Thursday , 21 November 2024

ਜ਼ਿਲ੍ਹਾ ਮੋਗਾ ਦੇ ਖ਼ਿਡਾਰੀਆਂ ਲਈ ਸੁਨਹਿਰੀ ਮੌਕਾ

ਟੈਲੈਂਟ ਆਈਡੈਂਟੀਫਿਕੇਸ਼ਨ ਪ੍ਰੋਗਰਾਮ ਤਹਿਤ ਖੇਡ ਟਰਾਇਲ 4 ਅਗਸਤ ਨੂੰ
ਚੁਣੇ ਖਿਡਾਰੀਆਂ ਨੂੰ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੀਆਂ ਅਕੈਡਮੀਆਂ ਵਿੱਚ ਖੇਡਣ ਦਾ ਮਿਲੇਗਾ ਸੁਨਹਿਰੀ ਮੌਕਾ
ਟਰਾਇਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ 04 ਅਗਸਤ ਨੂੰ ਸਵੇਰੇ 7 ਵਜੇ ਤੋਂ ਸ਼ਾਮ 06 ਵਜੇ ਤਕ ਕਰਵਾਏ ਜਾਣਗੇ
ਜ਼ਿਲ੍ਹਾ ਮੋਗਾ, ਲੁਧਿਆਣਾ, ਬਰਨਾਲਾ ਤੇ ਰੂਪਨਗਰ ਦੇ ਲੜਕੇ ਲੜਕੀਆਂ (12 ਤੋਂ 14 ਸਾਲ) ਲੈ ਸਕਦੇ ਨੇ ਹਿੱਸਾ
ਅਕੈਡਮੀਆਂ ਵਿੱਚ ਰਹਿਣਾ, ਖੁਰਾਕ, ਟਰੇਨਿੰਗ, ਖੇਡ ਦਾ ਸਾਜੋ ਸਮਾਨ ਮੁਫ਼ਤ

