ਈ.ਟੀ.ਓ. ਵੱਲੋਂ ਉਦੋਨੰਗਲ, ਭੱਟੀਕੇ, ਨੰਗਲੀ ਕਲਾ, ਬੁੱਟਰ ਕਲਾ ਤੇ ਦਿਆਲਗੜ ਵਿਖ਼ੇ ਲਿੰਕ ਸ਼ੜਕਾਂ ਦਾ ਉਦਘਾਟਨ

ਅੰਮ੍ਰਿਤਸਰ (ਪ੍ਰਦੀਪ) :- ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵੱਲੋਂ ਅੱਜ ਆਪਣੇ ਜੱਦੀ ਹਲਕਾ ਜੰਡਿਆਲਾ ਗੁਰੂ ਅੰਦਰ ਵੱਖ ਵੱਖ ਪਿੰਡਾਂ ਦਾ ਦੌਰਾ ਕਰਦਿਆਂ ਲੱਖਾਂ ਰੁਪਏ ਦੇ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ ਗਿਆ। ਸ ਹਰਭਜਨ ਸਿੰਘ ਈ. ਟੀ. ਓ. ਵੱਲੋਂ ਅੱਜ ਕੀਤੇ ਗਏ ਉਦਘਾਟਨਾਂ ਵਿੱਚ ਉਦੋਨੰਗਲ ਸ਼ਮਸ਼ਾਨਘਾਟ ਤੋਂ ਆਦੋਵਾਲੀ ਵੱਡੇ ਸੂਏ ਨੂੰ ਆਪਸ ਵਿਚ ਜੋੜਦੀ ਲਿੰਕ ਸ਼ੜਕ ਨੂੰ ਪੱਕਾ ਕਰਨ ਦੀ ਸ਼ੁਰੂਆਤ ਕੀਤੀ ਗਈ। ਮੰਤਰੀ ਈ. ਟੀ. ਓ. ਨੇ ਦੱਸਿਆ ਕਿ ਇਹ ਸ਼ੜਕ ਕਰੀਬ 24 ਲੱਖ ਰੁਪਏ ਦੀ ਲਾਗਤ ਨਾਲ ਬਹੁਤ ਜਲਦ ਬਣਨ ਕੇ ਤਿਆਰ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਅੱਜ ਭੱਟੀਕੇ, ਨੰਗਲੀ ਕਲਾ, ਬੁੱਟਰ ਕਲਾ ਅਤੇ ਦਿਆਲਗੜ ਆਦਿ ਪਿੰਡਾਂ ਦੀਆਂ ਲਿੰਕ ਸ਼ੜਕਾਂ ਦਾ ਉਦਘਾਟਨ ਵੀ ਕੀਤਾ ਗਿਆ ਹੈ। ਇਨਾਂ ਉੱਤੇ 92.56 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਸੜਕਾਂ ਦੀ ਉਸਾਰੀ ਪੰਜਾਬ ਮੰਡੀ ਬੋਰਡ ਦੇ ਫੰਡ ਨਾਲ ਕਰਵਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਸੜਕਾਂ ਦੀ ਉਸਾਰੀ ਦਾ ਕੰਮ 31.03.2025 ਤੱਕ ਮੁਕੰਮਲ ਕਰ ਲਿਆ ਜਾਵੇਗਾ। ਮੰਤਰੀ ਈ. ਟੀ. ਓ. ਨੇ ਆਖਿਆ ਕਿ ਆਉਣ ਵਾਲੇ ਸਮੇਂ ਵਿਚ ਹਲਕਾ ਜੰਡਿਆਲਾ ਗੁਰੂ ਦੇ ਪਿੰਡਾਂ ਦੀ ਹਰ ਸੜਕ ਨੂੰ ਪੱਕਾ ਕੀਤਾ ਜਾਵੇਗਾ। ਬਲਾਕ ਪ੍ਰਧਾਨ ਜਰਮਨ ਉਦੋਨੰਗਲ ਦੇ ਗ੍ਰਹਿ ਵਿਖ਼ੇ ਇਕੱਤਰ ਹੋਏ ਲੋਕਾਂ ਦੀਆਂ ਮੁਸ਼ਕਿਲਾਂ ਸੁਣਦਿਆਂ ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸੂਬੇ ਦਾ ਵਿਕਾਸ ਜੰਗੀ ਪੱਧਰ ਤੇ ਜਾਰੀ ਹੈ ਅਤੇ ਸਰਕਾਰ ਸੂਬੇ ਦੀ ਜਨਤਾ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਲਈ ਵਚਨਬੱਧ ਹੈ।

