ਜਲੰਧਰ(ਅਰੌੜਾ) – ਮਾਝਾ ਪ੍ਰੋਡਕਸ਼ਨ, ਸੰ ਧੂ ਇੰਟਰਟੇਨਮੇਂਟ, ਪ੍ਰੋਡੂਸਰ ਬਗੀਚਾ ਸਿੰਘ ਸੰਧੂ, ਬੋਬੀ ਸੰਧੂ ਅਤੇ ਫਿਲਮ ਡਾਇਰੈਕਟਰ ਸਿਮਰਜੀਤ ਸਿੰਘ ਹੁੰਦਲ ਵੱਲੋਂ ਮਾਝੇ ਦੀ ਸਟਾਰ ਕਾਸਟ ਨੂੰ ਲੇ ਕੇ ਬਨਾਈ ਗਈ ਫੀਚਰ ਫਿਲਮ ‘ਹਾਏ ਬੀਬੀਏ ਕਿਥੇ ਫਸ ਗਏ’ ਜੋ 23 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜਿਸ ਵਿੱਚ ਮੁੱਖ ਭੂਮਿਕਾ ਵਿੱਚ ਅਨੀਤਾ ਦੇਵਗਨ, ਇਫਤਿਖਾਰ ਠਾਕੁਰ, ਧੀਰਾ ਗਿੱਲ, ਰਵਿੰਦਰ ਮੰਡ, ਬਲਜਿੰਦਰ ਕੌਰ ਦੀਦਾਰ ਗਿੱਲ ਹਨ।ਫਿਲਮ ਦੀ ਰਿਲੀਜ਼ ਸਬੰਧੀ ਪ੍ਰੈਸ ਕਲੱਬ ਜਲੰਧਰ ਵਿਖੇ ਵਿਸ਼ਾਲ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਫਿਲਮ ਅਦਾਕਾਰ ਧੀਰਾ ਗਿੱਲ ਨੇ ਕਿਹਾ ਕਿ ਇਹ ਫਿਲਮ ਜਿਆਦਾ ਤਰ ਮਾਝੇ ਦੇ ਕਲਾਕਾਰਾਂ ਨੂੰ ਲੈ ਕੇ ਬਣਾਈ ਗਈ ਜਿਸ ਸਿਮਰਜੀਤ ਸਿੰਘ ਹੁੰਦਲ ਨੇ ਲਿਖਿਆ ਹੈ ਇਹ ਪਰਿਵਾਰਕ ਫਿਲਮ ਹੈ ।ਫਿਲਮ ਸਟਾਰ ਕਾਸਟ ਨੇ ਮੀਡੀਆ ਦਾ ਧੰਨਵਾਦ ਕਰਦੇ ਹੋਏ ਪੰਜਾਬ ਵਾਸੀਆ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਿ 23 ਅਗਸਤ ਨੂੰ ਆਪਣੇ ਪਰਿਵਾਰ ਨਾਲ ਫਿਲਮ ਦੇਖ ਕੇ ਸਾਡੀ ਹੋਸਲਾ ਅਫਜ਼ਾਈ ਕੀਤੀ ਜਾਵੇ। ਇਸ ਮੌਕੇ ਫਿਲਮ ਦੀ ਨਾਇਕਾ ਮਾਲਵੀ ਮਲਹੋਤਰਾ ਨੇ ਦੱਸਿਆ ਕਿ ਇਹ ਇਕ ਚੰਗੀ ਫਿਲਮ ਹੈ,ਇਸ ਮੌਕੇ ਇੰਟਰਨੈਸ਼ਨਲ ਲੋਕ ਗਾਇਕ ਹਰਪਾਲ ਠੱਠੇਵਾਲਾ,ਗਾਇਕ ਅਤੇ ਕਮੇਡੀਅਨ ਕਾਂਸ਼ੀ ਰਾਮ ਚੰਨ,ਗਾਇਕ ਅਦਾਕਾਰ ਪ੍ਰੋਡਿਊਸਰ ਮਨੋਹਰ ਧਾਰੀਵਾਲ,ਸਮਾਜ ਸੇਵਕ ਸੰਤੋਖ ਸਿੰਘ ਸੰਧੂ, ਸੰਨੀ ਸਹੋਤਾ ਪ੍ਰੈਸ ਮੀਡੀਆ ਤੋ ਗੋਬਿੰਦ ਸੁਖੀਜਾ,ਗਾਇਕ ਕਮਲ ਸੀਪਾ ਹਾਜਰ ਸਨ ।
Check Also
ਡੇਅਰੀ ਵਿਕਾਸ ਵਿਭਾਗ ਮੋਗਾ ਵੱਲੋਂ ਪਿੰਡ ਬਾਕਰ ਵਾਲਾ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ
ਮੋਗਾ (ਕਮਲ) :- ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ …