ਅੰਮ੍ਰਿਤਸਰ ਵਿਕਾਸ ਅਥਾਰਿਟੀ ਨੇ ਐਲਗਨ ਕੈਫ਼ੇ ਨੂੰ ਨੋਟਿਸ ਕੀਤਾ ਜਾਰੀ

ਅਣਅਧਿਕਾਰਤ ਤੌਰ ਤੇ ਕੀਤੀ ਕਮਰਸ਼ੀਅਲ ਐਕਟੀਵਿਟੀ


ਅੰਮ੍ਰਿਤਸਰ (ਪਰਦੀਪ) – ਡਰੀਮ ਲੈਂਡ ਕਾਲੋਨੀ ਪਿੰਡ ਹੇਰ ਤਹਿਸੀਲ ਤੇ ਜਿਲ੍ਹਾ ਅੰਮ੍ਰਿਤਸਰ ਵਿੱਚ ਪੈਂਦੇ ਪਲਾਟ ਤੇ ਸਮਰੱਥ ਅਧਿਕਾਰੀ ਪਾਸੋਂ ਬਿਨਾਂ ਬਿਲਡਿੰਗ ਪਲਾਨ ਪਾਸ ਕਰਵਾਏ ਅਣਅਧਿਕਾਰਤ ਤੌਰ ਤੇ ਐਲਗਨ ਕੈਫੇ ਦੇ ਨਾਂ ਹੇਠ ਕਮਰਸ਼ੀਅਲ ਐਕਟੀਵਿਟੀ ਕੀਤੇ ਜਾਣ ਤੇ ਅੰਮ੍ਰਿਤਸਰ ਵਿਕਾਸ ਅਥਾਰਿਟੀ ਨੇ ਪਾਪਰਾ ਐਕਟ 1995 ਦੇ ਸੈਕਸ਼ਨ 39 ਤਹਿਤ ਐਲਗਨ ਕੈਫੇ ਨੂੰ ਨੋਟਿਸ ਜਾਰੀ ਕੀਤਾ ਸੀ। ਪਰੰਤੂ ਐਲਗਨ ਕੈਫੇ ਵਲੋਂ ਨੋਟਿਸ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਵਧੀਕ ਮੁੱਖ ਪ੍ਰਸ਼ਾਸਕ ਅੰਮ੍ਰਿਤਸਰ ਵਿਕਾਸ ਅਥਾਰਿਟੀ ਸ੍ਰੀ ਰਜਤ ਉਬਰਾਏ ਨੇ ਦੱਸਿਆ ਕਿ ਅਣਅਧਿਕਾਰਤ ਉਸਾਰੀ ਨੂੰ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ 1995 ਅਮੈਂਡਿਡ ਐਕਟ 2014 ਅਤੇ 2021 ਦੀਆਂ ਧਾਰਾਵਾਂ ਤਹਿਤ ਇਸ ਬਿਲਡਿੰਗ ਨੂੰ ਢਾਹੁਣ ਦਾ ਉਪਬੰਧ ਹੈ। ਪਰੰਤੂ ਇਸ ਕਾਰਵਾਈ ਨੂੰ ਕਰਨ ਤੋਂ ਪਹਿਲਾਂ ਸਬੰਧਤ ਵਿਅਕਤੀ ਨੂੰ ਸਮਾਂ ਦਿੱਤਾ ਹੈ ਕਿ ਉਹ ਆਪ ਪੇਸ਼ ਹੋ ਕੇ ਇਸ ਸਬੰਧੀ ਆਪਣਾ ਸਪਸ਼ਟੀਕਰਨ ਦੇਵੇ। ਜੇਕਰ ਸਪਸ਼ਟੀਕਰਨ ਸਹੀ ਨਾ ਪਾਇਆ ਗਿਆ ਤਾਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਸਾਰੀ ਨਿਰੋਲ ਜਿੰਮੇਵਾਰੀ ਸਬੰਧਤ ਐਲਗਨ ਕੈਫੇ ਵਾਲੇ ਦੀ ਹੋਵੇਗੀ।

Check Also

लायंस क्लब जालंधर के पूर्व प्रधान स्वर्गीय लायन धर्मपाल छाबड़ा के निमित्त रखें पाठ का भोग एवं रस्म किरया आज 1 से 2 बजे तक

जालंधर/अरोड़ा – लायंस क्लब जालंधर के पूर्व प्रधान स्वर्गीय लायन धर्मपाल छाबड़ा बहुत ही मिलनसार, …

Leave a Reply

Your email address will not be published. Required fields are marked *