ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਦਿਵਿਆ ਅਹੂਜਾ ਨੂੰ 10ਵੀਂ ਜਮਾਤ ‘ਚ 100 ਫੀਸਦੀ ਅੰਕ ਹਾਸਲ ਕਰਨ ‘ਤੇ ਦਿੱਤੀ ਵਧਾਈ

ਜਾਲੰਧਰ (ਅਰੋੜਾ) :- ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਮੰਗਲਵਾਰ ਨੂੰ ਵਿਦਿਆਰਥਣ ਦਿਵਿਆ ਅਹੂਜਾ ਨੂੰ 10ਵੀਂ ਜਮਾਤ ਸੀਬੀਐਸਈ ਦੀ ਪ੍ਰੀਖਿਆ ਵਿੱਚ 100% ਅੰਕ ਹਾਸਲ ਕਰਨ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਉਹ ਦਿਵਿਆ ਦੇ ਸ਼ਾਨਦਾਰ ਨਤੀਜੇ ‘ਤੇ ਵਧਾਈ ਦੇਣ ਲਈ ਨਿੱਜੀ ਤੌਰ ‘ਤੇ ਫਿਲੌਰ ਵਿਖੇ ਉਸ ਦੇ ਘਰ ਪਹੁੰਚੇ। ਡੀਏਵੀ ਸੈਂਟੇਨਰੀ ਪਬਲਿਕ ਸਕੂਲ ਫਿਲੌਰ ਦੀ ਵਿਦਿਆਰਥਣ ਦਿਵਿਆ ਨੇ ਅੰਗਰੇਜ਼ੀ, ਗਣਿਤ, ਵਿਗਿਆਨ, ਪੰਜਾਬੀ ਅਤੇ ਆਈ.ਟੀ. ਸਮੇਤ ਆਪਣੇ ਵਿਸ਼ਿਆਂ ਵਿੱਚ ਮੁਕੰਮਲ 100 ਅੰਕ ਹਾਸਲ ਕੀਤੇ ਹਨ। ਦਿਵਿਆ ਫਿਲੌਰ ਦੇ ਕਾਰੋਬਾਰੀ ਗੁਲਸ਼ਨ ਕੁਮਾਰ ਆਹੂਜਾ ਦੀ ਸਪੁੱਤਰੀ ਹੈ, ਜੋ ਇਸ ਸਮੇਂ ਆੜ੍ਹਤੀਆ ਐਸੋਸੀਏਸ਼ਨ ਫਿਲੌਰ ਦੇ ਪ੍ਰਧਾਨ ਵੀ ਹਨ। ਦਿਵਿਆ ਦੀ ਇਸ ਪ੍ਰਾਪਤੀ ਦੀ ਪ੍ਰਸ਼ੰਸਾ ਕਰਦਿਆਂ ਵਿਧਾਇਕ ਚੌਧਰੀ ਨੇ ਕਿਹਾ ਕਿ ਉਸ ਨੇ 10ਵੀਂ ਜਮਾਤ ਦੀ ਪ੍ਰੀਖਿਆ ਵਿੱਚ ਨੈਸ਼ਨਲ ਟਾਪਰ ਬਣ ਕੇ ਫਿਲੌਰ ਅਤੇ ਪੰਜਾਬ ਮਾਣ ਵਧਾਇਆ ਹੈ। ਇਸ ਤੋਂ ਇਲਾਵਾ ਉਹਨਾਂ ਨੇ ਉਸ ਦੇ ਭਾਰਤੀ ਹਵਾਈ ਸੈਨਾ ਦੇ ਅਧਿਕਾਰੀ ਬਣਨ ਦੇ ਸੁਪਨੇ ਦੀ ਸ਼ਲਾਘਾ ਕੀਤੀ ਅਤੇ ਸੁਨਹਿਰੇ ਭਵਿੱਖ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਨੇ ਦਿਵਿਆ ਦੇ ਪਰਿਵਾਰ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਆਖਿਆ ਕਿ ਉਸਦੀ ਸਫਲਤਾ ਵਿੱਚ ਪਰਿਵਾਰਿਕ ਮੈਂਬਰਾਂ ਨੇ ਅਹਿਮ ਭੂਮਿਕਾ ਅਦਾ ਕੀਤੀ ਹੈ।

Check Also

ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਜਨਰਲ ਅਬਜਰਵਰ ਰੂਹੀ ਖਾਨ ਵੱਲੋਂ ਮੋਗਾ ਦਾ ਦੌਰਾ

ਵੱਖ ਵੱਖ ਸੈੱਲਾਂ ਦੇ ਨੋਡਲ  ਅਫ਼ਸਰਾਂ ਤੇ ਸੈਕਟਰ ਅਫ਼ਸਰਾਂ ਨਾਲ ਮੀਟਿੰਗ, ਐਮ.ਸੀ.ਐਮ.ਸੀ. ਸੈੱਲ ਵਿੱਚ ਸਪੈਸ਼ਲ …