ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਜਾਰੀ, ਬੀ.ਐਲ.ਓ.ਜ ਵੱਲੋਂ ਐਪ ਰਾਹੀਂ ਕੀਤਾ ਜਾ ਰਿਹੈ ਘਰ-ਘਰ ਸਰਵੇ

ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਮੂਹ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ

ਪੋਲਿੰਗ ਸਟੇਸ਼ਨ ਬਦਲਣ ਆਦਿ ਲਈ ਪਾਰਟੀਆਂ 9 ਸਤੰਬਰ ਤੱਕ ਦੇ ਸਕਦੀਆਂ ਹਨ ਸੁਝਾਅ-ਚਾਰੂ ਮਿਤਾ

ਮੋਗਾ (ਕਮਲ) :- ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀ ਦੀ ਸੁਧਾਈ ਸਬੰਧੀ ਜਾਰੀ ਸ਼ਡਿਊਲ ਤਹਿਤ ਮਿਤੀ 01.01.2025 ਨੂੰ ਜਿਹਨਾਂ ਵਿਅਕਤੀਆਂ ਦੀ ਉਮਰ 18 ਸਾਲ ਜਾਂ ਉਸ ਤੋਂ ਵੱਧ ਹੁੰਦੀ ਹੈ ਉਹ ਮਿਤੀ 29.10.2024 ਤੋਂ 28.11.2024 ਤੱਕ ਆਪਣੇ ਫਾਰਮ ਭਰ ਕੇ ਸਬੰਧਤ ਬੀ.ਐਲ.ਓਜ/ਈ.ਆਰ.ਓ. ਅਤੇ ਜ਼ਿਲ੍ਹਾ ਚੋਣ ਦਫਤਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ। 24 ਦਸੰਬਰ 2024 ਤੱਕ ਦਾਅਵੇ ਅਤੇ ਇਤਰਾਜਾਂ ਦਾ ਨਿਪਟਾਰਾ ਕਰਕੇ 6 ਜਨਵਰੀ, 2025 ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਜਾਵੇਗੀ। ਇਸ ਤਹਿਤ ਅੱਜ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਮੋਗਾ ਚਾਰੂ ਮਿਤਾ ਵੱਲੋਂ ਜ਼ਿਲ੍ਹੇ ਦੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਉਹਨਾਂ ਦੱਸਿਆ ਕਿ ਵੋਟਰ ਸੂਚੀ ਦਾ ਡੋਰ-ਟੂ-ਡੋਰ ਸਰਵੇ ਬੀ.ਐਲ.ਓ ਦੀ ਐਪ ਰਾਹੀਂ ਮਿਤੀ 20.09.2024 ਤੱਕ ਕੀਤਾ ਜਾ ਰਿਹਾ ਹੈ। ਇਸ ਸਰਵੇ ਦੌਰਾਨ ਬੀ.ਐਲ.ਓ ਵੱਲੋਂ ਹਰ ਇੱਕ ਵੋਟਰ ਦੇ ਘਰ ਜਾ ਕੇ ਵੋਟਰਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਇਸ ਦੌਰਾਨ ਨਵੀਆਂ ਵੋਟਾਂ, ਕੱਟਣਯੋਗ ਵੋਟਾਂ, ਸੁਧਾਈ ਵਾਲੀਆਂ ਵੋਟਾਂ ਲਈ ਫਾਰਮ ਵੀ ਭਰਵਾਏ ਜਾ ਰਹੇ ਹਨ। ਜੇਕਰ ਕੋਈ ਕਲੋਨੀ/ਮੁਹੱਲਾ ਨਵਾਂ ਹੋਂਦ ਵਿੱਚ ਆਇਆ ਹੈ ਤਾਂ ਬੂਥ ਲੈਵਲ ਅਫਸਰ ਵੱਲੋਂ ਉਸ ਏਰੀਆ ਦੀਆਂ ਵੋਟਾਂ ਵੀ ਬਣਾਈਆਂ ਜਾ ਰਹੀਆਂ ਹਨ। ਸੰਭਾਵੀ ਵੋਟਰ ਜਿਹਨਾਂ ਦੀ ਉਮਰ 17 ਸਾਲ ਹੈ ਅਤੇ ਜੋ ਮਿਤੀ 01.01.2025 ਨੂੰ 18 ਸਾਲ ਦੇ ਹੋਣ ਜਾ ਰਹੇ ਹਨ, ਦਾ ਡਾਟਾ ਵੀ ਬੂਥ ਲੈਵਲ ਅਫਸਰਾਂ ਵੱਲੋਂ ਇਕੱਠਾ ਕੀਤਾ ਜਾ ਰਿਹਾ ਹੈ। ਮੀਟਿੰਗ ਵਿੱਚ ਉਹਨਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਪੋਲਿੰਗ ਸਟੇਸ਼ਨ ਦੀ ਕਟ ਆਫ ਲਿਮਟ 1500 ਵੋਟਰਜ਼ (ਪੇਂਡੂ ਅਤੇ ਸ਼ਹਿਰੀ ਦੋਵਾਂ ਲਈ) ਰੱਖੀ ਗਈ ਹੈ। ਜ਼ਿਲ੍ਹਾ ਮੋਗਾ ਦੇ ਕਿਸੇ ਵੀ ਬੂਥ ਦੀਆਂ ਵੋਟਾਂ 1500 ਤੋਂ ਵੱਧ ਨਾ ਹੋਣ ਕਾਰਨ ਜਿਲ੍ਹੇ ਵਿੱਚ ਪੈਂਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਕੋਈ ਵੀ ਪੋਲਿੰਗ ਸਟੇਸ਼ਨ ਦਾ ਵਾਧਾ ਨਹੀਂ ਕੀਤਾ ਜਾਵੇਗਾ। ਇਸ ਲਈ ਪੋਲਿੰਗ ਸਟੇਸ਼ਨ ਦੀ ਗਿਣਤੀ ਪਹਿਲਾਂ ਵਾਲੀ ਹੀ ਰਹੇਗੀ। 071-ਨਿਹਾਲ ਸਿੰਘ ਵਾਲਾ ਵਿੱਚ 203, 072-ਬਾਘਾਪੁਰਾਣਾ ਵਿੱਚ 182, 073-ਮੋਗਾ ਵਿੱਚ 213, 074-ਧਰਮਕੋਟ ਵਿੱਚ 206 ਪੋਲਿੰਗ ਸਟੇਸ਼ਨ ਹਨ। ਉਹਨਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ ਜੇਕਰ ਉਹਨਾਂ ਵੱਲੋਂ ਕਿਸੇ ਵੀ ਪੋਲਿੰਗ ਸਟੇਸ਼ਨ ਨੂੰ ਬਦਲਣ ਦੀ ਜਾਂ ਕਿਸੇ ਪੋਲਿੰਗ ਏਰੀਏ ਜਾਂ ਮੁਹੱਲੇ ਨੂੰ ਇੱਕ ਪੋਲਿੰਗ ਸਟੇਸ਼ਨ ਤੋਂ ਦੂਸਰੇ ਪੋਲਿੰਗ ਸਟੇਸ਼ਨ ਵਿੱਚ ਤਬਦੀਲ ਕਰਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਪ੍ਰਪੋਜਲ ਹੈ ਤਾਂ ਉਸ ਦੇ ਕਾਰਨਾਂ ਦਾ ਵਰਨਣ ਕਰਦੇ ਹੋਏ ਇਸ ਦਫਤਰ ਨੂੰ ਮਿਤੀ 9.9.2024 ਤੱਕ ਆਪਣੀ ਪਾਰਟੀ ਦੇ ਲੈਟਰ ਹੈੱਡ ਤੇ ਜ਼ਿਲ੍ਹਾ ਪ੍ਰਧਾਨ ਵੱਲੋਂ ਹਸਤਾਖਰ ਕਰਵਾ ਕੇ ਭੇਜ ਸਕਦੇ ਹਨ। ਇਸ ਮਿਤੀ ਤੋਂ ਬਾਅਦ ਕੋਈ ਵੀ ਪ੍ਰਪੋਜਲ ਸਵੀਕਾਰ ਨਹੀਂ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਵੋਟਰ ਸੂਚੀ ਦੀ ਰੈਸ਼ਨੇਲਾਈਜੇਸ਼ਨ ਨੂੰ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਕਰਵਾਈਆਂ ਜਾ ਰਹੀਆਂ ਵੱਖ-ਵੱਖ ਚੋਣਾਂ ਨਾਲ ਨਾ ਜੋੜਿਆ ਜਾਵੇ। ਇਸ ਮੀਟਿੰਗ ਵਿੱਚ ਚੋਣ ਦਫਤਰ ਦੇ ਅਮਲੇ ਤੋਏ ਇਲਾਵਾ ਸੀ.ਪੀ.ਆਈ ਪਾਰਟੀ ਤੋਂ ਪਰਵੀਨ ਧਵਨ, ਆਮ ਆਦਮੀ ਪਾਰਟੀ ਤੋਂ ਅਮੀਤ ਪੁਰੀ, ਆਈ.ਐਨ.ਸੀ ਪਾਰਟੀ ਤੋਂ ਰਾਜਨ ਬਾਂਸਲ ਆਦਿ ਹਾਜਰ ਸਨ।

Check Also

भारत-मलेशिया संयुक्त सैन्य अभ्यास हरिमाऊ शक्ति मलेशिया के बेंटोंग कैंप में शुरू हुआ

जालंधर/दिल्ली (ब्यूरो) :- भारत-मलेशिया संयुक्त सैन्य अभ्यास हरिमाऊ शक्ति का चौथा संस्करण आज मलेशिया के …

Leave a Reply

Your email address will not be published. Required fields are marked *