ਸਮੂਹ ਸੈਕਟਰ ਅਫ਼ਸਰ ਅਤੇ ਬੀ.ਐਲ.ਓਜ ਦੀ ਈ.ਵੀ.ਐਮ. ਤੇ ਪੋਲ ਪਰਸੋਨਲ ਸਬੰਧੀ ਟ੍ਰੇਨਿੰਗ

ਐਸ.ਡੀ.ਐਮ. ਸਾਰੰਗਪ੍ਰੀਤ ਸਿੰਘ ਵੱਲੋਂ  70 ਪਾਰ ਦੇ ਨਾਹਰੇ ਨੂੰ ਮੁੱਖ ਰੱਖਦੇ ਪੋਲਿੰਗ ਪ੍ਰਤੀਸ਼ਤ ਵਧਾਉਣ ਲਈ ਕੀਤੀ ਵਿਚਾਰ ਚਰਚਾ

ਮੋਗਾ (ਕਮਲ) :- ਸਹਾਇਕ ਰਿਟਰਨਿੰਗ ਅਫ਼ਸਰ-ਕਮ-ਉਪ ਮੰਡਲ ਮੈਜਿਸਟਰੇਟ ਮੋਗਾ ਸਰੰਗਪ੍ਰੀਤ ਸਿੰਘ ਦੀ ਯੋਗ ਅਗਵਾਈ ਅਧੀਨ ਅੱਜ ਮੋਗਾ ਦੇ ਸਮੂਹ ਸੈਕਟਰ ਅਫ਼ਸਰ ਅਤੇ ਬੀ.ਐਲ.ਓਜ ਦੀ ਈ.ਵੀ.ਐਮ. ਤੇ ਪੋਲ ਪਰਸੋਨਲ ਸਬੰਧੀ ਟ੍ਰੇਨਿੰਗ ਕਰਵਾਈ ਗਈ। ਉਹਨਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪ੍ਰਸ਼ਾਸ਼ਨ ਲੋਕ ਸਭਾ ਚੋਣਾਂ 2024 ਨੂੰ ਪੂਰੇ ਸ਼ਾਂਤਮਈ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਵਚਨਬੱਧ ਹੈ। ਪੋਲਿੰਗ ਪਾਰਟੀਆਂ ਦੀ ਇਹ ਟ੍ਰੇਨਿੰਗ ਬਹੁਤ ਮਹੱਤਵਪੂਰਨ ਹੈ। ਉਹਨਾਂ ਦੱਸਿਆ ਕਿ ਪੋਲ ਵਿੱਚ ਲੱਗੇ ਸਮੂਹ ਸਟਾਫ਼ ਦੀਆਂ ਸਹੂਲਤਾਂ ਅਤੇ ਖਾਣੇ ਆਦਿ ਵੱਲ ਡਿਪਟੀ ਕਮਿਸ਼ਨਰ ਮੋਗਾ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਓਹਨਾ ਨੂੰ ਕਿਸੇ ਵੀ ਪ੍ਰਕਾਰ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਦੌਰਾਨ ਮਾਸਟਰ ਟ੍ਰੇਨਰ  ਅਨਿਲ ਗੁਪਤਾ, ਸੁਸ਼ੀਲ ਕੁਮਾਰ, ਰਜਿੰਦਰ ਸਿੰਘ ਅਤੇ ਰਾਜੇਸ਼ ਕੁਮਾਰ ਨੇ ਈ.ਵੀ.ਐਮ ਦੀ ਟ੍ਰੇਨਿੰਗ ਅਤੇ ਵੱਖ ਵੱਖ ਪਰਫਾਰਮਾ ਬਾਰੇ ਦੱਸਿਆ। ਵੀ ਵੀ ਪੈਟ, ਬੈਲਟ ਯੂਨਿਟ ਵੋਟਿੰਗ, ਯੂਨਿਟ ਦੀ ਟ੍ਰੇਨਿੰਗ ਮੁੱਹਈਆ ਕਰਵਾਈ ਗਈ। ਇਹਨਾਂ ਨੂੰ ਕਿਵੇਂ ਅੱਟੈਚ ਕਰਨਾ ਹੈ ਅਤੇ ਕਿਹੜੇ ਕਿਹੜੇ ਫਾਰਮ ਭਰ ਕੇ ਪੋਲ ਵਾਲੇ ਦਿਨ ਦੇਣੇ ਹੁੰਦੇ ਹਨ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ ਇਸ ਤੋਂ ਇਲਾਵਾ ਐਸ.ਡੀ.ਐਮ. ਮੋਗਾ ਵੱਲੋਂ ਮੀਟਿੰਗ ਦੌਰਾਨ ਲੋਅ ਵੋਟਰ ਟਰਨਆਊਟ ਬੂਥਾਂ ਤੇ ਇੱਸ ਵਾਰ 70 ਪਾਰ ਦੇ ਨਾਹਰੇ ਨੂੰ ਮੁੱਖ ਰੱਖਦੇ ਪੋਲਿੰਗ ਪ੍ਰਤੀਸ਼ਤ ਵਧਾਉਣ ਲਈ ਵਿਚਾਰ ਵਟਾਂਦਰਾ ਕੀਤਾ। ਇਲੈਕਸ਼ਨ ਕਾਨੂੰਗੋ ਜਸਵੀਰ ਸਿੰਘ ਨੇ ਬੀ.ਐਲ.ਓ. ਨੂੰ ਆਧਾਰ ਮੰਨ ਸਵੀਪ ਗਤੀਵਿਦੀਆਂ ਕਰਨ ਦੀ ਸਿਫਾਰਿਸ਼ ਕੀਤੀ। ਉਹਨਾਂ ਕਿਹਾ ਕੇ ਬੀ.ਐਲ.ਓ ਚੋਣ ਪ੍ਰਕਿਰਿਆ ਦਾ ਮੁੱਢ ਹਨ, ਉਹਨਾਂ ਦੀ ਸਹੀ ਵਿਉਂਤਬੰਧੀ ਵੋਟ ਪ੍ਰਤੀਸ਼ਤ ਵਧਾਉਣ ਚ ਲਾਹੇਵੰਦ ਹੋਵੇਗੀ। ਇਸ ਮੌਕੇ ਸਵੀਪ ਨੋਡਲ ਅਫ਼ਸਰ ਅਮਨਦੀਪ ਗੋਸਵਾਮੀ ਨੇ ਵੱਖ ਵੱਖ ਐਪ ਜਿਵੇਂ ਕੇ ਸੀ ਵਿਜਲ, ਵੋਟਰ ਹੈਲਪਲਾਈਨ ਐਪ, ਸਕਸ਼ਮ ਐਪ ਬਾਰੇ ਟ੍ਰੇਨਿੰਗ ਦਿੱਤੀ।

Check Also

मोहिंदर भगत ने किया सड़क निर्माण के कार्य का शुभारंभ

कहा : जालंधर वेस्ट की हर सड़क का होगा नवनिर्माण जालंधर (अरोड़ा) :- कैबिनेट मंत्री …