ਇਸ ਮੌਕੇ ਚੇਅਰਮੈਨ ਡਾ. ਗੁਰਵਿੰਦਰ ਸਿੰਘ ਰੰਧਾਵਾ, ਬਲਾਕ ਪ੍ਰਧਾਨ ਜਰਮਨ ਉਦੋਨੰਗਲ, ਬਲਾਕ ਪ੍ਰਧਾਨ ਅਜੈ ਗਾਂਧੀ, ਬਲਾਕ ਪ੍ਰਧਾਨ ਗੁਰਜਿੰਦਰ ਸਿੰਘ ਘੁਹਾਟਵਿੰਡ, ਬਲਜੀਤ ਸਿੰਘ ਚਾਹਲ ਜੁਆਇਟ ਸੈਕਟਰੀ ਪੰਜਾਬ, ਪ੍ਰਧਾਨ ਗੁਰਮੁੱਖ ਸਿੰਘ ਡੇਅਰੀਵਾਲ, ਇੰਸ. ਪ੍ਰਭਜੋਤ ਸਿੰਘ, ਠੇਕੇਦਾਰ ਲਖਵਿੰਦਰ ਸਿੰਘ ਉਸਮਾਂ, ਅਮਰਜੀਤ ਸਿੰਘ ਭੋਲਾ, ਪ੍ਰਧਾਨ ਜਗਮੇਲ ਸਿੰਘ, ਮੁਖਵਿੰਦਰ ਸਿੰਘ ਨੰਬਰਦਾਰ, ਰਜਿੰਦਰ ਸਿੰਘ ਆੜ੍ਹਤੀ, ਸਵਰਨ ਸਿੰਘ ਮੰਡੀ ਬੋਰਡ, ਪ੍ਰਧਾਨ ਬੂਟਾ ਸਿੰਘ ਜਲਾਲ ਉਸਮਾਂ, ਬਾਬਾ ਦਇਆ ਸਿੰਘ ਮਹਿਤਾ, ਜਸਕਰਨ ਸਿੰਘ ਚੀਨਾ, ਰਾਜਵਿੰਦਰ ਸਿੰਘ ਲਾਡੀ, ਬਲਵਿੰਦਰ ਸਿੰਘ ਰਜਧਾਨ, ਕੁਲਵੰਤ ਸਿੰਘ, ਦਿਆਲ ਸਿੰਘ, ਹਰਦੇਵ ਸਿੰਘ, ਅਜੈਬ ਸਿੰਘ (ਸਾਰੇ ਬੇਰ ਵਾਲਾ ਖ਼ੂਹ), ਮਲਕੀਅਤ ਸਿੰਘ, ਰਸ਼ਪਾਲ ਸਿੰਘ, ਪ੍ਰਗਟ ਸਿੰਘ, ਵਿੰਦਾ (ਸਾਰੇ ਰੋਹੀ ਵਾਲੇ), ਸੁਰਮੁਖ ਸਿੰਘ, ਹਰਬੰਸ ਸਿੰਘ ਸਿੱਧੂ, ਗੁਰਮੀਤ ਸਿੰਘ, ਕੁਲਜੀਤ ਸਿੰਘ ਲੱਡੂ, ਪ੍ਰਦੀਪ ਸਿੰਘ, ਸੁਖਦੇਵ ਸਿੰਘ, ਜੋਗਾ ਸਿੰਘ, ਹੈਡ ਮਾਸਟਰ ਰਜਿੰਦਰ ਸਿੰਘ, ਗੁਰਬਰਿੰਦਰ ਸਿੰਘ ਗੋਲੂ, ਗੁਰਦਵਿੰਦਰ ਸਿੰਘ ਪਿੰਕੂ, ਹਰਮਨ ਰੰਧਾਵਾ, ਵਿੱਕੀ ਰੰਧਾਵਾ, ਨਵਪ੍ਰੀਤ ਸਿੰਘ, ਲਖਵਿੰਦਰ ਸਿੰਘ ਲੱਖੀ, ਭਗਤ ਸਿੰਘ, ਤਰਸੇਮ ਸਿੰਘ, ਸੁਖਵਿੰਦਰ ਸਿੰਘ (ਤਿੰਨੇ ਪ੍ਰਜਾਪਤ), ਹਰਪ੍ਰੀਤ ਸਿੰਘ ਦੀਪੂ, ਮਨਜੀਤ ਸਿੰਘ ਮਲਕਨੰਗਲ, ਰਣਜੀਤ ਸਿੰਘ ਮਹਿਤਾ, ਜਸਕਰਨ ਸਿੰਘ ਮਹਿਤਾ ਤੋਂ ਇਲਾਵਾ ਹੋਰ ਵੀ ਵਰਕਰ ਹਾਜਰ ਸਨ।

Check Also

जालंधर ग्रामीण पुलिस ने संगठित अपराध पर की बड़ी कार्यवाही : दो ऑपरेशन में 6 गिरफ्तार

दो ड्रग तस्कर, चार लुटेरे गिरफ्तार; नशीला पदार्थ और चोरी का सामान बरामद जालंधर (अरोड़ा) …

Leave a Reply

Your email address will not be published. Required fields are marked *