈਟਲ ਪੌਂਡ ਕਿਸ਼ਨਪੁਰਾ ਦਾ ਦੌਰਾ ਕੀਤਾ ਗਊਆਂ ਦੀ ਰੱਖ ਰਖਾਓ ਬਾਰੇ ਜ਼ਾਇਜਾ ਲਿਆ ਗਿਆ। ਉਸ ਤੋਂ ਬਾਅਦ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਪ੍ਰਧਾਨਗੀ ਕਰ ਰਹੇ ਚੇਅਰਮੈਨ ਸਿੰਗਲਾ ਵੱਲੋਂ ਗਊਆਂ ਦੇ ਸਾਂਭ ਸੰਭਾਲ ਲਈ ਬਿਹਤਰ ਕੰਮ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਅਸ਼ੋਕ ਕੁਮਾਰ ਸਿੰਗਲਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੰਜਾਬ ਸਰਕਾਰ ਦੀ ਸੁਚੱਜੀ ਅਗਵਾਈ ਵਿੱਚ ਪੰਜਾਬ ਗਊ ਸੇਵਾ ਕਮਿਸ਼ਨ ਵਲੋਂ ਇਕ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਤਹਿਤ ਸਰਕਾਰੀ ਗਊਸ਼ਾਲਾਵਾਂ ਵਿੱਚ ਸੰਭਾਲੀਆਂ ਜਾ ਰਹੀਆਂ ਗਊਆਂ ਰਾਹੀਂ ਗਊ ਧੰਨ ਦੀ ਬਰੀਡ ਸੁਧਾਰੀ ਜਾਵੇਗੀ ਜਿਸ ਨਾਲ ਜਿੱਥੇ ਪੰਜਾਬ ਵਿੱਚ ਦੁੱਧ ਉਤਪਾਦਨ ਵਧੇਗਾ ਉਥੇ ਹੀ ਸਰਕਾਰੀ ਗਊਸ਼ਾਲਾਵਾਂ ਆਤਮ ਨਿਰਭਰ ਵੀ ਹੋਣਗੀਆਂ।

ਉਹ ਅੱਜ ਪਿੰਡ ਕਿਸ਼ਨਪੁਰਾ ਕਲਾਂ ਸਥਿਤ ਸਰਕਾਰੀ ਗਊਸ਼ਾਲਾ ਦਾ ਦੌਰਾ ਕਰਨ ਲਈ ਵਿਸ਼ੇਸ਼ ਤੌਰ ਉੱਤੇ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਇਸ ਵੇਲੇ 20 ਸਰਕਾਰੀ ਗਊਸ਼ਾਲਾਵਾਂ ਹਨ, ਜਿੰਨਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਗਊ ਧੰਨ ਸੰਭਾਲਿਆ ਜਾ ਰਿਹਾ ਹੈ। ਪਰ ਹਲੇ ਵੀ ਇਹਨਾਂ ਗਊਸ਼ਾਲਾਵਾਂ ਵਿੱਚ ਹੋਰ ਗਊਆਂ ਨੂੰ ਰੱਖਿਆ ਜਾ ਸਕਦਾ ਹੈ। ਇਸ ਲਈ ਸਥਾਨਕ ਸਰਕਾਰਾਂ ਵਿਭਾਗ ਅਤੇ ਪੇਂਡੂ ਵਿਕਾਸ ਵਿਭਾਗ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਸੜਕਾਂ ਉੱਤੇ ਘੁੰਮਦੀਆਂ ਗਾਵਾਂ ਨੂੰ ਇਹਨਾਂ ਗਊਸ਼ਾਲਾਵਾਂ ਵਿੱਚ ਭੇਜਣ। ਉਹਨਾਂ ਕਿਹਾ ਕਿ ਕਿਸ਼ਨਪੁਰਾ ਕਲਾਂ ਗਊਸ਼ਾਲਾ ਵਿੱਚ 600 ਤੋਂ ਵਧੇਰੇ ਗਾਵਾਂ ਨੂੰ ਸੰਭਾਲਿਆ ਜਾ ਸਕਦਾ ਹੈ ਪਰ ਇਥੇ ਗਾਵਾਂ ਘੱਟ ਹਨ। ਜਲਦ ਹੀ ਇਥੇ ਗਿਣਤੀ ਵਧਾਈ ਜਾਵੇਗੀ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਮਿਸ਼ਨ ਚੇਅਰਮੈਨ ਨੂੰ ਭਰੋਸਾ ਦਿੱਤਾ ਕਿ ਸਰਕਾਰੀ ਕੈਟਲ ਪੌਂਡ ਕਿਸ਼ਨਪੁਰਾ ਦੀਆਂ ਗਊਆਂ ਦੀ ਉਚਿਤ ਸਾਂਭ ਸੰਭਾਲ ਯਕੀਨੀ ਬਣਾਈ ਜਾਵੇਗੀ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ, ਤਹਿਸੀਲਦਾਰ ਧਰਮਕੋਟ, ਡੀਐਸਪੀ ਧਰਮਕੋਟ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

लायंस क्लब जालंधर ने छात्राओं को सिलाई कढ़ाई के कोर्स के सर्टिफिकेट भेंट किए

महिलाओं को आत्मनिर्भर बनाने के लिए सराहनीय प्रयास-जेपीएस सिद्धू जालंधर (अरोड़ा) :- लायंस क्लब जालंधर …

Leave a Reply

Your email address will not be published. Required fields are marked *