Thursday , 21 November 2024

ਵੋਟਰਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਸਵੀਪ ਟੀਮ ਪਹੁੰਚੀ ਖੇਤਾਂ ਅਤੇ ਸੱਥਾਂ ਵਿੱਚ

ਲੋਕਾਂ ਕਿਹਾ! ਜਰੂਰ ਕਰਾਂਗੇ ਵੋਟ ਦੇ ਅਧਿਕਾਰ ਦਾ ਇਸਤੇਮਾਲ

ਮੋਗਾ (ਕਮਲ) :- ਲੋਕਾਂ ਸਭਾ ਚੋਣਾਂ-2024 ਲਈ ਚੱਲ ਰਹੀਆਂ ਤਿਆਰੀਆਂ ਸੰਬੰਧੀ ਡਿਪਟੀ ਕਮਿਸ਼ਨਰ -ਕਮ-ਜ਼ਿਲ੍ਹਾ ਚੋਣ ਅਫ਼ਸਰ ਕੁਲਵੰਤ ਸਿੰਘ ਅਤੇ ਸਹਾਇਕ ਕਮਿਸ਼ਨਰ ਜਨਰਲ-ਕਮ-ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਮੋਗਾ ਸ਼ੁਭੀ ਆਂਗਰਾ ਦੇ ਆਦੇਸ਼ ਅਨੁਸਾਰ ਜ਼ਿਲ੍ਹਾ ਸਵੀਪ ਟੀਮ ਨੇ ਮੋਗਾ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਖੇਤਾਂ ਵਿੱਚ ਕੰਮ ਕਰਦੇ ਕਿਸਾਨਾਂ ਮਜਦੂਰਾਂ  ਨੂੰ ਆਗਾਮੀ ਲੋਕ ਸਭਾ ਚੋਣਾਂ ਵਿੱਚ ਵੋਟ ਪਾਉਣ ਲਈ ਪ੍ਰੇਰਿਤ ਕੀਤਾ। ਟੀਮ ਨੇ ਪਿੰਡਾਂ ਵਿੱਚ ਸੱਥਾਂ ਵਿੱਚ ਬੈਠੇ ਲੋਕਾਂ ਨੂੰ ਵੀ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕੀਤਾ।ਇਹਨਾਂ ਲੋਕਾਂ ਨਾਲ ਵੋਟ ਦੇ ਅਧਿਕਾਰ ਸਬੰਧੀ ਗੱਲਬਾਤ ਕਰਦੇ ਹੋਏ ਸਹਾਇਕ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਗੁਰਪ੍ਰੀਤ ਸਿੰਘ ਘਾਲੀ ਨੇ ਕਿਹਾ ਕਿ ਬਹੁਤ ਵੱਡੇ ਸੰਘਰਸ਼ ਪਿੱਛੋਂ ਸਾਨੂੰ ਇਹ ਵੋਟ ਦਾ ਅਧਿਕਾਰ ਮਿਲਿਆ ਹੈ ਸੋ ਸਾਨੂੰ ਸਾਰਿਆਂ ਨੂੰ ਆਪਣੇ ਇਸ ਅਧਿਕਾਰ ਦਾ ਇਸੇਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ।

ਇਸ ਗੱਲਬਾਤ ਦੌਰਾਨ ਇਹ ਬਹੁਤ ਵਧੀਆ ਗੱਲ ਨਿਕਲ ਕੇ ਆਈ ਕਿ ਸੱਥਾਂ ਵਿੱਚ ਜਿਆਦਾਤਰ ਬੈਠੇ ਲੋਕਾਂ ਵਿਚੋਂ ਬਜ਼ੁਰਗਾਂ ਨੂੰ ਆਉਣ ਵਾਲੀ ਲੋਕ ਸਭਾ ਚੋਣ ਬਾਰੇ ਗਿਆਨ ਸੀ ਅਤੇ ਓਹਨਾਂ ਨੇ ਟੀਮ ਨੂੰ ਇਹ ਵਿਸ਼ਵਾਸ਼ ਦਿਵਾਇਆ ਕਿ ਉਹ ਜ਼ਰੂਰ ਵੋਟ ਪਾਉਣ ਲਈ ਜਾਣਗੇ ਅਤੇ ਹੋਰਾਂ ਨੂੰ ਵੀ ਵੋਟ ਪਾਉਣ ਲਈ ਪ੍ਰੇਰਿਤ  ਕਰਨਗੇ। ਇਸੇ ਤਰ੍ਹਾਂ ਖੇਤਾਂ ਵਿੱਚ ਕੰਮ ਕਰ ਰਹੇ ਲੋਕਾਂ ਨੇ ਵੀ ਵੋਟ ਪਾਉਣ ਪ੍ਰਤੀ ਉਤਸ਼ਾਹ ਦਿਖਾਇਆ ਅਤੇ ਕਿਹਾ ਕਿ ਸਾਨੂੰ ਵੀ ਵੋਟਾਂ ਵਾਲੇ ਦਿਨ ਦਾ ਇੰਤਜਾਰ ਹੈ ਅਤੇ ਵੋਟ ਪਾਉਣ ਜ਼ਰੂਰ ਜਾਵਾਂਗੇ। ਇਸ ਸਮੇਂ ਇਹਨਾਂ ਸਾਰੇ ਲੋਕਾਂ ਨੂੰ ਵੋਟਾਂ ਵਾਲੇ ਦਿਨ ਪੋਲਿੰਗ ਬੂਥਾਂ ਤੇ ਮਿਲਣ ਵਾਲੀਆਂ ਸਹੂਲਤਾਂ ਬਾਰੇ ਵੀ ਵਿਸਥਾਰ ਸਹਿਤ ਦੱਸਿਆ ਅਤੇ ਨੌਜਵਾਨ ਵੋਟਰਾਂ ਨੂੰ ਚੋਣ ਕਮਿਸ਼ਨ ਦੁਆਰਾ ਚਲਾਏ ਜਾ ਰਹੇ ਵੋਟਰ ਹੈਲਪਲਾਈਨ ਐਪ, ਸਕਸ਼ਮ ਐਪ, ਸੀ ਵਿਜੀਲ ਐਪ ਆਦਿ ਬਾਰੇ ਵੀ ਜਾਣਕਾਰੀ ਦਿੱਤੀ ਗਈ। ਵੋਟਰਾਂ ਦੀ ਸਹਾਇਤਾ ਲਈ ਚਲਾਏ ਜਾ ਰਹੇ ਹੈਲਪ ਲਾਈਨ ਨੰਬਰ 1950 ਬਾਰੇ ਵੀ ਵਿਸਥਾਰ ਸਹਿਤ ਦੱਸਿਆ। ਇਸ ਦੌਰਾਨ ਵੋਟਰਾਂ ਵੱਲੋਂ ਈ ਵੀ ਐਮ ਸੰਬੰਧੀ ਵੀ ਸੁਆਲ ਕੀਤੇ ਗਏ ਅਤੇ ਟੀਮ ਵੱਲੋਂ ਈ ਵੀ ਐਮ ਅਤੇ ਵੀ ਵੀ ਪੈਟ ਮਸ਼ੀਨ ਸੰਬੰਧੀ ਪੂਰੀ ਜਾਣਾਕਰੀ ਦਿੱਤੀ ਗਈ।

Check Also

मेहर चंद पॉलिटेक्निक कॉलेज में एडमिशन चरम पर – प्रिंसिपल डॉ. जगरूप सिंह

जालंधर (अरोड़ा) – मेहर चंद पॉलिटेक्निक कॉलेज जालंधर में डिप्लोमा में दाखिले के लिए छात्रों …