ਮੋਗਾ (ਕਮਲ) :- ‘ਆਪ ਸਰਕਾਰ ਆਪ ਦੇ ਦੁਆਰ’ ਤਹਿਤ ਆਮ ਲੋਕਾਂ ਨੂੰ ਉਹਨਾਂ ਦੇ ਦਰਾਂ ਦੇ ਨਜ਼ਦੀਕ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਸੀ, ਜਿਸਦਾ ਅਗਾਉਂ ਸ਼ਡਿਊਲ ਵੀ ਜਾਰੀ ਕੀਤਾ ਗਿਆ ਸੀ। ਦਫਤਰੀ ਰੁਝੇਵਿਆਂ ਕਾਰਨ ਜ਼ਿਲ੍ਹੇ ਅੰਦਰ ਲੱਗ ਲਗਾਏ ਜਾ ਰਹੇ 28 ਤੇ 30 ਅਗਸਤ ਦੇ ਕੈਂਪਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਮੋਗਾ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ 28 ਨੂੰ ਭਿੰਡਰ ਖੁਰਦ ਅਤੇ 30 ਅਗਸਤ ਨੂੰ ਪਿੰਡ ਰੌਂਤਾ ਵਿਖੇ ਇਹ ਕੈਂਪ ਲਗਾਏ ਜਾਣੇ ਸਨ। ਲੋਕਾਂ ਨੂੰ ਆਪ ਸਰਕਾਰ ਆਪ ਦੇ ਦੁਆਰ ਸਕੀਮ ਦਾ ਲਾਹਾ ਦੇਣ ਲਈ ਪਿੰਡ ਪੱਧਰੀ ਕੈਂਪਾਂ ਦਾ ਨਵਾਂ ਸ਼ਡਿਊਲ ਜਲਦੀ ਜਾਰੀ ਕੀਤਾ ਜਾਵੇਗਾ।
Check Also
महात्मा गांधी और लाल बहादुर शास्त्री की बहुमुखी विरासत की मनाई जयंती
छात्रों और अभिभावकों के लिए एक अनोखा सीखने का सांझा किया अनुभव जालंधर (अरोड़ा) :- …