ਅੰਮ੍ਰਿਤਸਰ (JJS)- ਆਯੂਰਵੈਦ ਵਿਭਾਗ ਅੰਮ੍ਰਿਤਸਰ ਵਿਖੇ 8 ਫੀਮੇਲ ਯੋਗ ਇੰਸਟਰਕਟਰਾਂ (ਪਾਰਟ ਟਾਈਮ) ਦੀ ਆਸਾਮੀ ਭਰਨ ਸਬੰਧੀ ਅਰਜੀਆਂ ਦੀ ਮੰਗ ਕੀਤੀ ਗਈ ਹੈ। ਇਹ ਅਰਜੀਆਂ 12 ਜੁਲਾਈ 2024 ਸ਼ਾਮ 5 ਵਜੇ ਤੱਕ ਦਫ਼ਤਰ ਜਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ, ਕਮਰਾ ਨੰਬਰ 33-34 ਪਹਿਲੀ ਮੰਜਿਲ ਸਿਵਲ ਹਸਪਤਾਲ ਰਾਮ ਬਾਗ ਵਿਖੇ ਦਸਤੀ ਜਾਂ ਡਾਕ ਰਾਹੀਂ ਵਿਖੇ ਭੇਜੇ ਜਾ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਦਿਨੇਸ਼ ਕੁਮਾਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਹ ਆਸਾਮੀਆਂ ਭਰੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ 12 ਜੁਲਾਈ 2024 ਨੂੰ ਸ਼ਾਮ 5 ਵਜੇ ਤੋਂ ਬਾਅਦ ਪ੍ਰਾਪਤ ਹੋਈ ਅਰਜੀਆਂ ਨੂੰ ਤਰਜੀਹ ਨਹੀਂ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ਸਬੰਧੀ ਅਰਜੀ ਪ੍ਰੋਫਾਰਮਾ, ਯੋਗਤਾ ਦੇ ਮਾਪਦੰਡ, ਚੌਣ ਪ੍ਰਕ੍ਰਿਆ, ਨਿਯਮਾਂ ਅਤੇ ਸ਼ਰਤਾਂ ਆਦਿ ਸਬੰਧੀ ਸੂਚਨਾ https://amritsar.nic.in ਵੈਬਸਾਈਟ ਤੇ ਉਪਲੱਬਧ ਹੈ।
Check Also
लायंस क्लब जालंधर ने दो प्रोजेक्ट किए सार्थक
जालंधर (अरोड़ा) :- लायंस क्लब जालंधर ने सीनियर वाइस प्रधान प्रभजोत सिद्धू की अगुवाई में …