ਮੋਗਾ (ਕਮਲ) :- ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਜ਼ਮੀਨੀ ਪੱਧਰ ਉੱਤੇ ਨੌਜਵਾਨਾਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਟੈਲੈਂਟ ਆਈਡੈਂਟੀਫਿਕੇਸ਼ਨ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਜਿਸ ਤਹਿਤ ਮੋਗਾ ਜ਼ਿਲ੍ਹੇ ਦੇ ਟਰਾਇਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ 4 ਅਗਸਤ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਕਰਵਾਏ ਜਾਣਗੇ ਜ਼ਿਲ੍ਹਾ ਮੋਗਾ, ਲੁਧਿਆਣਾ, ਬਰਨਾਲਾ ਤੇ ਰੂਪਨਗਰ ਦੇ ਲੜਕੇ ਲੜਕੀਆਂ (12 ਤੋਂ 14 ਸਾਲ) ਵੀ ਇਹਨਾਂ ਵਿੱਚ ਹਿੱਸਾ ਲੈ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟੈਲੈਂਟ ਆਈਡੈਂਟੀਫਿਕੇਸ਼ਨ ਪ੍ਰੋਗਰਾਮ ਦੇ ਕਨਵੀਨਰ ਤੇ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਟੈਲੈਂਟ ਆਈਡੈਂਟੀਫਿਕੇਸ਼ਨ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜਿਸ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਖੇਡਾਂ ਅਤੇ ਵਿਸ਼ੇਸ਼ ਤੌਰ ‘ਤੇ ਸਾਈਕਲਿੰਗ ਖੇਡ ਨਾਲ ਜੋੜਨਾ ਹੈ ਤਾਂ ਜੋ ਪੰਜਾਬ ਵਿੱਚ ਸਾਈਕਲਿੰਗ ਨੂੰ ਪ੍ਰਫੁੱਲਿਤ ਕੀਤਾ ਜਾ ਸਕੇ। ਇਸ ਤਹਿਤ ਖ਼ਿਡਾਰੀਆਂ ਦੀ ਚੋਣ ਕਰ ਕੇ ਉਹਨਾਂ ਨੂੰ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੀਆਂ ਅਕੈਡਮੀਆਂ ਵਿੱਚ ਭੇਜਿਆ ਜਾਵੇਗਾ, ਜਿਥੇ ਉਹਨਾਂ ਦਾ ਰਹਿਣਾ, ਖੁਰਾਕ, ਟਰੇਨਿੰਗ, ਖੇਡ ਦਾ ਸਾਜੋ ਸਮਾਨ ਮੁਫ਼ਤ ਦਿੱਤਾ ਜਾਵੇਗਾ। ਸ. ਕਾਹਲੋਂ ਨੇ ਕਿਹਾ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਨੌਜਵਾਨਾਂ ਦੀ ਟਰਾਇਲ ਰਾਹੀਂ ਚੋਣ ਕੀਤੀ ਜਾਣੀ ਹੈ ਤੇ ਚੁਣੇ ਹੋਏ ਖਿਡਾਰੀ ਦਿੱਲੀ ਵਿਖੇ ਫਈਨਲ ਟਰਾਇਲ ਲਈ ਭੇਜੇ ਜਾਣਗੇ।ਪਟਿਆਲਾ, ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ ਜ਼ਿਲ੍ਹਿਆਂ ਵਿੱਚ ਟਰਾਇਲ ਕਰਵਾਏ ਜਾਣਗੇ ਤੇ ਇਹਨਾਂ ਦੇ ਨਾਲ ਲੱਗਦੇ ਜ਼ਿਲ੍ਹੇ ਦੇ ਖਿਡਾਰੀ ਟਰਾਇਲਾਂ ਵਿੱਚ ਹਿੱਸਾ ਲੈ ਸਕਦੇ ਹਨ। ਜਿਵੇਂ ਕਿ ਲੁਧਿਆਣਾ ਜ਼ਿਲ੍ਹੇ ਦੇ ਨਾਲ ਲੱਗਦੇ ਜ਼ਿਲ੍ਹੇ ਬਰਨਾਲਾ, ਮੋਗਾ, ਰੂਪਨਗਰ ਦੇ ਲੜਕੇ ਲੜਕੀਆਂ (12 ਤੋਂ 14 ਸਾਲ) ਜਨਮ ਮਿਤੀ 2010,2011,2012, ਹਿੱਸਾ ਲੈ ਸਕਦੇ ਹਨ। ਇਹਨਾਂ ਟਰਾਇਲਾਂ ਵਿੱਚ ਖਿਡਾਰੀਆਂ ਨੂੰ ਸਟੈਂਡਿੰਗ ਬਰੌਡ ਜੰਪ, ਹਾਈ ਜੰਪ (ਵਰਟੀਕਲ) ਅਤੇ ਲੜਕੇ 1600 ਮੀਟਰ ਅਤੇ ਲੜਕੀਆਂ 800 ਮੀਟਰ ਦੀ ਦੌੜ ਕਰਵਾਈ ਜਾਵੇਗੀ। ਮੋਗਾ ਜ਼ਿਲ੍ਹੇ ਦੇ ਟਰਾਇਲ ਸਾਈਕਲਿੰਗ ਵੈਲੋਡਰਮ, ਪੀ ਏ ਯੂ ਵਿਖੇ 4 ਅਗਸਤ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲਣਗੇ। ਭਾਗ ਲੈਣ ਵਾਲੇ ਚਾਹਵਾਨ ਖਿਡਾਰੀ ਆਪਣੀ ਯੋਗਤਾ (ਅਧਾਰ ਕਾਰਡ), ਉਮਰ ਦੇ ਸਬੂਤ ਦੇ ਸਬੰਧਤ ਸਰਟੀਫਿਕੇਟ, 04 ਪਾਸਪੋਰਟ ਸਾਈਜ਼ ਫੋਟੋਆਂ ਲੈ ਕੇ 4 ਅਗਸਤ ਨੂੰ ਪੀ ਏ ਯੂ ਲੁਧਿਆਣਾ ਵਿਖੇ ਰਿਪੋਰਟ ਕਰਨ। ਵਧੇਰੇ ਜਾਣਕਾਰੀ ਲਈ ਟੈਲੈਂਟ ਆਈਡੈਂਟੀਫਿਕੇਸ਼ਨ ਪ੍ਰੋਗਰਾਮ ਦੀ ਲੁਧਿਆਣਾ ਕਮੇਟੀ ਇੰਚਾਰਜ ਸਤਵਿੰਦਰ ਸਿੰਘ ਵਿੱਕੀ ਨਾਲ ਫੋਨ ਨੰਬਰ 9815631327 ‘ਤੇ ਸੰਪਰਕ ਕਰ ਸਕਦੇ ਹਨ।

Check Also

लायंस क्लब जालंधर ने छात्राओं को सिलाई कढ़ाई के कोर्स के सर्टिफिकेट भेंट किए

महिलाओं को आत्मनिर्भर बनाने के लिए सराहनीय प्रयास-जेपीएस सिद्धू जालंधर (अरोड़ा) :- लायंस क्लब जालंधर …

Leave a Reply

Your email address will not be published. Required fields are marked *